
'ਇਕ ਸਾਲ 'ਚ ਕਰੀਬ 200 ਹਿੰਦੀ ਫ਼ਿਲਮਾਂ ਬਣਦੀਆਂ ਹਨ।
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਰੋਨਾ ਕਰਕੇ ਅਜੇ ਵੀ ਬਹੁਤ ਸਾਰੀਆਂ ਥਾਵਾਂ ਹਨ ਜੋ ਕਾਫੀ ਲੰਬੇ ਸਮੇਂ ਤੋਂ ਬੰਦ ਹਨ। ਸਭ ਤੋਂ ਵੱਡਾ ਝਟਕਾ ਇਸ ਸਾਲ ਭਾਰਤੀ ਫ਼ਿਲਮ ਇੰਡਸਟਰੀ ਨੂੰ ਲੱਗਾ ਹੈ ਤੇ ਬਹੁਤ ਮੁਸ਼ਕਿਲ ਭਰਿਆ ਰਿਹਾ ਹੈ। ਸਿਨੇਮਾ ਘਰਾਂ ਦੇ ਦਰਵਾਜ਼ੇ ਕੋਰੋਨਾ ਦੇ ਕਹਿਰ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬੰਦ ਹਨ। ਜਿਸ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਤੇ ਇਸ ਉਦਯੋਗ ਨਾਲ ਜੁੜੇ ਹਜ਼ਾਰਾਂ ਲੋਕ ਬੇਘਰ ਹੋ ਗਏ।
ਕੋਰੋਨਾ ਵਾਇਰਸ ਮਹਾਮਾਰੀ ਦੇ ਕਰਕੇ ਮਨੋਰੰਜਨ ਇੰਡਸਟਰੀ ਪੂਰੀ ਤਰ੍ਹਾਂ ਠਹਿਰ ਗਈ। ਹਾਲਾਂਕਿ ਕਿੰਨਾ ਨੁਕਸਾਨ ਹੋਇਆ ਇਸਦੇ ਕੋਈ ਸਟੀਕ ਅੰਕੜੇ ਨਹੀਂ। ਪਰ ਸੂਤਰਾਂ ਦੇ ਮੁਤਾਬਿਕ ਅਨੁਮਾਨ ਲਗਾਇਆ ਗਿਆ ਹੈ ਕਿ 1500 ਕਰੋੜ ਰੁਪਏ ਤੋਂ ਲੈਕੇ ਹਜ਼ਾਰਾਂ ਕਰੋੜ ਰੁਪਏ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਸਿੰਗਲ ਸਕ੍ਰੀਨ ਥੀਏਟਰ ਨੂੰ ਮਹੀਨੇ ਦਾ 25 ਤੋਂ 75 ਲੱਖ ਰੁਪਏ ਵਿਚਾਲੇ ਨੁਕਸਾਨ ਹੋਇਆ।
ਟ੍ਰੇਡ ਐਨਾਲਿਸਟ ਅਮੂਲ ਮੋਹਨ ਦੇ ਮੁਤਾਬਕ, 'ਇਕ ਸਾਲ 'ਚ ਕਰੀਬ 200 ਹਿੰਦੀ ਫ਼ਿਲਮਾਂ ਬਣਦੀਆਂ ਹਨ। ਬਾਲੀਵੁੱਡ ਦੀ ਸਾਲਾਨਾ ਬੌਕਸ ਆਫਿਸ ਕਮਾਈ 3,000 ਕਰੋੜ ਰੁਪਏ ਤੋਂ ਕੁਝ ਜ਼ਿਆਦਾ ਹੁੰਦੀ ਹੈ।' ਇਸ ਸਾਲ ਮਨੋਰੰਜਨ ਇੰਡਸਟਰੀ ਨੂੰ ਬਹੁਤ ਵੱਡੇ ਪੈਮਾਨੇ ਤੇ ਨੁਕਸਾਨ ਹੋਇਆ ਹੈ। "