Yashraj mukhate : ਯਸ਼ਰਾਜ ਨੇ ''ਰਸੋਡੇ ਮੈਂ ਕੌਣ ਥਾ'' ਮੈਸ਼ਅੱਪ ਰਾਹੀਂ ਮਹਾਂਮਾਰੀ ਦੌਰਾਨ ਘਰ ਬੈਠੇ ਲੋਕਾਂ ਦਾ ਆਪਣੀ ਪ੍ਰਤਿਭਾ ਨਾਲ ਮਨੋਰੰਜਨ ਕੀਤਾ।
Yashraj mukhate Hockey India Anthem News: ਕੋਰੋਨਾ ਦੇ ਦੌਰ 'ਚ ਲੋਕਾਂ ਦੇ ਹਾਸੇ ਦਾ ਕਾਰਨ ਬਣੇ ਸੰਗੀਤਕਾਰ ਯਸ਼ਰਾਜ ਮੁਖਾਤੇ ਨੂੰ ਭਲਾ ਕੌਣ ਨਹੀਂ ਜਾਣਦਾ। ਯਸ਼ਰਾਜ ਨੇ ''ਰਸੋਡੇ ਮੈਂ ਕੌਣ ਥਾ'' ਮੈਸ਼ਅੱਪ ਰਾਹੀਂ ਮਹਾਂਮਾਰੀ ਦੌਰਾਨ ਘਰ ਬੈਠੇ ਲੋਕਾਂ ਦਾ ਆਪਣੀ ਪ੍ਰਤਿਭਾ ਨਾਲ ਮਨੋਰੰਜਨ ਕੀਤਾ। ਸੰਗੀਤ ਕਲਾਕਾਰ ਯਸ਼ਰਾਜ ਮੁਖਾਤੇ ਨੇ ਹੁਣ ਪੈਰਿਸ ਓਲੰਪਿਕਸ ਵਿਚ ਧੁੰਮਾਂ ਪਾ ਰਹੀ ਭਾਰਤੀ ਹਾਕੀ ਟੀਮ ਲਈ ਐਨਥਮ ਬਣਾਇਆ ਹੈ।
ਕਲਾਕਾਰ ਯਸ਼ਰਾਜ ਮੁਖਾਤੇ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਾ ਹੋਇਆ ਕਿਹਾ ਕਿ ਮੈਨੂੰ ਭਾਰਤੀ ਟੀਮ 'ਤੇ ਬਹੁਤ ਮਾਣ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਟਰੈਕ ਪਸੰਦ ਆਵੇਗਾ!