Javed Akhtar News: 'ਸਰਦਾਰ ਜੀ 3' ਬੈਨ ਕਰਨ ਨਾਲ ਕੀ ਫ਼ਾਇਦਾ ਹੋਵੇਗਾ', ਦਿਲਜੀਤ ਦੋਸਾਂਝ ਦੇ ਹੱਕ ਵਿਚ ਨਿਤਰੇ ਲੇਖਕ ਜਾਵੇਦ ਅਖ਼ਤਰ
Published : Jun 28, 2025, 10:00 am IST
Updated : Jun 28, 2025, 10:00 am IST
SHARE ARTICLE
Writer Javed Akhtar comes out in support of Diljit Dosanjh
Writer Javed Akhtar comes out in support of Diljit Dosanjh

Javed Akhtar News: ਦਿਲਜੀਤ ਹੁਣ ਵਿਚਾਰਾ ਕੀ ਕਰੇ? ਫ਼ਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ। ''ਉਨ੍ਹਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਭਵਿੱਖ ਵਿੱਚ ਕੋਈ ਘਟਨਾ ਵਾਪਰੇਗੀ।'

Writer Javed Akhtar comes out in support of Diljit Dosanjh: ਹਿੰਦੀ ਸਿਨੇਮਾ ਦੇ ਮਸ਼ਹੂਰ ਗੀਤਕਾਰ ਅਤੇ ਲੇਖਕ ਜਾਵੇਦ ਅਖ਼ਤਰ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ 'ਸਰਦਾਰਜੀ 3' 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਕਾਰਨ ਕਿਸੇ ਪਾਕਿਸਤਾਨੀ ਵਿਅਕਤੀ ਦਾ ਨਹੀਂ, ਸਗੋਂ ਇੱਕ ਭਾਰਤੀ ਦਾ ਪੈਸਾ ਡੁੱਬੇਗਾ। ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ 3 ਦੇ ਵਿਵਾਦ 'ਤੇ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਨੇ ਆਪਣੀ ਰਾਏ ਦਿੱਤੀ ਹੈ।

ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਜ਼ਰ ਆ ਰਹੀ ਹੈ, ਜਿਸ ਕਾਰਨ ਫ਼ਿਲਮ ਦਾ ਭਾਰਤ ਵਿੱਚ ਸਖ਼ਤ ਵਿਰੋਧ ਹੋ ਰਿਹਾ ਹੈ ਅਤੇ ਭਾਰਤ ਵਿਚ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ।  ਇਕ ਨਿੱਜੀ ਚੈਨਲ 'ਤੇ ਗੱਲਬਾਤ ਕਰਦਿਆਂ ਜਾਵੇਦ ਅਖ਼ਤਰ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਨਾਲ ਸਿਰਫ਼ ਭਾਰਤ ਨੂੰ ਨੁਕਸਾਨ ਹੋਵੇਗਾ, ਪਾਕਿਸਤਾਨ ਨੂੰ ਨਹੀਂ। ਉਨ੍ਹਾਂ ਕਿਹਾ, 'ਹੁਣ ਵਿਚਾਰਾ ਕੀ ਕਰੇ? ਫ਼ਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ। ਉਨ੍ਹਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਭਵਿੱਖ ਵਿੱਚ ਕੋਈ ਘਟਨਾ ਵਾਪਰੇਗੀ।'

ਇਸ ਵਿੱਚ, ਇੱਕ ਪਾਕਿਸਤਾਨੀ ਆਦਮੀ ਦਾ ਪੈਸਾ ਨਹੀਂ ਜਾਵੇਗਾ, ਸਗੋਂ ਇੱਕ ਭਾਰਤੀ ਆਦਮੀ ਦਾ ਪੈਸਾ ਡੁੱਬੇਗਾ। ਫਿਰ ਇਸ ਤਰ੍ਹਾਂ ਪਾਬੰਦੀ ਲਗਾਉਣ ਦਾ ਕੀ ਫ਼ਾਇਦਾ? ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਤੇ ਸੈਂਸਰ ਬੋਰਡ ਨੂੰ ਇਸ ਮਾਮਲੇ ਨੂੰ ਸਮਝਦਾਰੀ ਅਤੇ ਥੋੜ੍ਹੀ ਨਰਮੀ ਨਾਲ ਦੇਖਣਾ ਚਾਹੀਦਾ ਹੈ। ਜਾਵੇਦ ਅਖ਼ਤਰ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ, 'ਉਨ੍ਹਾਂ ਨੂੰ ਸਿਰਫ਼ ਇਹ ਕਹਿਣਾ ਚਾਹੀਦਾ ਹੈ ਕਿ ਅਗਲੀ ਵਾਰ ਅਜਿਹਾ ਨਹੀਂ ਹੋਣਾ ਚਾਹੀਦਾ, ਪਰ ਜਦੋਂ ਫ਼ਿਲਮ ਪਹਿਲਾਂ ਹੀ ਬਣ ਚੁੱਕੀ ਹੈ, ਤਾਂ ਇਸ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਹਾਂ, ਭਵਿੱਖ ਵਿੱਚ ਅਜਿਹੀਆਂ ਚੀਜ਼ਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ। ਫ਼ਿਲਮ ਸਰਦਾਰ ਜੀ ਕੱਲ੍ਹ ਯਾਨੀ 27 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਹੈ।

ਪਰ ਇਹ ਅਜੇ ਤੱਕ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ਹੈ। ਜਦੋਂ ਤੋਂ ਫਿਲਮ ਦਾ ਟ੍ਰੇਲਰ ਆਇਆ ਹੈ, ਦਰਸ਼ਕਾਂ ਅਤੇ ਇੰਡਸਟਰੀ ਦੇ ਕੁਝ ਲੋਕਾਂ ਨੇ ਇਸ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕੀਤੇ ਜਾਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
 

(For more news apart from 'Writer Javed Akhtar comes out in support of Diljit Dosanjh',  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement