ਖ਼ਬਰਾਂ |

ਤਾਜ਼ਾ |

ਅਨੁਸ਼ਕਾ ਸ਼ਰਮਾ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਦਿੱਤੋ ਅਹਿਮ ਸੰਦੇਸ਼ 
Published : Apr 3, 2018, 6:44 pm IST
Updated : Apr 3, 2018, 6:44 pm IST
SHARE ARTICLE
Anushka -Varun
Anushka -Varun

ਇਸ ਮੁਲਾਕਾਤ ਤੋਂ ਬਾਅਦ ਇਕ ਵੀਡੀਓ ਵੀ ਅਪਲੋਡ ਕੀਤੀ। ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਅਪਲੋਡ ਕੀਤਾ ਹੈ

ਭਾਰਤੀ ਕ੍ਰਿਕਟ ਟੀਮ ਦੇ ਥੱਮ ਮਨੇ ਜਾਂਦੇ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਆਪਣੇ ਸਹੁਰਿਆਂ ਦੇ ਸ਼ਹਿਰ ਦਿੱਲੀ 'ਚ ਆਪਣੀ  ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ ਕਰ ਰਹੀ ਹੈ। ਇਸੇ ਦੌਰਾਨ ਅਨੁਸ਼ਕਾ ਅਤੇ ਸਹਿ ਅਦਾਕਾਰ ਵਰੁਣ ਧਵਨ ਨੂੰ ਮਿਲਣ ਦੇ ਲਈ ਦਿੱਲੀ ਟ੍ਰੈਫਿਕ ਪੁਲਸ ਪਹੁੰਚੀ ਅਤੇ ਇਸ ਮੁਲਾਕਾਤ ਤੋਂ ਬਾਅਦ ਇਕ ਵੀਡੀਓ ਵੀ ਅਪਲੋਡ ਕੀਤੀ। ਅਨੁਸ਼ਕਾ ਸ਼ਰਮਾ ਨੇ ਇਕ ਵੀਡੀਓ ਅਪਲੋਡ ਕੀਤਾ ਹੈ ਜਿਸ ਵਿਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਦਿੱਲੀ ਟ੍ਰੈਫਿਕ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਲਈ ਬਹੁਤ ਕੁਝ ਕਰਦੇ ਦੇਖਿਆ ਹੈ , ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ।  

https://twitter.com/twitter/statuses/980790822848245760

ਦਸ ਦਈਏ ਕਿ ਅਸਲ 'ਚ ਦਿੱਲੀ ਟ੍ਰੈਫਿਕ ਪੁਲਸ 'ਸੇਫ ਡਰਾਈਵਿੰਗ' ਨੂੰ ਉਤਸ਼ਾਹਿਤ ਕਰਨ ਲਈ ਵੀਡੀਓ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੀ ਪ੍ਰਮੋਸ਼ਨ ਦੇ ਲਈ ਉਨ੍ਹਾਂ ਨੇ ਸ਼ਹਿਰ 'ਚ ਮੌਜੂਦ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਨੂੰ ਪਹਿਲੀ ਅਪ੍ਰੋਚ ਕੀਤੀ ਹੈ । ਦੋਵੇਂ ਹੀ ਅਦਾਕਾਰ ਇਸ ਲਈ ਰਾਜ਼ੀ ਵੀ ਹੋ ਗਏ । ਦਸ ਦਈਏ ਕਿ ਅਨੁਸ਼ਕਾ ਦੀ ਇਹ ਵੀਡੀਓ ਹਿੰਦੀ ਦੇ ਨਾਲ-ਨਾਲ ਅੰਗਰੇਜੀ 'ਚ ਵੀ ਹੈ। ਇਸ ਦੇ ਨਾਲ ਹੀ ਅਨੁਸ਼ਕਾ ਤੋਂ ਬਾਅਦ ਬਹੁਤ ਜਲਦ ਵਰੁਣ ਧਵਨ ਵੀ ਇਕ ਅਪੀਲ ਕਰਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕਰਨਗੇ । ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਸ ਦੇ  ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ ਦੋਵੇਂ ਐਕਟਰਜ਼ ਨਾਲ ਇਕ ਇਵੈਂਟ ਆਯੋਜਿਤ ਕਰਨਾ ਚਾਹੁੰਦੇ ਸੀ ਪਰ ਅਜੇ ਇਹ ਪੋਸੀਬਲ ਨਹੀਂ ਹੋ ਸਕਿਆ। 

https://twitter.com/twitter/statuses/980786933134639104

 
ਜ਼ਿਕਰਯੋਗ ਹੈ ਕਿ ਅਨੁਸ਼ਕਾ ਤੋਂ ਪਹਿਲਾਂ ਅਰਜੁਨ ਕਪੂਰ, ਕੰਗਨਾ ਰਣੌਤ, ਸੋਨਮ ਕਪੂਰ, ਸੋਨਾਕਸ਼ੀ ਸਿਨਹਾ ਅਤੇ ਕਪਿਲ ਸ਼ਰਮਾ ਵੀ ਦਿੱਲੀ ਟ੍ਰੈਫਿਕ ਪੁਲਸ ਦੇ ਕੈਂਪੇਨ ਦਾ ਹਿੱਸਾ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਵਰੁਣ ਧਵਨ 'ਤੇ ਮੁੰਬਈ ਟ੍ਰੈਫਿਕ ਪੁਲਸ ਨੇ ਜੁਰਮਾਨਾ ਲਗਾਇਆ ਸੀ, ਕਿਉਂਕਿ ਉਹ ਇਕ ਟ੍ਰੈਫਿਕ ਸਿਗਨਲ 'ਤੇ ਫੈਨ ਨਾਲ ਸੈਲਫੀ ਲੈਂਦੇ ਦੇਖੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਅਕਾਊਂਟ ਤੇ ਹੀ ਚਲਾਨ ਭੁਗਤਨ ਦੇ ਲਈ ਕਿਹਾ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement