
ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ।
ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫਿਲਮ 'ਸੂਰਮਾ' ਦੇ ਨਿਰਦੇਸ਼ਕਾਂ ਨੇ ਫ਼ਿਲਮ ਦਾ ਤੀਜਾ ਗਾਣਾ ‘ਗੁਡ ਮੈਨ ਦੀ ਲਾਲਟੈਨ’ ਰਿਲੀਜ਼ ਕੀਤਾ ਹੈ
ਇਸ ਗੀਤ ਵਿੱਚ ਦਿਲਜੀਤ ਦੋਸਾਂਝ, ਤਾਪਸੀ ਪੰਨੂ ਅਤੇ ਅੰਗਦ ਬੇਦੀ ਜਸ਼ਨ ਵਿੱਚ ਦਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ।
good man di laaltain
‘ਗੁਡ ਮੈਨ ਦੀ ਲਾਲਟੈਨ’ ਵਿੱਚ ਸੰਦੀਪ ਸਿੰਘ ਦਾ ਪਰਿਵਾਰ ਉਨ੍ਹਾਂ ਦੀ ਅੰਤਰਰਾਸ਼ਟਰੀ ਸਫ਼ਲਤਾ ਤੋਂ ਬਾਅਦ ਘਰ ਵਾਪਸੀ ਉੱਤੇ ਉਨ੍ਹਾਂ ਦਾ ਸਵਾਗਤ ਕਰਦਾ ਹੈ। ਲੇਖਕ ਗੁਲਜ਼ਾਰ ਨੇ ਇਸ ਖੂਬਸੂਰਤ ਗੀਤ ਦੇ ਬੋਲ ਲਿਖੇ ਹਨ, ਤਾਂ ਉੱਥੇ ਹੀ ਸੁਖਵਿੰਦਰ ਸਿੰਘ ਦੁਆਰਾ ਗਾਏ ਗਏ ਇਸ ਗੀਤ ਨੂੰ ਸ਼ੰਕਰ ਉਪਕਾਰ ਲਾਏ ਦੀ ਤਿਕੜੀ ਦੁਆਰਾ ਸੰਗੀਤ ਦਿੱਤਾ ਗਿਆ ਹੈ। ਫਿਲਮ 13 ਜੁਲਾਈ , 2018 ਨੂੰ ਰਿਲੀਜ਼ ਹੋਵੇਗੀ।
good man di laaltain
ਅਪਕਮਿੰਗ ਫ਼ਿਲਮ ਸੂਰਮਾ ਵਿੱਚ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਕੀ ਕਪਤਾਨ ਸੰਦੀਪ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਹਨ। ਦਿਲਜੀਤ ਨੇ ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਹਾਕੀ ਨੂੰ ਦੇਸ਼ ਦੇ ਰਾਸ਼ਟਰੀ ਖੇਲ ਦੇ ਤੌਰ ਉੱਤੇ ਅਧਿਕਾਰਿਕ ਰੂਪ ਤੋਂ ਸਨਮਾਨ ਨਹੀਂ ਮਿਲਿਆ ਹੈ ਅਤੇ ਇਸ ਬਾਰੇ ਸਾਨੂੰ ਬਚਪਨ ਤੋਂ ਸਕੂਲਾਂ ਵਿੱਚ ਗਲਤ ਸਿਖਾਇਆ ਜਾਂਦਾ ਰਿਹਾ ਹੈ।
good man di laaltain
ਪਾਲੀਵੁੱਡ ਫ਼ਿਲਮ ‘ਸੂਰਮਾ’ ਜਲਦ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ‘ਸੂਰਮਾ’ ਲਈ ਦਿਲਜੀਤ ਦੋਸਾਂਝ ਨੇ ਕਾਫ਼ੀ ਮਿਹਨਤ ਕੀਤੀ ਹੈ। ਦਿਲਜੀਤ ਇਸ ਫ਼ਿਲਮ ਵਿੱਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਰੋਲ ਅਦਾ ਕਰ ਰਹੇ ਹਨ। ਉਹਨਾਂ ਨਾਲ ਤਾਪਸੀ ਪੰਨੂ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਉੱਥੇ ਹੀ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਇਸ ਫ਼ਿਲਮ ਲਈ ਦਿਲਜੀਤ ਦੋਸਾਂਝ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ।
good man di laaltain
ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਦਿਲਜੀਤ ਬਾਰੇ ਲਿਖਿਆ ‘ਬਰਾਇਟ ਟੈਲੇਂਟ’। ਇਸਦੇ ਨਾਲ ਹੀ ਉਹਨਾਂ ਨੇ ਫ਼ਿਲਮ ਡਾਇਰੈਕਟਰ ਨੂੰ ਵੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਸਨ। ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ ਸਟਾਰਰ ਫ਼ਿਲਮ ਸੂਰਮਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।
good man di laaltain
ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਅਧਾਰਿਤ ਬਾਇਓਪਿਕ ਸੂਰਮਾ ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਜਦ ਕਿ ਤਾਪਸੀ ਪਨੂੰ ਉਨ੍ਹਾਂ ਦੀ ਲਵ – ਇੰਟਰਸਟ ਦੇ ਰੋਲ ਵਿੱਚ ਹਨ, ਜੋ ਉਨ੍ਹਾਂ ਨੂੰ ਹਾਕੀ ਖੇਡਣ ਉੱਤੇ ਪ੍ਰੇਰਿਤ ਕਰਦੀ ਹੈ। ਟ੍ਰੇਲਰ ਵਿੱਚ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਵੱਖ – ਵੱਖ ਪਹਿਲੂਆਂ ਵਿੱਚ ਦਿਖਾਇਆ ਗਿਆ ਹੈ।