
ਸੀਬੀਆਈ ਦੀ ਜਾਂਚ ਦਾ ਅੱਜ 9 ਵਾਂ ਦਿਨ ਹੈ।
ਨਵੀਂ ਦਿੱਲੀ - ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿਚ ਸੀਬੀਆਈ ਦੀ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਕਰ ਰਹੀ ਹੈ। ਸੀਬੀਆਈ ਦੀ ਜਾਂਚ ਦਾ ਅੱਜ 9 ਵਾਂ ਦਿਨ ਹੈ। ਮਾਮਲੇ ਦੀ ਮੁੱਖ ਦੋਸ਼ੀ ਰਿਆ ਚੱਕਰਵਰਤੀ ਸੀਬੀਆਈ ਦੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਾਰ ਫਿਰ ਡੀਆਰਡੀਓ ਗੈਸਟ ਹਾਊਸ ਪਹੁੰਚੀ ਹੈ।
Rhea Chakraborty
ਇਸ ਤੋਂ ਪਹਿਲਾਂ ਕੱਲ੍ਹ ਸ਼ੁੱਕਰਵਾਰ ਯਾਨੀ ਕੱਲ੍ਹ ਸੀਬੀਆਈ ਨੇ ਇਸ ਕੇਸ ਦੀ ਮੁੱਖ ਮੁਲਜ਼ਮ ਰਿਆ ਚੱਕਰਵਰਤੀ ਨੂੰ ਸੰਮਨ ਭੇਜਿਆ ਸੀ ਅਤੇ ਲੰਮੇ ਸਮੇਂ ਤੱਕ ਪੁੱਛ ਗਿੱਛ ਕੀਤੀ ਸੀ।
File Photo
ਰਿਆ ਚੱਕਰਵਰਤੀ ਨੂੰ ਸੀ.ਬੀ.ਆਈ. ਨੇ ਡੀ.ਆਰ.ਡੀ.ਓ ਗੈਸਟ ਹਾਊਸ ਵਿਖੇ ਤਕਰੀਬਨ 10 ਘੰਟੇ ਪੁੱਛਗਿੱਛ ਕੀਤੀ ਅਤੇ ਇਸ ਦੌਰਾਨ ਬਹੁਤ ਸਾਰੇ ਸਵਾਲ ਵੀ ਖੜ੍ਹੇ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਰਿਆ ਨੂੰ ਅੱਜ ਫਿਰ ਪੁੱਛਗਿੱਛ ਲਈ ਤਲਬ ਕੀਤਾ ਹੈ।
Rhea Chakraborty
-ਮੁੰਬਾਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਰਿਆ ਚੱਕਰਵਤੀ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗੀ। ਇਹ ਸਭ ਸੀਬੀਆਈ ਦੀ ਬੇਨਤੀ ਤੇ ਹੀ ਕੀਤਾ ਜਾ ਰਿਹਾ ਹੈ।