
ਅੰਮ੍ਰਿਤਸਰ 'ਚ ਟੀਟੀਈ ਦੇ ਅਹੁਦੇ 'ਤੇ ਤਾਇਨਾਤ ਹੈ ਸਨੇਹ ਰਾਣਾ।
ਅੰਮ੍ਰਿਤਸਰ: ਅੰਮ੍ਰਿਤਸਰ ਸਟੇਸ਼ਨ ’ਤੇ ਬਤੌਰ ਟੀਟੀਈ (TTE) ਦੇ ਅਹੁਦੇ ’ਤੇ ਤਾਇਨਾਤ ਮਹਿਲਾ ਕ੍ਰਿਕਟਰ ਸਨੇਹ ਰਾਣਾ (Cricketer Sneh Rana) ਆਸਟ੍ਰੇਲੀਆ ਵਿਚ ਹੋਣ ਵਾਲੀ ਸੀਰੀਜ਼ ਲਈ ਚੁਣੀ ਗਈ ਹੈ। ਭਾਰਤੀ ਮਹਿਲਾ ਟੀਮ ਆਪਣੇ ਇਸ ਆਸਟ੍ਰੇਲੀਆ ਦੌਰੇ ’ਤੇ ਤਿੰਨਾਂ ਫਾਰਮੇਟਾਂ, ਇਕ ਟੈਸਟ ਮੈਚ, ਤਿੰਨ ਵਨ ਡੇ ਮੈਚ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਸਨੇਹ ਰਾਣਾ ਦੀ ਇਨ੍ਹਾਂ ਤਿੰਨਾਂ ਫਾਰਮੇਟਾਂ ਦੀ ਟੀਮ ਵਿਚ ਚੋਣ (Selected for Australia Series) ਕੀਤੀ ਗਈ ਹੈ। ਇਹ ਚੋਣ ਆਲ ਇੰਡੀਆ ਸੀਨੀਅਰ ਵੁਮੈਨਜ਼ ਸਿਲੈਕਸ਼ਨ ਕਮੇਟੀ ਵੱਲੋਂ ਕੀਤੀ ਗਈ ਹੈ।
ਹੋਰ ਪੜ੍ਹੋ: ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ
Sneh Rana
ਹੋਰ ਪੜ੍ਹੋ: ਇਤਿਹਾਸਕ ਪਲ: ਸੁਪਰੀਮ ਕੋਰਟ ਵਿਚ ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਔਰਤਾਂ ਵੀ ਸ਼ਾਮਲ
ਦੱਸ ਦੇਈਏ ਕਿ ਸਨੇਹ ਰਾਣਾ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਟੀਟੀਈ ਹੈ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨ (Amritsar Railway Station) ’ਤੇ ਨਿਯੁਕਤ ਹੈ। ਇਸ ਤੋਂ ਪਹਿਲਾਂ ਉਹ ਇੰਗਲੈਂਡ ਦੌਰੇ ਦੌਰਾਨ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹਿ ਚੁਕੀ ਹੈ। ਬਿ੍ਸਟਲ ਦੇ ਕਾਊਂਟੀ ਗਰਾਊਂਡ ਵਿਚ ਖੇਡੇ ਗਏ ਉਸ ਇਕ ਮਾਤਰ ਟੈਸਟ ਮੈਚ ਵਿਚ ਭਾਰਤ ਵੱਲੋਂ ਸਨੇਹ ਰਾਣਾ ਨੇ ਡੈਬਿਊ ਕੀਤਾ ਸੀ।