
ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ।
ਮੁੰਬਈ- ਧਰਮਿੰਦਰ ਅਤੇ ਹੇਮਾ ਮਾਲਿਨੀ ਇਕ ਵਾਰ ਫਿਰ ਤੋਂ ਨਾਨਾ-ਨਾਨੀ ਬਣ ਗਏ ਹਨ। ਉਨ੍ਹਾਂ ਦੀ ਛੋਟੀ ਧੀ ਅਹਾਨਾ ਦਿਓਲ ਨੇ 26 ਨਵੰਬਰ ਨੂੰ ਜੁੜਵਾਂ ਲੜਕੀਆਂ ਨੂੰ ਜਨਮ ਦਿੱਤਾ ਹੈ।
ਅਹਾਨਾ ਅਤੇ ਉਸਦੇ ਪਤੀ ਵੈਭਵ ਵੋਹਰਾ ਨੇ ਆਪਣੀਆਂ ਜੁੜਵਾਂ ਧੀਆਂ ਦਾ ਨਾਮ ਆਸਟਰੀਆ ਅਤੇ ਆਦੀਆ ਰੱਖਿਆ ਹੈ। ਦੋਹਾਂ ਲੜਕੀਆਂ ਦਾ ਜਨਮ ਬੀਤੀ 26 ਨਵੰਬਰ ਨੂੰ ਹੋਇਆ ਅਤੇ ਅਹਾਨਾ ਫਿਲਹਾਲ ਹਸਪਤਾਲ 'ਚ ਹੈ।
ਦੱਸ ਦੇਈਏ ਕਿ ਅਹਾਨਾ ਅਤੇ ਵੈਭਵ ਵੋਹਰਾ ਦਾ ਵਿਆਹ 2 ਫਰਵਰੀ 2014 ਨੂੰ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਜੂਨ 2015 ਵਿੱਚ ਹੋਇਆ ਸੀ। ਉਸਨੇ ਆਪਣੇ ਬੇਟੇ ਦਾ ਨਾਮ ਡਰੇਨ ਵੋਹਰਾ ਰੱਖਿਆ ਹੈ। ਅਹਾਨਾ ਨੇ ਕਦੇ ਅਭਿਨੇਤਰੀ ਵਜੋਂ ਕੰਮ ਨਹੀਂ ਕੀਤਾ ਹਾਲਾਂਕਿ ਉਸਨੇ ਫਿਲਮ 'ਗੁਜ਼ਾਰਿਸ਼' ਵਿਚ ਸੰਜੇ ਲੀਲਾ ਭੰਸਾਲੀ ਦੇ ਨਾਲ ਸਹਾਇਕ ਦੇ ਤੌਰ 'ਤੇ ਕੰਮ ਕੀਤਾ ਸੀ।