
ਨਿਊਜੀਲੈਂਡ ਦੇ ਖਿਲਾਫ 3 ਵਨਡੇ ਮੈਚਾਂ ਵਿਚ ਸਫਲ ਕਪਤਾਨੀ ਅਤੇ ਬੱਲੇਬਾਜੀ ਕਰਨ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ ਛੁੱਟੀਆਂ ਮਨਾਉਣ...
ਆਕਲੈਂਡ : ਨਿਊਜੀਲੈਂਡ ਦੇ ਖਿਲਾਫ 3 ਵਨਡੇ ਮੈਚਾਂ ਵਿਚ ਸਫਲ ਕਪਤਾਨੀ ਅਤੇ ਬੱਲੇਬਾਜੀ ਕਰਨ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ ਛੁੱਟੀਆਂ ਮਨਾਉਣ ਨਿਕਲ ਚੁੱਕੇ ਹਨ। ਪਤਨੀ ਅਨੁਸ਼ਕਾ ਸ਼ਰਮਾ ਉਨ੍ਹਾਂ ਦੇ ਨਾਲ ਹਨ ਅਤੇ ਫੋਟੋ ਪੋਸਟ ਕਰਕੇ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ।
ਫੋਟੋ ਵਿਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਕ ਪ੍ਰਾਇਵੇਟ ਜੈਟ ਦੇ ਸਾਹਮਣੇ ਖੜੇ ਵਿੱਖ ਰਹੇ ਹਨ। ਫੋਟੋ ਦੇ ਨਾਲ ਵਿਰਾਟ ਨੇ 'ਹੈਸ਼ਟੈਗ ਟਰੈਵਲ ਵਿਦ ਹਰ' ਲਿਖਿਆ। ਇਸਦੇ ਇਲਾਵਾ ਅਨੁਸ਼ਕਾ ਸ਼ਰਮਾ ਨੇ ਵੀ ਇਕ ਤਸਵੀਰ ਸ਼ੇਅਰ ਕੀਤੀ ਹੈ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਜੋ ਤਸਵੀਰ ਸ਼ੇਅਰ ਕੀਤੀ। ਉਸ ਵਿਚ ਅਨੁਸ਼ਕਾ ਦੀ ਤਸਵੀਰ ਦੀ ਗੱਲ ਕਰੀਏ ਤਾਂ ਉਹ ਘਾਹ ਉਤੇ ਬੈਠੀ ਹੋਈ ਨਜ਼ਰ ਆ ਰਹੀ ਹੈ।
ਜਿਨ੍ਹਾਂ ਦੇ ਪਿੱਛੇ ਸਨਰਾਇਜ ਹੋ ਰਿਹਾ ਹੈ। ਜੋ ਕਿ ਬਹੁਤ ਹੀ ਪਿਆਰੀ ਤਸਵੀਰ ਲੱਗ ਰਹੀ ਹੈ। ਅਨੁਸ਼ਕਾ ਦੇ ਲੁਕ ਦੀ ਗੱਲ ਕਰੀਏ ਤਾਂ ਉਹ ਚਿੱਟੇ ਰੰਗ ਦੀ Machino ਬਰਾਂਡ ਦੀ ਟੀਸ਼ਰਟ ਦੇ ਨਾਲ ਬਲੈਕ ਕਲਰ ਦੀ ਜੀਂਸ ਵਿਚ ਨਜ਼ਰ ਆਈ। ਅਨੁਸ਼ਕਾ ਦੀ ਇਸ ਸਿੰਪਲ ਟੀਸ਼ਰਟ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ MOSCHIN ਕਲੈਕਸ਼ਨ ਵਿਚੋਂ ਹੈ। ਜਿਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਲਗਭਗ 11 ਹਜਾਰ 131 ਰੁਪਏ ਵਿਚ ਹੈ। ਜਿਸ ਵਿਚ ਅਨੁਸ਼ਕਾ ਬਹੁਤ ਹੀ ਸਿੰਪਲ ਤੇ ਸੋਹਣੀ ਲੱਗ ਰਹੀ ਹੈ।