
ਅਜਯ ਦੇਵਗਨ ਅਤੇ ਉਨ੍ਹਾਂ ਦੀ ਪਤਨੀ ਕਾਜੋਲ ਇਹਨਾਂ ਦਿਨਾਂ ਕੰਮ ਵਿਚ ਕਾਫ਼ੀ ਵਿਅਸਥ......
ਮੁੰਬਈ ( ਭਾਸ਼ਾ ): ਅਜਯ ਦੇਵਗਨ ਅਤੇ ਉਨ੍ਹਾਂ ਦੀ ਪਤਨੀ ਕਾਜੋਲ ਇਹਨਾਂ ਦਿਨਾਂ ਕੰਮ ਵਿਚ ਕਾਫ਼ੀ ਵਿਅਸਥ ਹਨ। ਦੋਨੇ ਇਕ ਤੋਂ ਬਾਅਦ ਇਕ ਫਿਲਮਾਂ ਵਿਚ ਕੰਮ ਕਰ ਰਹੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਧੀ ਨਿਆਸਾ ਘਰ ਤੋਂ ਦੂਰ ਰਹਿ ਕੇ ਇਸ ਸਮੇਂ ਸਿੰਗਾਪੁਰ ਵਿਚ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੀ 15 ਸਾਲ ਦੀ ਧੀ ਪਿਛਲੇ ਸਾਲ ਸਿੰਗਾਪੁਰ ਚਲੀ ਗਈ ਸੀ। ਉਹ ਉਥੇ ਯੂਨਾਇਟੇਡ ਵਰਲਡ ਕਾਲਜ ਆਫ਼ ਸਾਉਥ ਈਸਟ ਏਸ਼ਿਆ ਵਿਚ ਰਹਿ ਕੇ ਉਚ ਪੱਧਰ ਦੀ ਸਿੱਖਿਆ ਹਾਸਲ ਕਰ ਰਹੀ ਹੈ।
Ajay-Kajol
ਜਿਥੇ ਜਿਆਦਾਤਰ ਬਾਲੀਵੁੱਡ ਸਟਾਰ ਬੱਚੇ ਅਪਣੇ ਬਾਲੀਵੁੱਡ ਡੇਬਿਊ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ ਅਤੇ ਉਥੇ ਹੀ ਅਜਯ-ਕਾਜੋਲ ਦੀ ਧੀ ਨਿਆਸਾ ਆਪਣੀ ਪੜ੍ਹਾਈ ਖ਼ਤਮ ਕਰਨਾ ਚਾਹੁੰਦੀ ਹੈ। ਜਦੋਂ ਧੀ ਇੰਨੀ ਮਿਹਨਤ ਕਰ ਰਹੀ ਹੈ ਤਾਂ ਮਾਤਾ-ਪਿਤਾ ਵੀ ਕਿਉਂ ਸਾਥ ਨਹੀਂ ਦੇਣਗੇ ਖ਼ਬਰ ਹੈ ਕਿ ਅਜਯ-ਕਾਜੋਲ ਨੇ ਸਿੰਗਾਪੁਰ ਦੇ ਸਭ ਤੋਂ ਪੋਸ਼ ਇਲਾਕੀਆਂ ਵਿਚੋਂ ਇਕ ਆਰਚਰਡ ਰੋਡ ਉਤੇ ਨਿਆਸਾ ਲਈ ਇਕ ਸ਼ਾਨਦਾਰ ਅਪਾਰਟਮੇਂਟ ਖ਼ਰੀਦਿਆ ਹੈ। ਜਾਣਕਾਰੀ ਦੇ ਮੁਤਾਬਕ ਅਜਯ ਅਤੇ ਕਾਜੋਲ ਪਿਛਲੇ ਕੁਝ ਸਮੇਂ ਤੋਂ ਸਿੰਗਾਪੁਰ ਵਿਚ ਅਪਣੀ ਧੀ ਲਈ ਆਸ਼ਿਆਨਾ ਲੱਭ ਰਹੇ ਸਨ।
Ajay-Kajol
ਖ਼ਬਰਾਂ ਦੇ ਮੁਤਾਬਕ ਨਿਆਸਾ ਦੇ ਸਕੂਲ ਵਿਚ ਬੋਰਡਿੰਗ ਫੈਸਿਲਿਟੀਜ ਹਨ ਪਰ ਉਨ੍ਹਾਂ ਦੀ ਧੀ ਵੱਖ ਹੀ ਰਹਿਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਸਿੰਗਾਪੁਰ ਵਿਚ ਇਹ ਘਰ ਖਰੀਦਿਆ ਹੈ। ਖ਼ਬਰ ਹੈ ਕਿ ਨਿਆਸਾ ਜਨਵਰੀ 2019 ਤਕ ਇਸ ਨਵੇਂ ਘਰ ਵਿਚ ਸ਼ਿਫਟ ਹੋ ਸਕਦੀ ਹੈ। ਅਜਯ ਦੇਵਗਨ ਦੇ ਕੰਮ ਫਰੰਟ ਦੀ ਗੱਲ ਕਰੀਏ ਤਾਂ ਧਮਾਲ ਸੀਰੀਜ਼ ਦੀ ਤੀਜੀ ਫਿਲਮ ‘ਟੋਟਲ ਧਮਾਲ’ ਹੁਣ ਅਗਲੇ ਸਾਲ ਤਕ ਰਿਲੀਜ਼ ਹੋਵੇਗੀ। ਇਸਦੀ ਰਿਲੀਜ਼ ਤਾਰੀਖ਼ ਲਗਾਤਾਰ ਅੱਗੇ ਵਧ ਰਹੀ ਹੈ।
December date with you’ll looks challenging, but still keeping my Feb date!
— Ajay Devgn (@ajaydevgn) October 25, 2018
Due to extensive VFX work, Total Dhamaal will now release on 22nd Feb and De De Pyaar De moves to 26th April.
ਹਾਲ ਹੀ ਵਿਚ ਅਜਯ ਦੇਵਗਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਟੋਟਲ ਧਮਾਲ’ ਦੀ ਰਿਲੀਜ਼ ਤਾਰੀਖ਼ ਹੁਣ ਬਦਲ ਗਈ ਹੈ। ਫਿਲਮ ‘ਦੇ ਦੇ ਪਿਆਰ ਦੇ’ ਦੀ ਵੀ ਰਿਲੀਜ ਤਾਰੀਖ਼ ਬਦਲੀ ਗਈ ਹੈ।