
ਈ. ਡੀ. ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ।
ਮੁੰਬਈ : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਡੀ ਮੁਸੀਬਤ ਵਿੱਚ ਫਸ ਗਈ ਹੈ। ED ਨੇ ਜ਼ਬਰਨ ਵਸੂਲੀ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਜੈਕਲੀਨ ਦੀ 7.27 ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ।ਅਟੈਚਡ ਸੰਪਤੀ ’ਚ ਜੈਕਲੀਨ ਦੀ 7.12 ਕਰੋੜ ਰੁਪਏ ਦੀ ਐੱਫ. ਡੀ. ਵੀ ਸ਼ਾਮਲ ਹੈ। ਈ. ਡੀ. ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿੰਗੇ ਤੋਹਫ਼ੇ ਭੇਜੇ ਸਨ। ਪਰਿਵਾਰ ਨੂੰ ਦਿੱਤੇ ਤੋਹਫ਼ਿਆਂ ’ਚ ਕਾਰ, ਮਹਿੰਗਾ ਸਾਮਾਨ ਵੀ ਸ਼ਾਮਲ ਹੈ।
Jacqueline Fernandez
ਦੱਸਣਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਕਾਫੀ ਸਮੇਂ ਤੋਂ ਈਡੀ ਦੇ ਰਡਾਰ 'ਚ ਸੀ। ਜਦੋਂ ਤੋਂ ਜੈਕਲੀਨ ਅਤੇ ਠੱਗ ਸੁਕੇਸ਼ ਚੰਦਰਸ਼ੇਖਰ ਦੇ ਰਿਸ਼ਤੇ ਦਾ ਖੁਲਾਸਾ ਹੋਇਆ ਹੈ, ਉਦੋਂ ਤੋਂ ਜੈਕਲੀਨ ਦਾ ਨਾਂ ਵਿਵਾਦਾਂ 'ਚ ਘਿਰ ਗਿਆ ਹੈ। ਸੁਕੇਸ਼ ਨੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਇੱਕ ਔਰਤ ਤੋਂ 200 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਫਿਰ ਸੁਕੇਸ਼ ਨੇ ਉਸੇ ਜ਼ਬਰਦਸਤੀ ਦੇ ਪੈਸੇ ਤੋਂ ਜੈਕਲੀਨ ਨੂੰ ਕਰੋੜਾਂ ਦੇ ਮਹਿੰਗੇ ਤੋਹਫ਼ੇ ਦਿੱਤੇ।
Jacqueline Fernandez
ਇਨ੍ਹਾਂ ਵਿੱਚ ਹੀਰੇ, ਗਹਿਣੇ, 52 ਲੱਖ ਦੇ ਘੋੜੇ ਵਰਗੇ ਮਹਿੰਗੇ ਤੋਹਫ਼ੇ ਸ਼ਾਮਲ ਹਨ। ਸੁਕੇਸ਼ ਨੇ ਇਹ ਸਾਰਾ ਪੈਸਾ ਅਪਰਾਧ ਕਰਕੇ ਕਮਾਇਆ। ਇਸ ਲਈ ਈਡੀ ਸੁਕੇਸ਼ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਈਡੀ ਪਿਛਲੇ ਇੱਕ ਸਾਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਕੇਸ਼ ਦੇ ਧੋਖਾਧੜੀ ਮਾਮਲੇ ਨੂੰ ਲੈ ਕੇ ਈਡੀ ਨੇ ਜੈਕਲੀਨ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ।
Jacqueline Fernandez
ਈਡੀ ਮੁਤਾਬਕ ਜੈਕਲੀਨ ਫਰਨਾਂਡੀਜ਼ ਖਿਲਾਫ ਫਿਲਹਾਲ ਇਹ ਸ਼ੁਰੂਆਤੀ ਕਾਰਵਾਈ ਹੈ। ਜੈਕਲੀਨ ਇਸ ਮਾਮਲੇ 'ਚ ਹੋਰ ਵੀ ਫਸ ਸਕਦੀ ਹੈ। ਈਡੀ ਜੈਕਲੀਨ ਦੀਆਂ ਹੋਰ ਜਾਇਦਾਦਾਂ ਕੁਰਕ ਕਰ ਸਕਦੀ ਹੈ।