
ਹਾਦਸੇ 'ਚ ਜੋਅ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ
ਨਵੀਂ ਦਿੱਲੀ: ਅਮਰੀਕਾ ਦੇ ਜਹਾਜ਼ ਹਾਦਸੇ ਵਿੱਚ ਟਾਰਜ਼ਨ ਅਦਾਕਾਰ ਜੋਅ ਲਾਰਾ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਜੋਅ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ। ਜੋਅ ਲਾਰਾ ਦਾ ਵਿਆਹ ਸਾਲ 2018 ਵਿੱਚ ਗਵੇਨ ਸ਼ੈਂਬਲਿਨ ਨਾਲ ਹੋਇਆ ਸੀ।
Joe Lara
ਰਦਰਫੋਰਡ ਕਾਊਂਟੀ ਦੇ ਫਾਇਰ ਬਚਾਅ ਦੇ ਕਪਤਾਨ ਜੋਹਨ ਇੰਗੇਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ੍ਰੀਮਿਰਨਾ ਨੇੜੇ ਪਰਸੀ ਪ੍ਰੀਸਟ ਲੇਕ ਵਿਖੇ ਅਜੇ ਵੀ ਸਰਚ ਅਤੇ ਬਚਾਅ ਕਾਰਜ ਜਾਰੀ ਹਨ।
Joe Lara
ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਦੀ ਪਛਾਣ ਬ੍ਰਾਂਡਨ ਹੈਨਹ, ਗਵੇਨ ਐਸ ਲਾਰਾ, ਵਿਲੀਅਮ ਜੇਅ ਲਾਰਾ, ਡੇਵਿਡ ਐਲ ਮਾਰਟਿਨ, ਜੈਨੀਫ਼ਰ ਜੇ ਮਾਰਟਿਨ, ਜੈਸਿਕਾ ਵਾਲਟਰਸ ਅਤੇ ਜੋਨਾਥਨ ਵਾਲਟਰਜ਼ ਵਜੋਂ ਕੀਤੀ ਗਈ ਹੈ, ਇਹ ਸਾਰੇ ਬਰਨੇਟਵੁੱਡ, ਟਨੇਸੀ ਦੇ ਵਸਨੀਕ ਸਨ। ਪਰਿਵਾਰ ਨਾਲ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ।