Filmfare awards ਦੇ ਕੁਝ ਅਣਦੇਖੇ ਪਲ: ਰੇਖਾ ਤੋਂ ਲੈ ਕੇ ਆਲੀਆ ਭੱਟ ਤੱਕ ਦੇਖੋ ਸਿਤਾਰਿਆਂ ਦੀਆਂ ਤਸਵੀਰਾਂ
Published : Apr 29, 2023, 4:02 pm IST
Updated : Apr 29, 2023, 4:02 pm IST
SHARE ARTICLE
Unseen moments of Filmfare awards
Unseen moments of Filmfare awards

ਇਨ੍ਹਾਂ 'ਚ ਆਲੀਆ ਭੱਟ, ਸਲਮਾਨ ਖਾਨ, ਵਿੱਕੀ ਕੌਸ਼ਲ, ਆਯੁਸ਼ਮਾਨ ਖੁਰਾਨਾ, ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।


ਨਵੀਂ ਦਿੱਲੀ: ਫਿਲਮ ਫੇਅਰ ਐਵਾਰਡਜ਼ 2023 ਪਿਛਲੇ ਦਿਨੀਂ ਟੀਵੀ 'ਤੇ ਦੇਖਿਆ ਗਿਆ, ਜਿਸ 'ਚ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਹਿੱਸਾ ਲਿਆ। ਇਨ੍ਹਾਂ 'ਚ ਆਲੀਆ ਭੱਟ, ਸਲਮਾਨ ਖਾਨ, ਵਿੱਕੀ ਕੌਸ਼ਲ, ਆਯੁਸ਼ਮਾਨ ਖੁਰਾਨਾ, ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।


ਇਸ ਦੇ ਨਾਲ ਹੀ 68ਵੇਂ ਫਿਲਮਫੇਅਰ ਐਵਾਰਡਜ਼ ਦੇ ਕੁਝ ਅਣਦੇਖੇ ਪਲਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।


ਇਨ੍ਹਾਂ ਤਸਵੀਰਾਂ 'ਚ ਜੋ ਪਹਿਲੀ ਤਸਵੀਰ ਸਾਹਮਣੇ ਆਈ ਹੈ। ਪਹਿਲੀ ਤਸਵੀਰ 'ਚ ਮਸ਼ਹੂਰ ਅਦਾਕਾਰਾ ਰੇਖਾ ਅਤੇ ਅਭਿਨੇਤਾ ਕਬੀਰ ਬੇਦੀ ਇਕੱਠੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਕਦੀ ਨਾ ਦੇਖਿਆ ਜਾਣ ਵਾਲਾ ਨਜ਼ਾਰਾ ਖੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।


ਅਗਲੀ ਤਸਵੀਰ ਟਾਈਗਰ ਸ਼ਰਾਫ ਦੀ ਹੈ, ਜਿਸ 'ਚ ਉਹ ਫੈਨ ਅਤੇ ਬੈਕਗਰਾਊਂਡ ਡਾਂਸਰ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦਿੱਤੇ ਬਿਨਾਂ ਰਹਿ ਸਕੇ ਹਨ।


ਤੀਜੀ ਤਸਵੀਰ ਐਵਾਰਡ ਸ਼ੋਅ ਦੀ ਹੈ, ਜਿਸ 'ਚ ਸਲਮਾਨ ਖਾਨ ਆਪਣੀ 'ਮੈਂਨੇ ਪਿਆਰ ਕੀਆ' ਅਦਾਕਾਰਾ ਭਾਗਿਆਸ਼੍ਰੀ ਨਾਲ ਹੱਸਦੇ ਹੋਏ ਨਜ਼ਰ ਆ ਰਹੇ ਹਨ, ਦੋਵਾਂ ਦੀ ਤਸਵੀਰ ਦੇਖ ਕੇ ਪ੍ਰਸ਼ੰਸਕਾਂ ਨੂੰ ਪ੍ਰੇਮ ਅਤੇ ਸੁਮਨ ਦੀ ਯਾਦ ਆ ਰਹੀ ਹੈ।

ਪੰਜਵੀਂ ਤਸਵੀਰ ਵਿਚ ਭੂਮੀ ਪੇਡਨੇਕਰ ਅਤੇ ਰਾਜਕੁਮਾਰ ਰਾਓ ਆਪਣੇ ਫਿਲਮਫੇਅਰ ਅਵਾਰਡ ਨੂੰ ਫਲਾਂਟ ਕਰਦੇ ਦਿਖਾਈ ਦੇ ਰਹੇ ਹਨ। ਦਰਅਸਲ ਉਨ੍ਹਾਂ ਦੀ ਫਿਲਮ 'ਬਧਾਈ ਦੋ' ਨੂੰ 68ਵੇਂ ਫਿਲਮਫੇਅਰ ਐਵਾਰਡ 'ਚ ਸਰਵੋਤਮ ਫਿਲਮ ਕ੍ਰਿਟਿਕਸ ਦਾ ਐਵਾਰਡ ਮਿਲਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement