ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਡਾਇਨਾ ਅਤੇ ਐਸ਼ਵਰਿਆ 'ਤੇ ਕੀਤੀ ਵਿਵਾਦਿਤ ਟਿੱਪਣੀ
Published : Apr 28, 2018, 12:06 pm IST
Updated : Apr 28, 2018, 12:06 pm IST
SHARE ARTICLE
Tripura CM Biplab Deb
Tripura CM Biplab Deb

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ...

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਇਸੇ ਦੇ ਚਲਦਿਆਂ ਉਹ ਇਕ ਵਾਰ ਫ਼ਿਰ ਤੋਂ ਵਿਵਾਦਾਂ 'ਚ ਆ ਗਏ ਹਨ । ਦਸਦੀਏ ਕਿ ਬਿਪਲਬ ਨੇ ਭਾਰਤ ਦੀ ਸਾਬਕਾ ਮਿਸ ਵਰਲਡ ਡਾਇਨਾ ਹੇਡਨ ਦੇ ਰੰਗ ਤੇ ਟਿੱਪਣੀ ਕਰਦਿਆਂ 21 ਸਾਲ ਪਹਿਲਾਂ ਡਾਇਨਾ ਹੇਡਨ ਨੂੰ ਮਿਸ ਵਰਲਡ ਦਾ ਖਿਤਾਬ ਦਿਤੇ ਜਾਣ 'ਤੇ ਸਵਾਲ ਉਠਾ ਦਿਤਾ। ਬਿਪਲਬ ਮੁਤਾਬਕ ਡਾਇਨਾ ਦੀ ਬਜਾਏ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਭਾਰੀ ਸੁੰਦਰਤਾ ਦੀ ਅਸਲ ਨੁਮਾਇੰਦਗੀ ਕਰਦੀ ਹੈ।

Tripura CM Biplab DebTripura CM Biplab Deb

ਕਿਉਂਕੀ ਉਹ ਡਾਇਨਾ ਤੋਂ ਕਿਤੇ ਜ਼ਿਆਦਾ ਖ਼ੂਬਸੂਰਤ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ, ਭਾਰਤੀ ਸੁੰਦਰਤਾ ਪ੍ਰਮਾਤਮਾ ਵਾਂਗ ਲੱਗਦੀ ਹੈ, ਜਿਵੇ ਲਕਸ਼ਮੀ ਤੇ ਸਰਸਵਤੀ। ਡਾਇਨਾ ਹੇਡਨ ਅਜਿਹੀ ਨਹੀਂ ਲੱਗਦੀ ਤੇ ਮਿਸਲ ਵਰਲਡ ਦਾ ਤਾਜ ਉਸ ਦੇ ਸਿਰ 'ਤੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ, ਇਹ ਸਭ ਫਿਕਸ ਪਲਾਨ ਵਾਂਗ ਹੁੰਦਾ ਹੈ।'

Tripura CM Biplab DebTripura CM Biplab Deb

ਉਧਰ ਬਿਪਲਬ ਦੇ ਇਸ ਬਿਆਨ ਤੋਂ ਬਾਅਦ ਸਾਬਕਾ ਮਿਸ ਵਰਲਡ ਡਾਇਨਾ ਬੇਹੱਦ ਦੁੱਖੀ ਹੈ।  ਡਾਇਨਾ ਨੇ ਇਸ 'ਤੇ ਟਵੀਟ ਕੀਤਾ ਹੈ ਅਤੇ ਕਿਹਾ ਕਿ , ''ਮੈਂ ਬਚਪਨ ਤੋਂ ਰੰਗਭੇਦ ਦੀ ਆਲੋਚਨਾਵਾਂ ਨਾਲ ਜੂਝ ਰਹੀ ਹਾਂ ਤੇ ਮੈਂ ਸਫਲ ਹਾਂ। ਲੋਕਾਂ ਨੂੰ ਮੇਰੀਆਂ ਉਪਲਬਧੀਆਂ ਦਾ ਮਹੱਤਵ ਘੱਟ ਕਰਨ ਦੀ ਬਜਾਏ ਮੇਰੇ 'ਤੇ ਮਾਣ ਕਰਨਾ ਚਾਹੀਦਾ। ਮੰਤਰੀ ਦਾ ਇਕ ਖਾਸ ਕਦ ਹੈ ਤੇ ਉਹ ਜੋ ਆਖਦੇ ਹਨ ਉਸ ਦੀ ਉਨ੍ਹਾਂ ਨੂੰ ਪਰਵਾਹ ਕਰਨੀ ਚਾਹੀਦੀ।''

Tripura CM Biplab DebTripura CM Biplab Deb

ਤ੍ਰਿਪੁਰਾ ਦੇ ਮੰਤਰੀ ਦੇ ਇਸ ਬਿਆਨ ਤੋਂ ਜਿਥੇ ਡਾਇਨਾ ਦੁਖੀ ਹੈ ਉਥੇ ਹੀ ਟਵਿਟਰ 'ਤੇ ਕਾਫੀ ਲੋਕ ਵੀ ਬਿਪਲਬ ਦੇ ਇਸ ਬਿਆਨ ਦੀ ਨਿੰਦਿਆ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਡਾਇਨਾ ਹੇਡਨ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ। ਸਾਲ 1997 'ਚ ਫੇਮਿਨਾ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਉਸੇ ਸਾਲ ਮਿਸ ਵਰਲਡ ਦਾ ਟਾਈਟਲ ਜਿੱਤਿਆ ਸੀ।

Tripura CM Biplab DebTripura CM Biplab Deb

ਦਸ ਦਈਏ ਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਜਿਥੇ ਅਦਾਕਾਰਾ ਰੰਗ ਭੇਦ ਦੀ ਸ਼ਿਕਾਰ ਹੋਏ ਹੋਵੇ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੂੰ ਵੀ ਲੋਕ ਇੰਝ ਹੀ ਰੰਗ ਨੂੰ ਲੈ ਕੇ ਟਿੱਪਣੀਆਂ ਕਰਦੇ ਸਨ ਪਰ ਪ੍ਰਿਯੰਕਾ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਅਤੇ ਮਿਹਨਤ ਸਦਕਾ ਅੱਜ ਦੇਸ਼ ਹੀ ਨਹੀਂ ਵਿਦੇਸ਼ ਵਿਚ ਵੀ ਸਫਲ ਅਦਾਕਾਰਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement