
Year Ender 2023: ਇਸ ਸਾਲ 'ਦ ਬੁਆਏਜ਼ ਮੀਮ' ਵੀ ਵਾਇਰਲ ਹੋਇਆ ਸੀ। ਜਿੱਥੇ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਸ਼ਬਦ ਦੀ ਵਰਤੋਂ ਕਰਦੇ ਦੇਖੇ ਗਏ।
Year Ender 2023: From 'Moye Moye' to 'Looking Like a Wow', check most viral memes : ਸਾਲ 2023 ਆਪਣੇ ਆਖਰੀ ਦਿਨਾਂ ਵਿਚ ਹੈ। ਦੋ ਦਿਨਾਂ 'ਚ ਅਸੀਂ 2024 ਵਿਚ ਦਾਖਲ ਹੋਣ ਜਾ ਰਹੇ ਹਾਂ। ਇਸ ਸਾਲ ਹਰ ਕਿਸੇ ਦੀ ਜ਼ਿੰਦਗੀ ਵਿਚ ਕੁਝ ਨਵਾਂ ਜ਼ਰੂਰ ਹੋਇਆ ਹੋਵੇਗਾ ਜਿਸ ਨੇ ਇਸ ਸਾਲ ਨੂੰ ਤੁਹਾਡੇ ਲਈ ਖਾਸ ਬਣਾ ਦਿੱਤਾ ਹੋਵੇਗਾ। ਇਸ ਸਾਲ ਅਜਿਹੇ ਕਈ ਲੋਕ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਅਤੇ ਉਨ੍ਹਾਂ ਦੀਆਂ ਗੱਲਾਂ ਸਾਲ ਭਰ ਟਰੈਂਡ ਕਰਦੀਆਂ ਰਹੀਆਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਸਾਲ 2023 ਦੇ ਸਭ ਤੋਂ ਵਾਇਰਲ ਮੀਮਜ਼ ਦੀ ਰਿਪੋਰਟ ਲੈ ਕੇ ਆਏ ਹਾਂ।
ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਮੀਮ ਬਣਾਏ ਜੋ ਵਾਇਰਲ ਹੋਏ। ਇਹ ਮੀਮ ਸੋਸ਼ਲ ਮੀਡੀਆ ਪਲੇਟਫਾਰਮ X, Instagram ਅਤੇ Facebook 'ਤੇ ਸਾਲ ਭਰ ਵਾਇਰਲ ਹੁੰਦੇ ਰਹੇ। ਇਸ ਲਈ ਅੱਜ ਅਸੀਂ ਤੁਹਾਨੂੰ ਸਾਲ 2023 ਵੱਲ ਥੋੜਾ ਜਿਹਾ ਪਿੱਛੇ ਲੈ ਜਾਂਦੇ ਹਾਂ ਅਤੇ ਤੁਹਾਨੂੰ ਉਨ੍ਹਾਂ ਮੀਮਜ਼ ਦੀ ਦੁਨੀਆ ਵਿੱਚ ਲੈ ਜਾਂਦੇ ਹਾਂ।
ਇਕ ਬੱਚਾ ਤੁਹਾਨੂੰ ਯਾਦ ਹੋਣਾ। ਇਹ ਬੱਚਾ 2023 ਵਿੱਚ ਸਭ ਤੋਂ ਵੱਧ ਵਾਇਰਲ ਹੋਇਆ ਸੀ ਅਤੇ ਉਸ ਦੁਆਰਾ ਬੋਲਿਆ ਗਿਆ ਹਰ ਇੱਕ ਸ਼ਬਦ ਸਾਲ ਭਰ ਇੱਕ ਮੀਮ ਵਜੋਂ ਵਾਇਰਲ ਹੁੰਦਾ ਰਿਹਾ। ਬਿਹਾਰ ਦੇ ਇਸ ਬੱਚੇ ਤੋਂ ਜਦੋਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਉਸ ਨੇ ਕਈ ਅਜਿਹੇ ਸ਼ਬਦ ਕਹੇ, ਜਿਨ੍ਹਾਂ ਨੂੰ ਸੁਣ ਕੇ ਲੋਕ ਹੱਸ ਪਏ। ਬੱਚੇ ਦੇ ਸ਼ਬਦ 'ਆਏ' ਅਤੇ 'ਬੈਗਨ' ਸਾਲ ਭਰ ਮੀਮਜ਼ ਦੇ ਰੂਪ 'ਚ ਵਾਇਰਲ ਹੁੰਦੇ ਰਹੇ।
ਭੁਪਿੰਦਰ ਜੋਗੀ ਦਾ ਚੱਲਿਆ ਜਾਦੂ
ਆਪਣਾ ਨਾਮ ਦੱਸੋ ਭੁਪਿੰਦਰ ਜੋਗੀ! ਇਹ ਉਹ ਵਿਅਕਤੀ ਹੈ ਜੋ 2023 ਵਿੱਚ ਇੱਕ ਮੀਮ ਦੇ ਰੂਪ ਵਿੱਚ ਵਾਇਰਲ ਹੋਇਆ ਸੀ। ਜਦੋਂਕਿ ਇਹ ਵੀਡੀਓ ਪੰਜ ਸਾਲ ਪੁਰਾਣੀ ਹੈ ਪਰ ਜਿਸ ਆਤਮ ਵਿਸ਼ਵਾਸ ਨਾਲ ਇਸ ਵਿਅਕਤੀ ਨੇ ਇਸ ਵੀਡੀਓ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਉਹ ਸ਼ਲਾਘਾਯੋਗ ਸੀ। ਵੀਡੀਓ ਵਿੱਚ ਜਦੋਂ ਪੱਤਰਕਾਰ ਉਸ ਨੂੰ ਪੁੱਛਦਾ ਹੈ ਕਿ ਉਸ ਦਾ ਨਾਮ ਕੀ ਹੈ ਤਾਂ ਉਹ ਕਹਿੰਦਾ ਹੈ ਭੁਪਿੰਦਰ ਜੋਗੀ, ਫਿਰ ਜਦੋਂ ਪੱਤਰਕਾਰ ਪੁੱਛਦਾ ਹੈ ਕਿ ਤੁਸੀਂ ਅਮਰੀਕਾ ਵਿੱਚ ਕਿੱਥੇ ਗਏ ਹੋ, ਤਾਂ ਉਹ ਕਈ ਜਗ੍ਹਾ ਕਹਿੰਦਾ ਹੈ। ਫਿਰ ਪੱਤਰਕਾਰ ਕਹਿੰਦਾ ਹੈ ਨਾਮ ਦੱਸੋ ਤਾਂ ਉਹ ਕਹਿੰਦਾ ਹੈ - ਭੁਪਿੰਦਰ ਜੋਗੀ! ਇਹ ਇੰਨਾ ਵਾਇਰਲ ਹੋਇਆ ਕਿ ਇੰਸਟਾਗ੍ਰਾਮ ਦੀਆਂ ਰੀਲਾਂ ਇਸ ਦੇ ਮੀਮਜ਼ ਨਾਲ ਭਰ ਗਈਆਂ।
ਇਸ ਸਾਲ ਮੀਮ 'ਔਕਾਤ ਦਿਖਾ ਦਿਤੀ' ਵੀ ਵਾਇਰਲ ਹੋਇਆ ਸੀ। ਹਰ ਕੋਈ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਰੀਲਾਂ ਬਣਾਉਂਦੇ ਨਜ਼ਰ ਆਏ।
ਇਸ ਸਾਲ 'ਦ ਬੁਆਏਜ਼ ਮੀਮ' ਵੀ ਵਾਇਰਲ ਹੋਇਆ ਸੀ। ਜਿੱਥੇ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਸ਼ਬਦ ਦੀ ਵਰਤੋਂ ਕਰਦੇ ਦੇਖੇ ਗਏ।
ਕੀ ਐਲਵਿਸ਼ ਭਰਾ ਦੇ ਸਾਹਮਣੇ ਕੋਈ ਬੋਲ ਸਕਦਾ ਹੈ
ਇਸ ਸਾਲ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਵੀ ਸੁਰਖੀਆਂ ਵਿਚ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਐਲਵਿਸ਼ ਭਾਈ ਮੀਮ ਦਾ ਖੂਬ ਆਨੰਦ ਲਿਆ। ਜਿਸ ਵਿਚ ਇਕ ਵਿਅਕਤੀ ਕਹਿ ਰਿਹਾ ਹੈ ਕਿ ਕੀ ਅਲਵਿਸ਼ ਭਾਈ ਸਾਹਮਣੇ ਕੋਈ ਬੋਲ ਸਕਦਾ ਹੈ? ਇਹ ਗੱਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੋਈ।
ਮੋਏ ਮੋਏ
ਉੱਪਰ ਲਿਖਿਆ ਇਹ ਸ਼ਬਦ ਇਸ ਸਾਲ ਸਭ ਤੋਂ ਵੱਧ ਵਾਇਰਲ ਹੋਇਆ ਸੀ ਅਤੇ ਇਹ ਅੱਜ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਹਰ ਕਿਸੇ ਦੀ ਜ਼ੁਬਾਨ 'ਤੇ ਮੋਏ-ਮੋਏ ਇੰਨੇ ਪ੍ਰਚੱਲਤ ਹਨ ਕਿ ਅਜਿਹਾ ਕੁਝ ਹੋ ਜਾਵੇ ਤਾਂ ਲੋਕ ਮੋਏ-ਮੋਏ ਦਾ ਉਚਾਰਨ ਕਰਨ ਲੱਗ ਪੈਂਦੇ ਹਨ। Instagram moy-moy memes ਨਾਲ ਭਰਿਆ ਹੋਇਆ ਹੈ।
ਸੋ ਬਿਊਟੀਫੁੱਲ, ਸੋ ਐਲੀਗੈਂਟ; ਜਸਟ ਲੂਕਿੰਗ ਲਾਈਕ ਏ ਵਾਓ
ਸੋ ਬਿਊਟੀਫੁੱਲ, ਸੋ ਐਲੀਗੈਂਟ; ਜਸਟ ਲੂਕਿੰਗ ਲਾਈਕ ਏ ਵਾਓ... ਇਹ ਉਹ ਸ਼ਬਦ ਹੈ ਜੋ ਇਸ ਸਾਲ ਨਾ ਸਿਰਫ ਆਮ ਲੋਕਾਂ ਦੇ ਬੁੱਲਾਂ 'ਤੇ ਸੀ, ਬਲਕਿ ਦੀਪਿਕਾ ਪਾਦੂਕੋਣ ਵਰਗੀਆਂ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੀ ਜ਼ੁਬਾਨ 'ਤੇ ਵੀ ਛਾਇਆ ਰਿਹਾ। ਇੰਸਟਾਗ੍ਰਾਮ 'ਤੇ ਇਹ ਆਵਾਜ਼ ਇਸ ਤਰ੍ਹਾਂ ਫੈਲ ਰਹੀ ਸੀ ਕਿ ਇੰਨੀ ਸੋ ਬਿਊਟੀਫੁੱਲ, ਸੋ ਐਲੀਗੈਂਟ; ਜਸਟ ਲੂਕਿੰਗ ਲਾਈਕ ਏ ਵਾਓ
ਕੈਮਰਾਮੈਨ ਜਲਦੀ ਫੋਕਸ ਕਰੋ
ਇਸ ਸਾਲ 'ਕੈਮਰਾਮੈਨ ਜਲਦੀ ਫੋਕਸ ਕਰੋ' ਵੀ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲਿਆ। ਹਰ ਕੋਈ ਇਸ ਆਵਾਜ਼ ਨੂੰ ਆਪਣੀਆਂ ਰੀਲਾਂ ਵਿੱਚ ਵਰਤ ਰਿਹਾ ਸੀ।
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਵਿਅਕਤੀ ਆਪਣੇ ਅਨੋਖੇ ਡਾਂਸ ਕਾਰਨ ਵਾਇਰਲ ਹੋਇਆ ਹੈ। ਇਸ ਦੇ ਡਾਂਸ ਸਟੈਪ ਨੂੰ ਹਰ ਕਿਸੇ ਨੇ ਫਨੀ ਮੀਮਜ਼ ਬਣਾਉਣ ਲਈ ਕਾਪੀ ਕੀਤਾ ਸੀ।