Bollywood News : ਫ਼ਿਲਮੀ ਦੁਨੀਆਂ ’ਚ ਹੁਣ ਵੱਡਾ ਗਾਇਕ ਮੁਸ਼ਕਿਲ ਨਾਲ ਆਉਂਦਾ ਹੈ : ਗਾਇਕ ਸ਼ਾਨ

By : BALJINDERK

Published : Mar 31, 2024, 7:53 pm IST
Updated : Mar 31, 2024, 7:54 pm IST
SHARE ARTICLE
Famous singer Shaan
Famous singer Shaan

Bollywood News : ਅਰਿਜੀਤ ਸਿੰਘ ਫ਼ਿਲਮੀ ਦੁਨੀਆਂ ਵਿੱਚ ਹਰਮਨ ਪਿਆਰਾ ਹੋਣ ਵਾਲਾ ਆਖਰੀ ਵੱਡਾ ਗਾਇਕ ਹੈ।

Bollywood News : ਮੁੰਬਈ , ਪ੍ਰਸਿੱਧ ਗਾਇਕ ਸ਼ਾਨ ਦਾ ਕਹਿਣਾ ਹੈ ਕਿ ਭਾਰਤੀ ਸੰਗੀਤ ਇੱਕ ਮਹੱਤਵਪੂਰਨ ਤਬਦੀਲੀ ਵਿੱਚੋਂ ਲੰਘ ਰਿਹਾ ਹੈ ਅਤੇ ਅੱਜ ਕਿਸੇ ਕਲਾਕਾਰ ਨੂੰ ਪ੍ਰਸਿੱਧੀ ਲਈ ਫ਼ਿਲਮਾਂ ’ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। 1990 ਦੇ ਦਹਾਕੇ ਦੇ ਅਖੀਰ ’ਚ ਐਲਬਮਾਂ ‘ਲਵ-ਲੋਜੀ’ ਅਤੇ ‘ਤਨਹਾ ਦਿਲ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਨ ਨੇ ਕਿਹਾ ਕਿ ਇਹ ਗੁਰੂ ਰੰਧਾਵਾ, ਨੇਹਾ ਕੱਕੜ ਅਤੇ ਬਾਦਸ਼ਾਹ ਵਰਗੇ ਰੈਪਰਾਂ ਜਾਂ ਸੰਗੀਤਕਾਰਾਂ ਦਾ ਦੌਰ ਹੈ।

ਇਹ ਵੀ ਪੜੋ:Pakistan News : ਪਾਕਿਸਤਾਨ 'ਚ ਆਰਥਿਕ ਸੰਕਟ! ‘ਰੈੱਡ ਕਾਰਪੇਟ’ ਦੀ ਵਰਤੋਂ ’ਤੇ ਲੱਗੀ ਪਾਬੰਦੀ 

ਉਨ੍ਹਾਂ ਕਿਹਾ ਕਿ ਅਰਿਜੀਤ ਸਿੰਘ ਫ਼ਿਲਮ ਜਗਤ ਤੋਂ ਹਰਮਨ ਪਿਆਰਾ ਹੋਣ ਵਾਲਾ ਆਖਰੀ ਵੱਡਾ ਗਾਇਕ ਹੈ। ਸ਼ਾਨ ਨੇ ਇਕ ਇੰਟਰਵਿਊ ’ਚ ਕਿਹਾ ਕਿ ਸੰਗੀਤ ਦੀ ਦੁਨੀਆਂ ’ਚ ਅੱਜ ਸਾਰੇ ਵੱਡੇ ਨਾਂ ਜਾਂ ਤਾਂ ਰੈਪਰ ਹਨ ਜਾਂ ਫਿਰ ਉਨ੍ਹਾਂ ਦਾ ਸੰਗੀਤ ਸ਼ੈਲੀ ਦਾ ਆਪਣਾ ਬ੍ਰਾਂਡ ਹੈ। ਅਰਿਜੀਤ ਸਿੰਘ ਸ਼ਾਇਦ ਫਿਲਮੀ ਸੰਗੀਤ ਤੋਂ ਆਉਣ ਵਾਲਾ ਆਖਰੀ ਵੱਡਾ ਗਾਇਕ ਹੈ।’’

ਇਹ ਵੀ ਪੜੋ:Hoshiarpur News : ਕੈਨੇਡਾ ਏਅਰਫੋਰਸ’ਚ ਕੈਪਟਨ ਉਚ ਮੁਕਾਮ ਹਾਸਲ ਕਰ ਟਾਂਡਾ ਦੀ ਕੁੜੀ ਨੇ ਪੰਜਾਬੀ ਮੁੰਡੇ ਨਾਲ ਕਰਵਾਇਆ ਵਿਆਹ 

ਉਨ੍ਹਾਂ ਕਿਹਾ, ’’ਪਰ ਉਨ੍ਹਾਂ ’ਚੋਂ ਕਈ ਫਿਲਮੀ ਦੁਨੀਆਂ ’ਚ ਆਉਣ ਤੋਂ ਪਹਿਲਾਂ ਹੀ ਆਪਣਾ ਸੰਗੀਤ ਤਿਆਰ ਕਰਕੇ ਪ੍ਰਸਿੱਧ ਹੋ ਗਏ ਸਨ, ਜਿਵੇਂ ਗੁਰੂ ਰੰਧਾਵਾ, ਹਨੀ ਸਿੰਘ, ਬਾਦਸ਼ਾਹ ਕਿੰਗ। ਪਰ ਅੱਜ ਫਿਲਮੀ ਦੁਨੀਆ ਤੋਂ ਸ਼ਾਇਦ ਹੀ ਕੋਈ ਵੱਡਾ ਗਾਇਕ ਉੱਭਰ ਰਿਹਾ ਹੈ। ਸ਼ਾਨ ਨੇ ਕਿਹਾ, “ਮੇਰੇ ਵਰਗੇ ਗਾਇਕਾਂ ਲਈ, ਜਿਨ੍ਹਾਂ ਦੀ ਬਾਲੀਵੁੱਡ ਗਾਇਕਾ ਵਜੋਂ ਇਮੇਜ ਬਣੀ ਹੈ, ਉਸ ਤੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੈ। ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਲੋਕ ਮੇਰੇ ਗੈਰ-ਫਿਲਮੀ ਗੀਤਾਂ ਨੂੰ ਸੁਣਨਗੇ।’’ 

ਇਹ ਵੀ ਪੜੋ:IPL 2024: ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ 

 (For more news apart from Now a big singer hardly comes from the film world: Singer Shaan News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement