
ਅਦਾਕਾਰਾ ਰਿਆ ਚੱਕਰਵਰਤੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਵੱਲੋਂ ਬਿਹਾਰ ਦੇ ਪਟਨਾ ਵਿਚ ਦਰਜ ਕਰਵਾਈ ਗਈ ਐਫਆਈਆਰ ਨੂੰ ਲੈ ਕੇ ਅਦਾਕਾਰਾ ਰਿਆ ਚੱਕਰਵਰਤੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਸੁਪਰੀਮ ਕੋਰਟ ਵਿਚ ਕੇਸ ਦਰਜ ਕਰ ਕੇ ਰਿਆ ਨੇ ਬਿਹਾਰ ਵਿਚ ਚੱਲ ਰਹੇ ਕੇਸ ਦੀ ਜਾਂਚ ਨੂੰ ਮੁੰਬਈ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਹੈ।
Tweet
ਦੱਸ ਦਈਏ ਕਿ ਸੁਸ਼ਾਂਤ ਦੇ ਪਿਤਾ ਨੇ ਐਫਆਈਆਰ ਵਿਚ ਰਿਆ ਚੱਕਰਵਰਤੀ ਖਿਲਾਫ਼ ਕਈ ਗੰਭੀਰ ਇਲਜ਼ਾਮ ਲਗਾਏ ਹਨ। ਸੁਸ਼ਾਂਤ ਦੇ ਪਿਤਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ, ‘ਰਿਆ, ਉਸ ਦੇ ਪਰਿਵਾਰ ਅਤੇ ਸਹਿਯੋਗੀ ਕਰਮਚਾਰੀਆਂ ਦੀ ਸਾਜ਼ਿਸ਼ ਦੇ ਤਹਿਤ ਮੇਰੇ ਬੇਟੇ ਨਾਲ ਧੋਖਾਧੜੀ ਅਤੇ ਬੇਈਮਾਨੀ ਕੀਤੀ ਗਈ।
Sushant rajput and Rhea chakraborty
ਉਸ ਨੂੰ ਕਾਫ਼ੀ ਸਮੇਂ ਤੋਂ ਬੰਦੀ ਬਣਾ ਕੇ ਰੱਖਿਆ ਅਤੇ ਅਪਣੇ ਆਰਥਕ ਲਾਭ ਲਈ ਉਸ ‘ਤੇ ਦਬਾਅ ਪਾ ਕੇ ਉਸ ਦੀ ਵਰਤੋਂ ਕੀਤੀ ਅਤੇ ਅਖੀਰ ਵਿਚ ਮੇਰੇ ਬੇਟੇ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ’। ਉਹਨਾਂ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ, ‘2019 ਤੋਂ ਪਹਿਲਾਂ ਸੁਸ਼ਾਂਤ ਨੂੰ ਕੋਈ ਮਾਨਸਿਕ ਪਰੇਸ਼ਾਨੀ ਨਹੀਂ ਸੀ।
Sushant Singh Rajput
ਰਿਆ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਉਸ ਨੂੰ ਇੰਨੀ ਦਿੱਕਤ ਆਈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ’। ਉਹਨਾਂ ਦੱਸਿਆ ਕਿ ਸੁਸ਼ਾਂਤ ਫਿਲਮੀ ਦੁਨੀਆਂ ਨੂੰ ਛੱਡ ਕੇ ਕੇਰਲ ਵਿਚ ਜੈਵਿਕ ਖੇਤੀ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ।
Sushant rajput and Rhea chakraborty
ਉਹਨਾਂ ਦੱਸਿਆ ਕਿ ਰੀਆ 8 ਜੂਨ ਨੂੰ ਸੁਸ਼ਾਂਤ ਦੇ ਘਰ ਤੋਂ ਨਕਦੀ, ਲੈਪਟਾਪ, ਏਟੀਐਮ ਕਾਰਡ, ਗਹਿਣੇ ਅਤੇ ਕਾਫੀ ਹੋਰ ਸਮਾਨ ਲੈ ਕੇ ਚਲੀ ਗਈ ਸੀ। ਸੁਸ਼ਾਂਤ ਦੇ ਪਿਤਾ ਨੇ ਅਰੋਪ ਲਗਾਇਆ ਹੈ ਕਿ ਸੁਸ਼ਾਂਤ ਦੇ ਬੈਂਕ ਅਕਾਊਂਟ ਵਿਚੋਂ ਘੱਟੋ ਘੱਟ 15 ਕਰੋੜ ਰੁਪਏ ਅਣਜਾਣ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ ਹਨ।