
ਇਸ ਦੇ ਨਾਲ ਹੀ ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ 'ਚੰਨ ਦਾ ਟੋਟਾ' ਰਿਲੀਜ਼ ਹੋਇਆ ਹੈ।
ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਸਵੇਰੇ ਹੀ ਇਸ ਫ਼ਿਲਮ ਦਾ ਗੀਤ 'ਹਥਿਆਰ ਰਲੀਜ਼ ਹੋਇਆ ਸੀ , ਜੋ ਕਿ ਕਾਫੀ ਵਾਹਵਾਹੀ ਲੁੱਟ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ 'ਚੰਨ ਦਾ ਟੋਟਾ' ਰਿਲੀਜ਼ ਹੋਇਆ ਹੈ। ਜਿਸ ਦੇ ਵਿਚ ਜੋਰਡਨ ਸੰਧੂ ਤੇ ਲਵਲੀਨ ਕੌਰ ਦੀ ਪ੍ਰੇਮ ਕਹਾਣੀ ਦੀ ਝਲਕ ਸਾਫ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪ੍ਰੋਮੋ 'ਚ ਡਾਇਲਾਗ ਜੋਰਡਨ ਤੇ ਗਿੱਪੀ ਦੇ ਸੁਣਨ ਨੂੰ ਮਿਲ ਰਹੇ ਹਨ।
ਪਰ ਪਰੋਮੋ ਦੇ ਵਿਚ ਲਵਲੀਨ ਦੀਆਂ ਅੱਖਾਂ ਦੇ ਇਸ਼ਾਰੇ ਵੀ ਬਹੁਤ ਕੁੱਝ ਕਹਿੰਦੇ ਨਜ਼ਰ ਅੜੇ ਹਨ।ਪ੍ਰੋਮੋ 'ਚ ਜੋਰਡਨ ਲਵਲੀਨ ਕੌਰ ਦੀ ਖੂਬਸੂਰਤੀ ਦੀ ਤਰੀਫ ਕਰਦੇ ਨਜ਼ਰ ਰਹੇ ਹਨ ਜਿਸ ਨੂੰ ਗਿੱਪੀ ਗਰੇਵਾਲ ਝਿੜਕਦੇ ਹਨ। Chann da Tottaਫਿਲਮ ਦਾ ਇਹ ਪਰੋਮੋ ਲੋਕਾਂ ਨੂੰ ਕਾਫੀ ਪਸੰਦ ਆ ਰਹਿਆ ਹੈ। ਤੁਹਾਨੂੰ ਦਸ ਦਈਏ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਤੋਂ ਲੈ ਕੇ ਇਸ ਦੇ ਰਿਲੀਜ਼ ਹੋ ਰਹੇ ਡਾਇਲਾਗ ਪ੍ਰੋਮੋਜ਼ ਵੀ ਦਰਸ਼ਕਾਂ 'ਚ ਖਿੱਚ ਦਾ ਕੇਂਦਰ ਬਣੇ ਹੋਏ ਹਨ।
6 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਵਾਲੀ ਫਿਲਮ ਦਾ ਫਨੀ ਡਾਇਲਾਗ ਪਰੋਮੋ ਪਹਿਲਾਂ ਵੀ ਰਲੀਜ਼ ਹੋਇਆ ਸੀ ਜਿਸ ਵਿਚ ਜੋਰਡਨ ਗਿਪੀ ਗਰੇਵਾਲ ਅਤੇ ਅਦਿਤੀ ਸ਼ਰਮਾ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਕ ਡਾਇਲਾਗ ਪਰੋਮੋ 'ਚ ਕੁਲਵਿੰਦਰ ਬਿਲਾ ਦਾ ਪਰੋਮੋ ਵੀ ਸਾਹਮਣੇ ਆਇਆ ਸੀ ਜੋ ਅੱਜ ਵੀ ਲੋਕਾਂ ਦੇ ਮੂੰਹ 'ਤੇ ਛਾਇਆ ਹੋਇਆ ਹੈ।
ਜਿਵੇਂ ਕਿ ਸੱਭ ਜਾਂਦੇ ਹੀ ਹਨ ਕਿ ਫ਼ਿਲਮ 'ਚ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਜੋਰਡਨ ਸੰਧੂ, ਬਨਿੰਦਰਜੀਤ ਸਿੰਘ, ਹਰੀਸ਼ ਵਰਮਾ, ਰਘਵੀਰ ਬੋਲੀ, ਜੱਗੀ ਸਿੰਘ ਤੇ ਸ਼ਰਨ ਮਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨਾਂ ਤੋਂ ਇਲਾਵਾ ਫ਼ਿਲਮ 'ਚ ਹੋਰ ਕੌਣ ਕੌਣ ਹੈ ਇਹ ਤਾਂ ਫ਼ਿਲਮ ਦੇ ਰਲੀਜ਼ ਵਾਲੇ ਦਿਨ ਹੀ ਪਤਾ ਚਲੇਗਾ।
ਫਿਲਹਾਲ ਲੋਕ ਬੇਸਬਰੀ ਨਾਲ ਫ਼ਿਲਮ ਏ ਇੰਤਜ਼ਾਰ 'ਚ ਹਨ ਜਿਸ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ ਅਤੇ ਲੋਕਾਂ ਦੀਆਂ ਉਮੀਦ ਨੂੰ ਪੂਰਾ ਕਰਨ ਦੇ ਲਈ ਗਿਪੀ ਸਮੇਤ ਪੂਰੀ ਸਟਾਰ ਕਾਸਟ ਨੇ ਕਾਫ਼ੀ ਮੇਹਨਤ ਕੀਤੀ ਹੈ। ਜਿਸ ਦੀਆਂ ਤਸਵੀਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।