
ਬਾਲੀਵੁੱਡ 'ਚ ਇਸ ਗੱਲ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਆਖ਼ਿਰ ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਕਦੋਂ ਅਪਣੇ ਬੱਚਿਆਂ ਦੀ ਲਾਂਚਿੰਗ ਕਰਨਗੇ। ਕੁਝ ਸਮਾਂ ...
ਮੁੰਬਈ : ਬਾਲੀਵੁੱਡ 'ਚ ਇਸ ਗੱਲ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਆਖ਼ਿਰ ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਕਦੋਂ ਅਪਣੇ ਬੱਚਿਆਂ ਦੀ ਲਾਂਚਿੰਗ ਕਰਨਗੇ। ਕੁਝ ਸਮਾਂ ਪਹਿਲਾਂ ਹੀ ਸ਼ਾਹਰੁਖ ਖ਼ਾਨ ਨੇ ਤਾਂ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਅਦਾਕਾਰੀ ਨਾਲੋਂ ਫ਼ਿਲਮ ਨਿਰਦੇਸ਼ਕ ਕਰਨ 'ਚ ਵਧੇਰੇ ਦਿਲਚਲਪੀ ਹੈ। ਉੱਥੇ ਹੀ ਬੇਟੀ ਸੁਹਾਨਾ ਫਿਲਹਾਲ ਐਕਟਿੰਗ ਦੀ ਟ੍ਰੇਨਿੰਗ ਲੈ ਰਹੀ ਹੈ।
Aamir Khan and Junaid
ਸੂਤਰਾਂ ਅਨੁਸਾਰ ਆਮਿਰ ਦੇ ਵੱਡੇ ਬੇਟੇ ਜੁਨੈਦ ਖ਼ਾਨ ਫ਼ਿਲਮਾਂ 'ਚ ਐਂਟਰੀ ਕਰਨਗੇ। ਆਮਿਰ ਖ਼ਾਨ ਨੇ ਅਪਣੀ ਹੋਮ ਪ੍ਰੋਡਕਸ਼ਨ ਦੀ ਫ਼ਿਲਮ 'ਰੂਬਰੂ ਰੋਸ਼ਨੀ' ਨੂੰ ਲੈ ਕੇ ਇਕ ਗੱਲਬਾਤ ਦੌਰਾਨ ਕਿਹਾ ਕਿ ਇਹ ਸੱਚ ਹੈ ਕਿ ਹੁਣ ਉਹ ਬੇਟੇ ਜੁਨੈਦ ਦੀ ਲਾਂਚਿੰਗ ਬਾਰੇ ਸੋਚ ਰਹੇ ਹਨ ਅਤੇ ਉਨ੍ਹਾਂ ਨੇ ਜੁਨੈਦ ਦੁਆਰਾ ਕੀਤਾ ਗਿਆ ਹੁਣ ਤਕ ਦਾ ਕੰਮ ਦੇਖਿਆ ਹੈ ਅਤੇ ਉਹ ਕਾਫ਼ੀ ਖ਼ੁਸ਼ ਹਨ। ਆਮਿਰ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਉਹ ਸਟੋਰੀ ਚੁਣ ਰਹੇ ਹਨ ਉਹ ਆਮਿਰ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬਤੌਰ ਐਕਟਰ ਲਾਂਚ ਕਰਨ ਲਈ ਉਹ ਸਹੀ ਸਟੋਰੀ ਦੀ ਤਲਾਸ਼ ਕਰ ਰਹੇ ਹਨ ਅਤੇ ਉਨ੍ਹਾਂ ਸਾਹਮਣੇ ਇਕ ਸ਼ਰਤ ਵੀ ਰੱਖ ਦਿੱਤੀ ਹੈ।
Junaid Khan
ਉਹ ਇਹ ਕਿ ਜਦੋਂ ਤਕ ਜੁਨੈਦ ਸਕਰੀਨ ਟੈਸਟ ਪਾਸ ਨਹੀਂ ਕਰਦੇ ਉਹ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਨਹੀਂ ਕਰਨਗੇ। ਆਮਿਰ ਨੇ ਇਹ ਵੀ ਕਿਹਾ ਕਿ ਜੁਨੈਦ ਤਿੰਨ ਸਾਲ ਤੋਂ ਥਿਏਟਰ ਕਰ ਰਹੇ ਹਨ ਅਤੇ ਅਦਾਕਾਰੀ ਦੀ ਵੀ ਬਾਕਾਇਦਾ ਟ੍ਰੇਨਿੰਗ ਲਈ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਲੀਡ ਐਕਟਰ ਬਣੇ ਜੋ ਕਿ ਕਰੈਕਟਰ ਕਰੇ।
Aamir Khan With Wife Kiran Rao And Son Junaid Khan
ਤੁਸੀਂ ਹਮੇਸ਼ਾ ਹੀਰੋ ਬਣ ਕੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੂੰ ਲਗਦਾ ਹੈ ਕਿ ਜੁਨੈਦ ਸਟੋਰੀ ਸਿਲੈਕਸ਼ਨ 'ਚ ਮੇਰੀ ਤਰ੍ਹਾਂ ਹੀ ਹੈ, ਹੁਣ ਤਕ ਜਿਸ ਤਰ੍ਹਾਂ ਦਾ ਕੰਮ ਮੈਂ ਦੇਖਿਆ ਹੈ। ਆਮਿਰ ਨੇ ਕਿਹਾ ਕਿ ਜੁਨੈਦ ਨੂੰ ਚੰਗੀ ਸਮਝ ਹੈ। ਇਹ ਪੁੱਛਣ 'ਤੇ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਜੁਨੈਦ ਉਨ੍ਹਾਂ ਦੀ ਬਾਇਓਪਿਕ ਕਰ ਸਕਦੇ ਹਨ ਤਾਂ ਆਮਿਰ ਕਹਿਣ ਲੱਗੇ ਕਿ ਹੋ ਸਕਦਾ ਹੈ ਜੇਕਰ ਬਣੇ ਤਾਂ ਉਹ ਕਰੇ। ਇਹ ਇਕ ਚੰਗੀ ਚੁਆਇਸ ਹੋ ਸਕਦੀ ਹੈ।