
ਦੀਪਿਕਾ ਆਪਣੇ ਬੈਨਰ 'ਕਾ ਪ੍ਰੋਡਕਸ਼ਨਜ਼' ਦੇ ਅਧੀਨ ਇਸ ਫ਼ਿਲਮ ਦੇ ਨਿਰਮਾਣ ਨਾਲ ਵੀ ਜੁੜੇਗੀ।
ਮੁੰਬਈ: ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਹੁਣ ਈਰੋਸ ਐਸਟੀਐਕਸ ਗਲੋਬਲ ਕਾਰਪੋਰੇਸ਼ਨ (Eros STX Global Corporation) ਦੀ ਇਕਾਈ ਐਸਟੀਐਕਸ ਫਿਲਮਾਂ ਦੇ ਦੋ ਸਭਿਆਚਾਰਾਂ 'ਤੇ ਅਧਾਰਤ ਇਕ ਰੋਮਾਂਟਿਕ ਕਾਮੇਡੀ (Romantic Comedy Film) ਵਿਚ ਨਜ਼ਰ ਆਵੇਗੀ। ਕੰਪਨੀ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ। ਦੀਪਿਕਾ ਆਪਣੇ ਬੈਨਰ 'ਕਾ ਪ੍ਰੋਡਕਸ਼ਨਜ਼' ਦੇ ਅਧੀਨ ਇਸ ਫ਼ਿਲਮ ਦੇ ਨਿਰਮਾਣ ਨਾਲ ਵੀ ਜੁੜੇਗੀ।
ਇਹ ਵੀ ਪੜ੍ਹੋ - ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ
Deepika Padukone
ਇਸ ਦੀ ਘੋਸ਼ਣਾ ਐਸਟੀਐਕਸ ਫਿਲਮਜ਼ ਮੋਸ਼ਨ ਪਿਕਚਰ (STX Films Motion Picture) ਸਮੂਹ ਦੇ ਪ੍ਰਧਾਨ ਐਡਮ ਫੋਗਲਸਨ ਦੁਆਰਾ ਇਕ ਬਿਆਨ ਵਿਚ ਕੀਤੀ ਗਈ। ਫੋਗਲਸਨ ਨੇ ਦੀਪਿਕਾ ਨੂੰ ਭਾਰਤ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਅਭਿਨੇਤਰੀਆਂ ਵਿਚੋਂ ਇਕ ਦੱਸਿਆ ਹੈ। ਅਦਾਕਾਰਾ ਨੇ 'ਐਕਸਐਕਸਐਕਸ: ਰਿਟਰਨ ਆਫ਼ ਜ਼ੈਂਡਰ ਕੇਜ' ਨਾਲ ਹਾਲੀਵੁੱਡ (Hollywood) ਵਿਚ ਸ਼ੁਰੂਆਤ ਕੀਤੀ। ਇਸ ਫ਼ਿਲਮ ਵਿਚ ਦੀਪਿਕਾ ਪਾਦੁਕੋਣ ਦਾ ਕਿਰਦਾਰ ਦੋ ਵੱਖ -ਵੱਖ ਸੱਭਿਆਚਾਰਾਂ ਦੇ ਆਲੇ-ਦੁਆਲੇ ਹੈ ਅਤੇ ਇਹ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ।
ਇਹ ਵੀ ਪੜ੍ਹੋ -ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ
Deepika Padukone
ਇਹ ਵੀ ਪੜ੍ਹੋ -ਆਸਟ੍ਰੇਲੀਆ 'ਚ ਹੋਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ਲਈ ਸਨੇਹ ਰਾਣਾ ਦੀ ਹੋਈ ਚੋਣ
ਦੀਪਿਕਾ ਨੇ ਕਿਹਾ ਕਿ ਉਸ ਦੀ ਨਿਰਮਾਣ ਕੰਪਨੀ ਦਾ ਉਦੇਸ਼ ਅਰਥਪੂਰਨ ਕਹਾਣੀਆਂ ਨੂੰ ਵਿਸ਼ਵਵਿਆਪੀ ਅਪੀਲ ਨਾਲ ਜੋੜਨਾ ਹੈ ਅਤੇ ਆਉਣ ਵਾਲਾ ਪ੍ਰੋਜੈਕਟ ਉਸ ਟੀਚੇ ਨੂੰ ਪੂਰਾ ਕਰਦਾ ਹੈ। ਉਸਨੇ ਕਿਹਾ ਕਿ ਉਹ ਐਸਟੀਐਕਸ ਫਿਲਮਾਂ ਅਤੇ ਟੈਂਪਲ ਹਿੱਲ ਪ੍ਰੋਡਕਸ਼ਨ ਨਾਲ ਜੁੜ ਕੇ ਬਹੁਤ ਖੁਸ਼ ਹੈ।