Film Maula Jatt News: ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ ਪਾਕਿਸਤਾਨੀ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ', ਗੁਆਂਢੀ ਦੇਸ਼ ਖੁਦ ਇਸ ਲਈ ਜ਼ਿੰਮੇਵਾਰ
Published : Sep 28, 2024, 10:36 am IST
Updated : Sep 28, 2024, 11:03 am IST
SHARE ARTICLE
Pakistani film 'Maula Jatt' is not being allowed to be screened in Indian cinemas
Pakistani film 'Maula Jatt' is not being allowed to be screened in Indian cinemas

Film Maula Jatt News: 2019 ਤੋਂ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਦੀ ਚੱਲਣ ਦੀ ਆਗਿਆ ਨਹੀਂ

Pakistani film 'Maula Jatt' is not being allowed to be screened in Indian cinemas:  ਪਾਕਿਸਤਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਨੂੰ ਭਾਰਤ ਦੇ ਸਿਨੇਮਾਘਰਾਂ 'ਚ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਫਿਲਮ ਦੀ ਰਿਲੀਜ਼ ਸਬੰਧੀ ਇਹ ਫੈਸਲਾ ਪਿਛਲੇ ਕੁਝ ਸਮੇਂ ਤੋਂ ਭਾਰਤੀ ਫਿਲਮ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਫੈਸਲਾ ਪਾਕਿਸਤਾਨ ਵੱਲੋਂ ਭਾਰਤੀ ਫਿਲਮਾਂ ਦੀ ਰਿਲੀਜ਼ 'ਤੇ ਪਾਬੰਦੀ ਦੇ ਕਾਰਨ ਲਿਆ ਗਿਆ ਹੈ, ਜੋ ਕਿ 2019 ਤੋਂ ਲਾਗੂ ਹੈ।

ਲੀਜੈਂਡ ਆਫ ਮੌਲਾ ਜੱਟ 1979 ਦੀ ਫਿਲਮ ਮੌਲਾ ਜੱਟ ਦਾ ਰੀਮਿਕਸ ਹੈ ਜਿਸ ਦਾ ਨਿਰਦੇਸ਼ਨ ਬਿਲਾਲ ਲਸ਼ਾਰੀ ਨੇ ਕੀਤਾ ਸੀ। ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਭਾਰਤ ਦੇ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਵੇਗੀ। ਭਾਰਤ 'ਚ 10 ਸਾਲ ਬਾਅਦ ਪਾਕਿਸਤਾਨੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ, ਜਿਸ 'ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ।

ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਇਹ ਫਿਲਮ 2022 'ਚ ਪਰਦੇ 'ਤੇ ਰਿਲੀਜ਼ ਹੋਈ ਸੀ। ਰਿਪੋਰਟ ਮੁਤਾਬਕ ਫਿਲਮ ਨੇ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਹਾਲਾਂਕਿ, ਇਹ ਉਸ ਸਮੇਂ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਸੀ ਅਤੇ ਹੁਣ ਫਿਲਮ ਦੀ ਰਿਲੀਜ਼ ਦੇ ਲਗਭਗ 2 ਸਾਲ ਬਾਅਦ, ਇਹ ਭਾਰਤ ਵਿੱਚ ਰਿਲੀਜ਼ ਹੋਣੀ ਸੀ ਪਰ ਹੁਣ ਵੀ ਰੋਕ ਲਗਾ ਦਿਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement