ਖ਼ਬਰਾਂ |

ਤਾਜ਼ਾ |

ਇਰਾਨ ਨੇ ਬੈਂਜਮਿਨ ਨੇਤਨਯਾਹੂ ਨੂੰ ਦੱਸਿਆ ਬੱਚਿਆਂ ਦਾ ਹਤਿਆਰਾ

By : JAGDISH

Published : Mar 15, 2026, 3:32 pm IST
Updated : Mar 15, 2026, 3:32 pm IST
SHARE ARTICLE
Iran calls Benjamin Netanyahu a child killer
Iran calls Benjamin Netanyahu a child killer

ਕਿਹਾ : ਜੇ ਨੇਤਨਯਾਹੂ ਜਿਊਂਦਾ ਹੈ ਤਾਂ ਅਸੀਂ ਨੂੰ ਲੱਭ ਕੇ ਮਾਰ ਦੇਵਾਂਗੇ

ਅਮਰੀਕਾ-ਇਜ਼ਰਾਈਲ ਅਤੇ ਈਰਾਨ ਜੰਗ ਦਾ ਅੱਜ 16ਵਾਂ ਦਿਨ ਹੈ। ਇਸ ਦਰਮਿਆਨ ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਿਉਂਦੇ ਹਨ ਤਾਂ ਉਨ੍ਹਾਂ ਨੂੰ ਲੱਭ ਕੇ ਮਾਰ ਦੇਣਗੇ। ਅਲ ਜਜ਼ੀਰਾ ਅਨੁਸਾਰ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ  ਨੇ ਕਿਹਾ ਕਿ ਬੱਚਿਆਂ ਦਾ ਕਾਤਲ ਜੇਕਰ ਜਿਉਂਦਾ ਹੈ, ਤਾਂ ਪੂਰੀ ਤਾਕਤ ਨਾਲ ਉਸ ਦਾ ਪਿੱਛਾ ਕਰਾਂਗੇ ਅਤੇ ਉਸ ਨੂੰ ਮਾਰ ਦੇਵਾਂਗੇ।

ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਨੇਤਨਯਾਹੂ ਦਾ ਇੱਕ ਵੀਡੀਓ ਸੰਦੇਸ਼ ਸਾਹਮਣੇ ਆਇਆ ਸੀ। ਇਸ ਵੀਡੀਓ ਦੇ ਇੱਕ ਫਰੇਮ ਵਿੱਚ ਉਨ੍ਹਾਂ ਦੇ ਸੱਜੇ ਹੱਥ ਵਿੱਚ ਛੇ ਉਂਗਲਾਂ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੁਝ ਯੂਜ਼ਰਾਂ ਨੇ ਵੀਡੀਓ ਨੂੰ AI ਜਾਂ ਡੀਪਫੇਕ ਦੱਸਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਹ ਅਸਲੀ ਨੇਤਨਯਾਹੂ ਨਹੀਂ ਹੈ।

ਇਸ ਤੋਂ ਬਾਅਦ ਦਾਅਵਾ ਕੀਤਾ ਗਿਆ ਕਿ ਇਰਾਨ ਦੇ ਹਮਲੇ ਵਿੱਚ ਨੇਤਨਯਾਹੂ ਦੀ ਹੱਤਿਆ ਹੋ ਗਈ ਜਾਂ ਉਹ ਜਰਮਨੀ ਭੱਜ ਗਏ ਹਨ। ਪੀਐੱਮ ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਹਨ ਅਤੇ ਅਜਿਹੀਆਂ ਖਬਰਾਂ ਫੇਕ ਨਿਊਜ਼ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement