ਤੇਲੰਗਾਨਾ : ਨਾਲਗੌਂਡਾ ਜ਼ਿਲ੍ਹੇ ਦੇ ਇਕ ਪਰਿਵਾਰ ਨੂੰ ਤੋਹਫੇ 'ਚ ਮੱਝਾਂ ਦੇਣਗੇ ਸੋਨੂੰ ਸੂਦ
Published : Nov 28, 2021, 4:35 pm IST
Updated : Nov 28, 2021, 4:37 pm IST
SHARE ARTICLE
Sonu Sood
Sonu Sood

ਪਰਿਵਾਰ ਨੇ ਅਦਾਕਾਰ ਤੋਂ ਮੰਗੀ ਸੀ ਮਦਦ

 

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾ ਲਈ ਹੈ। ਲਾਕਡਾਊਨ ਦੌਰਾਨ ਅਦਾਕਾਰ ਨੇ ਆਮ ਲੋਕਾਂ ਦੀ ਮਦਦ ਕਰਕੇ ਆਪਣੀ ਦਰਿਆਦਿਲੀ ਦਿਖਾਈ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।

 

Sonu Sood Sonu Sood

 

ਅਜਿਹੇ 'ਚ ਅਦਾਕਾਰ ਤੋਂ  ਤੇਲੰਗਾਨਾ ਦੇ ਜ਼ਿਲ੍ਹੇ ਨਾਲਗੌਂਡਾ ਦੇ ਰਹਿਣ ਵਾਲੇ ਪਰਿਵਾਰ ਨੇ ਮਦਦ ਮੰਗੀ ਹੈ।  ਦਰਅਸਲ ਤੇਲੰਗਾਨਾ ਦੇ ਜ਼ਿਲ੍ਹੇ ਨਾਲਗੌਂਡਾ ਦਾ ਇੱਕ ਪਰਿਵਾਰ ਜਿਸ ਦੇ ਘਰ ਦੇ ਮੁਖੀਆ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਮਾਂ ਕੈਂਸਰ ਦੀ ਭਿਆਨਕ ਬੀਮਾਰੀ ਤੋਂ ਪੀੜਤ ਹੈ। ਉਸ ਦੇ ਤਿੰਨ ਬੱਚੇ ਹਨ। ਨਾਲਗੌਂਡਾ ਦੇ ਹੀ ਰਹਿਣ ਵਾਲੇ ਭਾਣੂਪ੍ਰਸਾਦ ਨੇ ਇਸ ਪਰਿਵਾਰ ਲਈ ਸੋਨੂੰ ਸੂਦ  ਤੋਂ ਮਦਦ ਦੀ ਗੁਹਾਰ ਲਗਾਈ ਹੈ।

 

photo
photo

 

ਭਾਣੂ ਪ੍ਰਸਾਦ ਨੇ ਅਭਿਨੇਤਾ ਸੋਨੂ ਸੂਦ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਝਾਂ ਖਰੀਦ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਪੇਟ ਪਾਲ ਸਕੇ।ਇਸ ਟਵੀਟ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਰੀਟਵੀਟ ਕੀਤਾ ਅਤੇ ਲਿਖਿਆ- 'ਆਓ ਬੇਟਾ, ਇਸ ਪਰਿਵਾਰ ਨੂੰ ਮੱਝ ਦਵਾਈਏ । ਦੁੱਧ 'ਚ ਪਾਣੀ ਨਾ ਮਿਲਾਉਣਾ। ਹੁਣ ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

 

 

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement