
ਮੌਕੇ 'ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਹਮਲਾਵਰ ਨੂੰ ਕਾਬੂ ਕਰ ਲਿਆ।
ਨਵੀਂ ਦਿੱਲੀ: ਕਰਨਾਟਕ 'ਚ ਹੰਪੀ ਫੈਸਟੀਵਲ 'ਚ ਪਹੁੰਚੇ ਗਾਇਕ ਕੈਲਾਸ਼ ਖੇਰ ’ਤੇ ਪਰਫਾਰਮੈਂਸ ਦੌਰਾਨ ਇਕ ਵਿਅਕਤੀ ਨੇ ਬੋਤਲ ਸੁੱਟ ਦਿੱਤੀ। ਦਰਅਸਲ ਜਦੋਂ ਕੈਲਾਸ਼ ਖੇਰ ਸਟੇਜ 'ਤੇ ਪਰਫਾਰਮ ਕਰ ਰਹੇ ਸਨ ਤਾਂ ਸਟੇਜ 'ਤੇ ਦੋ ਲੜਕਿਆਂ ਨੇ ਕੈਲਾਸ਼ ਖੇਰ 'ਤੇ ਕੱਚ ਦੀਆਂ ਬੋਤਲਾਂ ਸੁੱਟ ਦਿੱਤੀਆਂ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਤੋਂ ਪਹਿਲਾਂ ਕਈ ਕੰਪਨੀਆਂ ਬਾਰੇ ਖੁਲਾਸੇ ਕਰ ਚੁੱਕਾ ਹੈ ਹਿੰਡਨਬਰਗ, ਕੌਣ ਹੈ ਇਸ ਦਾ ਮਾਲਕ?
ਇਹ ਨੌਜਵਾਨ ਕੰਨੜ ਵਿਚ ਗੀਤ ਗਾਉਣ ਦੀ ਗੱਲ ਕਰ ਰਹੇ ਹਨ। ਖੇਰ ਦੀ ਟੀਮ ਨੇ ਕਿਸੇ ਤਰ੍ਹਾਂ ਉਸ ਦਾ ਬਚਾਅ ਕੀਤਾ। ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਹਮਲਾਵਰ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: SP ਨੇ ਸਿਪਾਹੀ ਕੋਲੋਂ ਬੰਨ੍ਹਵਾਏ ਬੂਟ ਦੇ ਫੀਤੇ, ਲੋਕਾਂ ਨੇ ਲਗਾਈ ਫਿਟਕਾਰ
ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਤਿੰਨ ਦਿਨਾਂ ਹੰਪੀ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜੋ ਕਿ ਐਤਵਾਰ ਨੂੰ 29 ਜਨਵਰੀ ਤੱਕ ਚੱਲਿਆ। ਇਸ ਮੇਲੇ ਵਿਚ ਕਈ ਨਾਮੀ ਗਾਇਕਾਂ ਨੇ ਆਪਣੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਗਾਇਕ ਕੈਲਾਸ਼ ਖੇਰ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ।