ਭਾਜਪਾ ਵਿਧਾਇਕ ਦਿਨੇਸ਼ ਖਟਿਕ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਸਾਂਝੀ ਕੀਤੀ ਅਤੇ ਰਵੀ ਕਿਸ਼ਨ ਨੇ ਇਸ ਦੀ ਪੁਸ਼ਟੀ ਕੀਤੀ
ਚੰਡੀਗੜ੍ਹ (ਮੁਸਕਾਨ ਢਿੱਲੋਂ): ਬਾਲੀਵੁੱਡ ਵਿੱਚ ਅਕਸਰ ਕੋਈ ਨਾ ਕੋਈ ਸਟਾਰ ਕਿਡਜ਼ ਨੂੰ ਲਾਂਚ ਕੀਤਾ ਜਾਂਦਾ ਹੈ। ਬਾਲੀਵੁੱਡ ਸਟਾਰ ਕਿਡਜ਼ ਲਈ ਐਕਟਿੰਗ ਨੂੰ ਆਪਣਾ ਕਰੀਅਰ ਚੁਣਨਾ ਕੋਈ ਨਵੀਂ ਗੱਲ ਨਹੀਂ ਹੈ। ਸਟਾਰ ਕਿਡਜ਼ ਨੂੰ ਬਾਹਰਲੇ ਲੋਕਾਂ ਨਾਲੋਂ ਵਧੇਰੇ ਵਿਸ਼ੇਸ਼ ਅਧਿਕਾਰ ਮਿਲਦੇ ਹਨ। ਪਰ ਮੂਹ ਵਿਚ ਚਾਂਦੀ ਦਾ ਚਮਚੇ ਲੈਕੇ ਪੈਦਾ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਸਟਾਰ ਕਿਡਸ ਐਵੇ ਦੇ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਲਈ ਐਕਟਿੰਗ ਨੂੰ ਠੁਕਰਾ ਕੇ ਹੋਰ ਖੇਤਰਾਂ ਦੀ ਚੋਣ ਕੀਤੀ ਹੈ!
ਭੋਜਪੁਰੀ ਸੁਪਰਸਟਾਰ, ਗੋਰਖਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਹਿੰਦੀ ਸਿਨੇਮਾ ਦੇ ਚਰਚਿਤ ਚੇਹਰੇ ਰਵੀ ਕਿਸ਼ਨ ਦੇ ਸੁਰਖੀਆਂ ਵਿਚ ਆਉਣ ਦਾ ਕਾਰਨ ਅੱਜ ਉਹਨਾਂ ਦੀ ਧੀ ਇਸ਼ਿਤਾ ਸ਼ੁਕਲਾ ਹੈ। ਜ਼ਿਕਰਯੋਗ ਹੈ ਕਿ ਰਵੀ ਦੀ ਧੀ ਇਸ਼ਿਤਾ ਸ਼ੁਕਲਾ ਕੇਂਦਰ ਸਰਕਾਰ ਵੱਲੋ ਪੇਸ਼ ਕੀਤੀ ਗਈ ਅਗਨੀਪਥ ਯੋਜਨਾ ਤਹਿਤ ਰੱਖਿਆ ਬਲਾਂ ਦਾ ਹਿੱਸਾ ਬਣ ਗਈ ਹੈ। ਭਾਜਪਾ ਵਿਧਾਇਕ ਦਿਨੇਸ਼ ਖਟਿਕ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਸਾਂਝੀ ਕੀਤੀ ਅਤੇ ਰਵੀ ਕਿਸ਼ਨ ਨੇ ਇਸ ਦੀ ਪੁਸ਼ਟੀ ਕੀਤੀ।
ਸੋਸ਼ਲ ਮੀਡੀਆ 'ਤੇ ਇਸ਼ਿਤਾ ਸ਼ੁਕਲਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ, ਰਵੀ ਕਿਸ਼ਨ ਨੇ ਆਪਣੀ ਧੀ ਬਾਰੇ ਇਹ ਜਾਣਕਾਰੀ ਆਪਣੇ ਪ੍ਰਸ਼ੰਸ਼ਕਾਂ ਅਤੇ ਅਨੁਯਾਈਆਂ ਨੂੰ ਦਿੱਤੀ ।ਰਵੀ ਕਿਸ਼ਨ ਨੇ ਇਹ ਵੀ ਦੱਸਿਆ ਕਿ 21 ਸਾਲ ਦੀ ਇਸ਼ਿਤਾ ਦਿੱਲੀ ਡਾਇਰੈਕਟੋਰੇਟ ਦੀ ‘7 ਗਰਲ ਬਟਾਲੀਅਨ’ ਦੀ ਕੈਡੇਟ ਹੈ।ਇਸ਼ਿਤਾ ਨੂੰ 'ਸਟਾਰ ਕਿਡ' ਹੋਣ ਦੇ ਬਾਵਜੂਦ ਆਪਣੇ ਲਈ ਇੱਕ ਵੱਖਰੇ ਕੈਰੀਅਰ ਦੀ ਚੋਣ ਕਰਨ ਤੇ ਹਰ ਪਾਸੇ ਤੋਂ ਵਧਾਈਆਂ ਦੇ ਸੁਨੇਹੇ ਆਉਣ ਲੱਗੇ ਹਨ ।ਮਸ਼ਹੂਰ ਅਭਿਨੇਤਾ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਸ਼ਿਤਾ ਸ਼ੁਕਲਾ ਦੇ ਨਾਲ-ਨਾਲ ਉਨ੍ਹਾਂ ਦੇ ਪਿਤਾ ਰਵੀ ਕਿਸ਼ਨ ਨੂੰ ਵਧਾਈ ਦਿੱਤੀ।
15 ਜੂਨ 2023 ਨੂੰ ਇੱਕ ਟਵੀਟ ਵਿੱਚ, ਰਵੀ ਕਿਸ਼ਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਅਗਨੀਪਥ ਭਰਤੀ ਯੋਜਨਾ ਦੇ ਤਹਿਤ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦਾ ਆਪਣਾ ਸੁਪਨਾ ਸਾਂਝਾ ਕੀਤਾ।
ਮੈਂ ਕਿਹਾ, ਬੇਟਾ “ਗੋ ਅਹੇਡ"। ਉਸ ਨੂੰ ਸਾਲ 2022 ਵਿੱਚ NCC ADG ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਕਰਨਲ ਰਾਜਵਰਧਨ ਸਿੰਘ ਰਾਠੌਰ ਦੁਆਰਾ ਸਰਵੋਤਮ ਕੈਡੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇਂਦਰੀ ਮੰਤਰੀ ਮੰਡਲ ਨੇ 14 ਜੂਨ, 2022 ਨੂੰ 'ਅਗਨੀਪਥ' ਭਰਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ । ਇਸ ਦਾ ਉਦੇਸ਼ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਲਈ ਨੌਜਵਾਨਾਂ ਦੀ ਭਰਤੀ ਕਰਨਾ ਹੈ। ਇਸ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਚਾਰ ਸਾਲ ਲਈ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਦੇਸ਼ ਦੇ ਉਨ੍ਹਾਂ ਸਾਰੇ ਨੌਜਵਾਨਾਂ ਦਾ ਸੁਪਨਾ ਪੂਰਾ ਹੋ ਸਕੇ ਜੋ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ।.ਇਸਦੇ ਤਹਿਤ 4 ਸਾਲਾਂ ਲਈ ਨੌਜਵਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ ਫੌਜ ਦੀ ਉੱਚ ਹੁਨਰ ਸਿਖਲਾਈ ਦਿੱਤੀ ਜਾਵੇਗੀ। 4 ਸਾਲ ਬਾਅਦ ਕੰਮ ਦੇ ਆਧਾਰ 'ਤੇ 25% ਨੌਜਵਾਨਾਂ ਨੂੰ ਅੱਗੇ ਮੌਕਾ ਦਿੱਤਾ ਜਾਵੇਗਾ।