Kapil Sharma News: ਮਸ਼ਹੂਰ ਕਾਮੇਡੀਅਨ ਨੇ ਹਵਾਈ ਸਫ਼ਰ ਲਈ ਖੱਜਲ ਖੁਆਰ ਹੋਣ ਮਗਰੋਂ ਏਅਰਲਾਈਨ ਕੰਪਨੀ ’ਤੇ ਕਢਿਆ ਗੁੱਸਾ
Published : Nov 29, 2023, 10:14 pm IST
Updated : Nov 29, 2023, 10:14 pm IST
SHARE ARTICLE
Kapil Sharma
Kapil Sharma

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਢਿਆ ਗੁੱਸਾ

Kapil Sharma Indigo Controversy News: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਹਵਾਈ ਸਫ਼ਰ ਲਈ ਜਾਣ ਦੌਰਾਨ ਉਸ ਸਮੇਂ ਗੁੱਸਾ ਆ ਗਿਆ ਜਦੋਂ ਉਨ੍ਹਾਂ ਦੀ ਉਡਾਨ ਡੇਢ ਘੰਟੇ ਤੋਂ ਵੱਧ ਲੇਟ ਹੋ ਗਈ। 

ਦਰਅਸਲ ਕਪਿਲ ਸ਼ਰਮਾ ਨੇ ਰਾਤ 8 ਵਜੇ ਦੀ ਫ਼ਲਾਈਟ ਵਾਲੀ ਟਿਕਟ ਖ਼ਰੀਦੀ ਸੀ ਪਰ ਕਈ ਕਾਰਨਾਂ ਕਰ ਕੇ ਉਡਾਨ ’ਚ ਦੇਰੀ ਹੋਣ ਉਨ੍ਹਾਂ ਨੇ ਅਪਣਾ ਗੁੱਸਾ ਸੋਸ਼ਲ ਮੀਡੀਆ ’ਤੇ ਏਅਰਲਾਈਨ ਕੰਪਨੀ ਵਿਰੁਧ ਇਕ ਪੋਸਟ ਪਾ ਕੇ ਕਢਿਆ। ਉਨ੍ਹਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ: 

‘‘ਪਿਆਰੇ ਇੰਡੀਗੋ, ਪਹਿਲਾਂ ਤੁਸੀਂ ਸਾਨੂੰ ਬੱਸ ਅੰਦਰ 50 ਮਿੰਟਾਂ ਤਕ ਉਡੀਕ ਕਰਵਾਈ। ਹੁਣ ਤੁਹਾਡੀ ਟੀਮ ਕਹਿ ਰਹੀ ਹੈ ਕਿ ਪਾਇਲਟ ਟ੍ਰੈਫਿਕ ’ਚ ਫਸ ਗਿਆ, ਸਾਨੂੰ ਰਾਤ 8 ਵਜੇ ਉਡਾਣ ਭਰਨੀ ਸੀ ਅਤੇ ਹੁਣ 9:20 ਵਜੇ ਹਨ, ਅਜੇ ਵੀ ਕਾਕਪਿਟ ’ਚ ਕੋਈ ਪਾਇਲਟ ਨਹੀਂ ਹੈ, ਕੀ ਤੁਹਾਨੂੰ ਲੱਗਦੈ ਕਿ ਇਹ 180 ਮੁਸਾਫ਼ਰ ਮੁੜ ਇੰਡੀਗੋ ’ਚ ਉਡਾਣ ਭਰਨਗੇ? ਕਦੇ ਵੀ ਨਹੀਂ।’’

ਕਪਿਲ ਸ਼ਰਮਾ ਅਨੁਸਾਰ ਉਨ੍ਹਾਂ ਨੂੰ ਕਿਸੇ ਦੂਜੇ ਜਹਾਜ਼ ’ਤੇ ਚੜ੍ਹਨ ਲਈ ਕਿਹਾ ਗਿਆ ਪਰ ਟਰਮੀਨਲ ’ਚ ਮੁੜ ਜਾਣ ਕਾਰਨ ਉਨ੍ਹਾਂ ਨੂੰ ਸਿਕਿਉਰਟੀ ਚੈਕਿੰਗ ’ਚੋਂ ਮੁੜ ਲੰਘਣਾ ਪਵੇਗਾ ਜਿਸ ਹੋਰ ਦੇਰੀ ਹੋਣ ਦੇ ਨਤੀਜੇ ਵਜੋਂ ਉਨ੍ਹਾਂ ਇਕ ਹੋਰ ਵਿਅੰਗਮਈ ਟਵੀਟ ਕੀਤਾ, ‘‘ਹੁਣ ਉਹ ਸਾਰੇ ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਰਨ ਲਈ ਕਹਿ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਕ ਹੋਰ ਉਡਾਨ ’ਚ ਲਿਜਾਇਆ ਜਾਵੇਗਾ। ਪਰ ਸਾਨੂੰ ਮੁੜ ਟਰਮੀਨਲ ’ਚ ਜਾ ਕੇ ਸਿਕਿਉਰਿਟੀ ਚੈਕਿੰਗ ਕਰਵਾਉਣੀ ਪਵੇਗੀ।’’

ਖ਼ਬਰ ਲਿਖੇ ਜਾਣ ਤਕ ਜਹਾਜ਼ ਉਡਾਨ ਨਹੀਂ ਭਰ ਸਕਿਆ ਸੀ ਅਤੇ ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਾਰ ਕੇ ਦੂਜੇ ਜਹਾਜ਼ ’ਚ ਲਿਜਾਇਆ ਜਾ ਰਿਹਾ ਸੀ।

 (For more news apart from Kapil Sharma Indigo Controversy News, stay tuned to Rozana Spokesman)

SHARE ARTICLE

ਏਜੰਸੀ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement