
ਟੀਵੀ ਅਤੇ ਫਿਲਮ ਇੰਡਸਟਰੀ ਵਿਚ ਕਈ ਅਹਿਮ ਰੋਲ ਨਿਭਾਅ ਚੁੱਕੇ ਅਦਾਕਾਰ ਅਨੁਪਮ ਸ਼ਿਆਮ ਦੀ ਸਿਹਤ ਅਚਾਨਕ ਵਿਗੜ ਗਈ ਹੈ
ਨਵੀਂ ਦਿੱਲੀ: ਟੀਵੀ ਅਤੇ ਫਿਲਮ ਇੰਡਸਟਰੀ ਵਿਚ ਕਈ ਅਹਿਮ ਰੋਲ ਨਿਭਾਅ ਚੁੱਕੇ ਅਦਾਕਾਰ ਅਨੁਪਮ ਸ਼ਿਆਮ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਮੁੰਬਈ ਦੇ ਗੋਰੇਗਾਂਵ ਇਲਾਕੇ ਕੇ ਲਾਈਫਲਾਈਨ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਫਿਲਹਾਲ ਉਹ ਆਈਸੀਯੂ ਵਿਚ ਹਨ ਅਤੇ ਉਹਨਾਂ ਦੀ ਸਿਹਤ ਗੰਭੀਰ ਹੈ।
Anupam Shyam
ਉਹਨਾਂ ਦੇ ਕਰੀਬੀ ਦੋਸਤ ਅਤੇ ਫਿਲਮਕਾਰ ਐਸ ਰਾਮਚੰਦਰ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹ ਸੋਨੂੰ ਸੂਦ ਅਤੇ ਆਮਿਰ ਖ਼ਾਨ ਕੋਲ ਮਦਦ ਦੀ ਗੁਹਾਰ ਲਗਾ ਰਹੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਅਨੁਪਮ ਦੇ ਭਰਾ ਅਨੁਰਾਗ ਸ਼ਿਆਮ ਨੇ ਦੱਸਿਆ ਕਿ ਅਨੁਪਮ ਨੂੰ ਕਿਡਨੀ ਦੀ ਸਮੱਸਿਆ ਸੀ ਅਤੇ ਪੈਸਿਆਂ ਦੀ ਤੰਗੀ ਕਾਰਨ ਉਹਨਾਂ ਨੇ ਅਪਣਾ ਇਲਾਜ ਵੀ ਨਹੀਂ ਕਰਵਾਇਆ ਕਿਉਂਕਿ ਉਹਨਾਂ ਕੋਲ ਕਾਫੀ ਸਮੇਂ ਤੋਂ ਕੰਮ ਨਹੀਂ ਸੀ।
Anupam Shyam
10 ਦਿਨ ਪਹਿਲਾਂ ਹੀ ਉਹਨਾਂ ਦਾ ਡਾਇਲਸਿਸ ਕਰਵਾਉਣਾ ਸ਼ੁਰੂ ਕੀਤਾ ਪਰ ਬੀਤੀ ਰਾਤ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਫਿਲਹਾਲ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਦੱਸ ਦਈਏ ਕਿ ਅਨੁਪਮ ਦੇ ਭਰਾ ਨੇ ਲੋਕਾਂ ਕੋਲੋਂ ਆਰਥਕ ਮਦਦ ਮੰਗੀ ਹੈ ਕਿਉਂਕਿ ਉਹਨਾਂ ਕੋਲ ਕੋਈ ਕੰਮ ਨਹੀਂ ਹੈ, ਜਿਸ ਕਾਰਨ ਉਹ ਆਰਥਕ ਤੰਗੀ ਦਾ ਸਾਹਮਣਾ ਕਰ ਰਹੇ ਹਨ।
Anupam Shyam
ਜ਼ਿਕਰਯੋਗ ਹੈ ਕਿ ਹਿੰਦੀ ਸੀਰੀਅਲ ਪ੍ਰਤਿੱਗਿਆ ਵਿਚ 62 ਸਾਲਾ ਅਨੁਪਮ ਸ਼ਾਮ ਵੱਲੋਂ ਨਿਭਾਏ ਜਾ ਰਹੇ ਠਾਕੁਰ ਸੱਜਣ ਸਿੰਘ ਦੇ ਕਿਰਾਦਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਪੈਦਾ ਹੋਏ ਅਤੇ ਉਹਨਾਂ ਨੇ ਨਾਟਕ ਦੀ ਦੁਨੀਆਂ ਤੋਂ ਅਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਕੀਤੀ ਸੀ।