ਹਨੀ ਸਿੰਘ ਘਰੇਲੂ ਹਿੰਸਾ ਕੇਸ: ਅਦਾਲਤ ਨੇ ਬੰਦ ਕਮਰੇ 'ਚ ਸੁਣਵਾਈ ਨੂੰ ਦਿੱਤੀ ਮਨਜ਼ੂਰੀ 
Published : Sep 28, 2021, 1:57 pm IST
Updated : Sep 28, 2021, 1:57 pm IST
SHARE ARTICLE
 Court orders in-camera hearing in domestic violence case against Honey Singh
Court orders in-camera hearing in domestic violence case against Honey Singh

ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਤੋਂ ਬਾਅਦ ਇਹ ਆਦੇਸ਼ ਪਾਸ ਕੀਤਾ।

 

ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਵਿਰੁੱਧ ਉਸ ਦੀ ਪਤਨੀ ਵੱਲੋਂ ਦਾਇਰ ਕੀਤੇ ਗਏ ਘਰੇਲੂ ਹਿੰਸਾ ਦੇ ਮਾਮਲੇ ਵਿਚ ਬੰਦ ਕਮਰੇ ਵਿਚ ਸੁਣਵਾਈ ਦੇ ਹੁਕਮ ਦਿੱਤੇ ਹਨ। ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਤੋਂ ਬਾਅਦ ਇਹ ਆਦੇਸ਼ ਪਾਸ ਕੀਤਾ।

Honey Singh With Wife Honey Singh With Wife

ਜੱਜ ਨੇ ਕਿਹਾ, 'ਜੇਕਰ ਤੁਹਾਨੂੰ ਸੁਲ੍ਹਾ ਦੀ ਕੋਈ ਉਮੀਦ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।'  ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਲਿਨੀ ਤਲਵਾਰ ਨੇ ਪਤੀ ਹਨੀ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਅਤੇ 20 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਹਰਦੀਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ।

Honey Singh Honey Singh

ਤਲਵਾੜ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਸਿੰਘ ਨੇ ਪਿਛਲੇ 10 ਸਾਲਾਂ ਵਿਚ ਉਸ ਨਾਲ ਸਰੀਰਕ ਤਸ਼ੱਦਦ ਕੀਤਾ ਸੀ। ਇਸ ਦੇ ਨਾਲ ਹੀ ਸਿੰਘ ਨੇ ਉਸ ਨਾਲ ਧੋਖਾ ਵੀ ਕੀਤਾ। ਅਦਾਲਤ ਵਿਚ ਤਲਵਾੜ ਦੀ ਨੁਮਾਇੰਦਗੀ ਸੰਦੀਪ ਕੌਰ ਨੇ ਕੀਤੀ, ਵਕੀਲ ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਅਤੇ ਰੇਬੇਕਾ ਜੌਨ ਸਿੰਘ ਵੱਲੋਂ ਪੇਸ਼ ਹੋਏ ਅਤੇ ਕਰਨ ਗੋਵਲ ਆਪਣੇ ਮਾਪਿਆਂ ਲਈ ਪੇਸ਼ ਹੋਏ।

SHARE ARTICLE

ਏਜੰਸੀ

Advertisement

Sangrur ਵਾਲਿਆਂ ਨੇ Khaira ਦਾ ਉਹ ਹਾਲ ਕਰਨਾ, ਮੁੜ ਕੇ ਕਦੇ Sangrur ਵੱਲ ਮੂੰਹ ਨਹੀਂ ਕਰਨਗੇ'- Narinder Bharaj...

08 May 2024 1:07 PM

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM

'ਗੁਰੂਆਂ ਦੀ ਧਰਤੀ ਪੰਜਾਬ 'ਚ 10 ਹਜ਼ਾਰ ਤੋਂ ਵੱਧ ਡੇਰੇ, ਲੀਡਰ ਲੈਣ ਜਾਂਦੇ ਅਸ਼ੀਰਵਾਦ'

08 May 2024 12:10 PM

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM
Advertisement