
ਐੱਫ. ਆਈ. ਆਰ. ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੀ ਧਾਰਾ 3 (1) (ਯੂ) ਦੇ ਤਹਿਤ ਦਰਜ ਕੀਤੀ ਗਈ ਹੈ
ਮੁੰਬਈ - ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਆਪਣੀ ਇਕ ਵੀਡੀਓ ਵਿਚ ਨਸਲਵਾਦੀ ਸ਼ਬਦਾਂ ਦੀ ਵਰਤੋਂ ਕਰਨ ਕਰ ਕੇ ਬੁਰੀ ਫਸ ਗਈ ਹੈ। ਉਸ ਦੇ ਖ਼ਿਲਾਫ਼ 'ਹਾਂਸੀ ਪੁਲਸ' ਨੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। ਇਹ ਕਾਰਵਾਈ ਅਨੁਸੂਚਿਤ ਜਾਤੀ ਅਧਿਕਾਰ ਮੰਚ ਦੇ ਕਾਰਜਕਰਤਾ ਰਜਤ ਕਲਸਨ ਦੀ ਲਿਖ਼ਤੀ ਸ਼ਿਕਾਇਤ 'ਤੇ ਕੀਤੀ ਗਈ ਹੈ।
Prince Narula and Yuvika Chaudhary
ਮੰਚ ਦੇ ਕਾਰਜਕਰਤਾ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਵਿਸ਼ੇਸ਼ ਜਾਤੀ ਦੇ ਲੋਕਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸ਼ਿਕਾਇਤ ਦੇ ਨਾਲ ਸ਼ਿਕਾਇਤਕਰਤਾ ਨੇ ਸਬੰਧਿਤ ਵੀਡੀਓ ਦੀ ਸੀਡੀ ਵੀ ਦਿੱਤੀ ਸੀ, ਸਾਈਬਰ ਸੈੱਲ ਦੁਆਰਾ ਰਸਮੀ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਯੁਵਿਕਾ ਚੌਧਰੀ ਦੇ ਖ਼ਿਲਾਫ਼ ਸਿਟੀ ਥਾਣਾ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ।
Prince Narula and Yuvika Chaudhary
ਐੱਫ. ਆਈ. ਆਰ. ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੀ ਧਾਰਾ 3 (1) (ਯੂ) ਦੇ ਤਹਿਤ ਦਰਜ ਕੀਤੀ ਗਈ ਹੈ, ਜੋ ਗੈਰ ਜ਼ਮਾਨਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਪੁਲਿਸ ਯੁਵਿਕਾ ਚੌਧਰੀ ਨੂੰ ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ, ਜਿਸ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
Prince Narula and Yuvika Chaudhary
ਦੱਸ ਦਈਏ ਕਿ ਯੁਵਿਕਾ ਚੌਧਰੀ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਵੇਖਣ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ ਹੈ। ਵੀਡੀਓ ਵਿਚ ਯੁਵਿਕਾ ਦੇ ਪਤੀ ਪ੍ਰਿੰਸ ਨਰੂਲਾ ਵਾਲ ਕਟਵਾ ਰਹੇ ਹਨ। ਫਿਰ ਨੌਜਵਾਨ ਉਥੇ ਫੋਨ ਲਿਆਉਂਦਾ ਹੈ ਅਤੇ ਵੀਡੀਓ ਬਣਾਉਣਾ ਸ਼ੁਰੂ ਕਰਦਾ ਹੈ। ਇਸੇ ਦੌਰਾਨ ਯੁਵਿਕਾ ਕਹਿੰਦੀ ਹੈ, ਜਦੋਂ ਵੀ ਮੈਂ ਇੱਕ ਬਲਾਗ ਬਣਾਉਂਦੀ ਹਾਂ, ਮੈਂ ਇਸ ਤਰ੍ਹਾਂ ਖੜ੍ਹਦੀ ਹਾਂ।
ਮੈਨੂੰ ਇੰਨਾ ਸਮਾਂ ਮਿਲਦਾ ਹੀ ਨਹੀਂ ਹੈ ਕਿ ਮੈਂ ਢੰਗ ਨਾਲ ਤਿਆਰ ਹੋ ਸਕਾ। ਇਸ ਦੌਰਾਨ ਉਹ ਵਿਸ਼ੇਸ਼ ਜਾਤੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਅਤੇ ਉਹ ਯੁਵਿਕਾ ਚੌਧਰੀ ਦੀ ਗ੍ਰਿਫ਼ਤਾਰੀ ਦੀ ਮੰਗ ਉੱਠੀ। ਵਿਵਾਦ ਵਧਦਾ ਵੇਖ ਯੁਵਿਕਾ ਨੇ ਇਸ ਮਾਮਲੇ ਵਿਚ ਟਵੀਟ ਕਰਕੇ ਮੁਆਫ਼ੀ ਮੰਗ ਲਈ ਹੈ।