
ਟੀਵੀ ਐਕਟਰ ਰਾਹੁਲ ਦੀਕਸ਼ਿਤ ਨੇ ਮੁੰਬਈ ਵਿਚ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਬੁੱਧਵਾਰ ਦੀ ਸਵੇਰ ਦੀ ਹੈ। ਪੁਲਿਸ ਨੇ ਆਤਮਹੱਤਿਆ ਦੇ ਮਾਮਲੇ ਵਿਚ...
ਮੁੰਬਈ : ਟੀਵੀ ਐਕਟਰ ਰਾਹੁਲ ਦੀਕਸ਼ਿਤ ਨੇ ਮੁੰਬਈ ਵਿਚ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਬੁੱਧਵਾਰ ਦੀ ਸਵੇਰ ਦੀ ਹੈ। ਪੁਲਿਸ ਨੇ ਆਤਮਹੱਤਿਆ ਦੇ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੀ ਜਾਂਚ ਜਾਰੀ ਹੈ। ਉਨ੍ਹਾਂ ਨੂੰ ਘਟਨਾ ਥਾਂ ਤੋਂ ਕੋਈ ਖੁਦਕੁਸ਼ੀ ਪੱਤਰ ਬਰਾਮਦ ਨਹੀਂ ਹੋਇਆ ਹੈ। ਰਾਹੁਲ ਦੀ ਉਮਰ 28 ਸਾਲ ਸੀ। ਐਕਟਰ ਨੇ ਅਪਣੇ ਓਸ਼ਿਵਾਰਾ ਸਥਿਤ ਘਰ ਵਿਚ ਫ਼ਾਹਾ ਲਗਾਕੇ ਜਾਨ ਦੇ ਦਿਤੀ।
Actor Rahul Dixit's Father message
ਐਕਟਰ ਨੇ ਇਹ ਕਦਮ ਕਿਉਂ ਚੁੱਕਿਆ ਇਸ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ। ਰਾਹੁਲ ਦੇ ਪਿਤਾ ਮਹੇਸ਼ ਬੇਟੇ ਦੇ ਅਚਾਨਕ ਦੇਹਾਂਤ ਦੀ ਖਬਰ ਸੁਣ ਕੇ ਸਦਮੇ 'ਚ ਹਨ। ਉਨ੍ਹਾਂ ਨੇ ਫੇਸਬੁਕ 'ਤੇ ਬੇਟੇ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਨਾਲ ਹੀ ਇਕ ਪੋਸਟ ਵਿਚ ਲਿਖਿਆ ਕਿ ਇਸ ਦੁਨੀਆਂ ਨੂੰ ਕਿਉਂ ਛੱਡ ਕੇ ਚਲਾ ਗਿਆ, ਰਾਹੁਲ। ਐਕਟਰ ਦੇ ਪਿਤਾ ਫ਼ੇਸਬੁਕ 'ਤੇ ਬੇਟੇ ਦੇ ਦੇਹਾਂਤ ਨਾਲ ਜੁਡ਼ੀ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਰੂਪਾਲੀ ਕਸ਼ਿਅਪ ਨਾਮ ਦੀ ਮਹਿਲਾ ਨੂੰ ਬੇਟੇ ਵਲੋਂ ਕੀਤੀ ਗਈ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ।
Post of Rahul's father
ਉਨ੍ਹਾਂ ਨੇ ਲਿਖਿਆ - ਬੇਟੇ ਤੇਰੇ ਨਾਲ ਕੀ ਹੋਇਆ। ਤੂੰ ਆਤਮਹੱਤਿਆ ਨਹੀਂ ਕਰ ਸਕਦਾ। ਰੁਪਾਲੀ ਕਸ਼ਿਅਪ ਨੇ ਤੈਨੂੰ ਮਾਰ ਦਿਤਾ। ਰਾਹੁਲ ਦੇ ਪਿਤਾ ਨੇ ਇਸ ਨੂੰ ਆਤਮਹੱਤਿਆ ਮਨਣ ਤੋਂ ਇਨਕਾਰ ਕੀਤਾ ਹੈ। ਨਾਲ ਹੀ ਕਿਹਾ ਕਿ ਇਹ ਹਤਿਆ ਹੈ। ਦੱਸ ਦਈਏ ਕਿ ਰਾਹੁਲ ਜੈਪੁਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਮੁੰਬਈ ਦੇ ਇੰਸਟੀਚਿਊਟ ਤੋਂ ਐਕਟਿੰਗ ਦੀ ਪੜ੍ਹਾਈ ਕੀਤੀ ਸੀ। ਉਹ ਮੁੰਬਈ ਵਿਚ ਐਕਟਰ ਬਣਨ ਦਾ ਸੁਪਨਾ ਲੈ ਕੇ ਆਏ ਸਨ ਪਰ ਹਾਲੇ ਤੱਕ ਉਹ ਸੰਘਰਸ਼ ਕਰਨ ਵਾਲੇ ਐਕਟਰ ਹੀ ਸਨ।