Kangana Ranaut: ਸੰਨੀ ਲਿਓਨ ਤੋਂ ਪੁੱਛੋ ਸਾਡੇ ਦੇਸ਼ ਵਿਚ ਪੋਰਨ ਸਟਾਰਾਂ ਨੂੰ ਕਿੰਨਾ ਸਨਮਾਨ ਮਿਲਦਾ ਹੈ - ਕੰਗਨਾ ਰਣੌਤ 
Published : Mar 28, 2024, 5:47 pm IST
Updated : Mar 28, 2024, 5:47 pm IST
SHARE ARTICLE
Porn stars get most respect in India, ask Sunny Leone: Kangana Ranaut
Porn stars get most respect in India, ask Sunny Leone: Kangana Ranaut

ਕੰਗਨਾ ਰਣੌਤ ਨੇ ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੂੰ ਕਾਂਗਰਸ ਵਿਚ ਸ਼ਾਮਲ ਹੋਣ 'ਤੇ "ਸਾਫਟ ਪੋਰਨ ਸਟਾਰ" ਕਿਹਾ ਸੀ।

Kangana Ranaut:  ਨਵੀਂ ਦਿੱਲੀ - ਬਾਲੀਵੁੱਡ ਦੀ ਵਿਵਾਦਿਤ ਕੁਈਨ ਕੰਗਨਾ ਰਣੌਤ ਨੇ ਹੁਣ ਫਿਲਮ ਇੰਡਸਟਰੀ ਤੋਂ ਰਾਜਨੀਤੀ ਦੇ ਖੇਤਰ 'ਚ ਛਲਾਂਗ ਲਗਾਈ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਅਪਣੇ ਜੱਦੀ ਸ਼ਹਿਰ ਮੰਡੀ ਤੋਂ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ 2024 ਲੜੇਗੀ। ਭਾਜਪਾ 'ਚ ਸ਼ਾਮਲ ਹੁੰਦੇ ਹੀ ਕੰਗਨਾ ਵਿਵਾਦਾਂ 'ਚ ਘਿਰ ਗਈ ਹੈ। ਕੰਗਨਾ ਰਣੌਤ ਨੇ ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੂੰ ਕਾਂਗਰਸ ਵਿਚ ਸ਼ਾਮਲ ਹੋਣ 'ਤੇ "ਸਾਫਟ ਪੋਰਨ ਸਟਾਰ" ਕਿਹਾ ਸੀ।

ਹੁਣ ਜਦੋਂ ਕੰਗਨਾ ਰਣੌਤ ਰਾਜਨੀਤੀ 'ਚ ਆਈ ਤਾਂ ਵਿਰੋਧੀ ਧਿਰ ਨੇ ਉਸ 'ਤੇ ਹਮਲਾ ਕੀਤਾ ਹੈ। ਅਜਿਹੇ 'ਚ ਕੰਗਨਾ ਨੇ ਉਰਮਿਲਾ ਮਾਤੋਂਡਕਰ 'ਤੇ ਆਪਣੇ ਵਿਵਾਦਪੂਰਨ ਬਿਆਨ 'ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨ ਨੂੰ ਵੀ ਇਸ ਵਿਵਾਦ ਵਿਚ ਲਿਆਦਾ ਹੈ।

ਕੰਗਨਾ ਰਣੌਤ ਨੇ ਪਿਛਲੇ ਦਿਨ ਇੱਕ ਮੀਡੀਆ ਈਵੈਂਟ ਵਿਚ ਸ਼ਿਰਕਤ ਕੀਤੀ ਸੀ। ਇੱਥੇ ਉਨ੍ਹਾਂ ਨੇ ਰਾਜਨੀਤੀ 'ਚ ਐਂਟਰੀ ਅਤੇ ਉਰਮਿਲਾ 'ਤੇ ਦਿੱਤੇ ਗਏ ਆਪਣੇ 'ਘਟੀਆ' ਬਿਆਨ 'ਤੇ ਵੀ ਆਪਣੀ ਚੁੱਪੀ ਤੋੜੀ। ਕੰਗਨਾ ਨੇ ਖੁੱਲ੍ਹ ਕੇ ਪੁੱਛਿਆ, ''ਕੀ ਸਾਫਟ ਪੋਰਨ ਜਾਂ ਪੋਰਨ ਸਟਾਰ ਇੱਕ ਬੁਰਾ ਸ਼ਬਦ ਹੈ? ਨਹੀਂ, ਇਹ ਇਤਰਾਜ਼ਯੋਗ ਨਹੀਂ ਹੈ। ਇਹ ਸਿਰਫ਼ ਇੱਕ ਸ਼ਬਦ ਹੈ ਜਿਸ ਨੂੰ ਸਮਾਜ ਵਿਚ ਕੋਈ ਥਾਂ ਨਹੀਂ ਮਿਲੀ। ਸੰਨੀ ਲਿਓਨ ਨੂੰ ਪੁੱਛੋ ਕਿ ਸਾਡੇ ਦੇਸ਼ ਵਿਚ ਪੋਰਨ ਸਟਾਰਾਂ ਨੂੰ ਕਿੰਨਾ ਸਨਮਾਨ ਮਿਲਦਾ ਹੈ।'' 

ਦੱਸ ਦਈਏ ਕਿ ਕੰਗਨਾ ਰਣੌਤ ਸ਼ੁਰੂ ਤੋਂ ਹੀ ਭਾਜਪਾ ਦਾ ਸਮਰਥਨ ਕਰ ਰਹੀ ਹੈ ਅਤੇ ਅਜਿਹਾ ਕਰਨ 'ਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਟ੍ਰੋਲ ਕੀਤਾ ਜਾਂਦਾ ਹੈ। ਕਈ ਯੂਜ਼ਰਸ ਕੰਗਨਾ ਬਾਰੇ ਅਸ਼ਲੀਲ ਸ਼ਬਦ ਵੀ ਕਹਿੰਦੇ ਹਨ। ਇਸ ਦੇ ਨਾਲ ਹੀ ਕੰਗਨਾ ਬਦਲੇ 'ਚ ਯੂਜ਼ਰਸ ਨੂੰ ਜਵਾਬ ਦੇਣਾ ਵੀ ਨਹੀਂ ਭੁੱਲਦੀ।  

(For more Punjabi news apart from Porn stars get most respect in India, ask Sunny Leone: Kangana Ranaut, stay tuned to Rozana Spokesman)

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement