ਮਨਕੀਰਤ ਔਲਖ ਨੇ ਆਪਣੇ 'ਤੇ ਲੱਗੇ ਆਰੋਪਾਂ ਨੂੰ ਸਿਰੇ ਤੋਂ ਕੀਤਾ ਖਾਰਜ, 'ਕਿਸੇ ਗੈਂਗਸਟਰ ਗਰੁੱਪ ਨਾਲ ਨਹੀਂ ਹੈ ਸਬੰਧ'
Published : Jun 1, 2022, 8:37 am IST
Updated : Jun 1, 2022, 8:37 am IST
SHARE ARTICLE
Mankirat Aulakh
Mankirat Aulakh

ਮੂਸੇਵਾਲਾ ਦੇ ਕਤਲ ਵਿੱਚ ਆਪਣੇ ਮੈਨੇਜਰ ਦੀ ਸ਼ਮੂਲੀਅਤ ਦੀਆਂ ਰਿਪੋਰਟਾਂ ਨੂੰ ਵੀ ਸਿਰੇ ਤੋਂ ਕੀਤਾ ਖਾਰਜ

 

 ਮਾਨਸਾ : ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਸਾਹਮਣੇ ਆਇਆ ਹੈ। ਔਲਖ ਨੇ ਮੂਸੇਵਾਲਾ ਦੇ ਕਤਲ ਨੂੰ ਦੁਖਦ ਦੱਸਦੇ ਹੋਏ ਵੀਡੀਓ ਜਾਰੀ ਕੀਤੀ। ਔਲਖ ਨੇ ਮੂਸੇਵਾਲਾ ਦੇ ਕਤਲ ਵਿੱਚ ਆਪਣੇ ਮੈਨੇਜਰ ਦੀ ਸ਼ਮੂਲੀਅਤ ਦੀਆਂ ਰਿਪੋਰਟਾਂ ਨੂੰ ਵੀ ਸਿਰੇ ਤੋਂ ਖਾਰਜ ਕੀਤਾ ਹੈ। ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਦੋਸ਼ ਲਾਇਆ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਮਨਕੀਰਤ ਔਲਖ ਵੀ ਸ਼ਾਮਲ ਸੀ। ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਐਤਵਾਰ ਸ਼ਾਮ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Sidhu moose walaSidhu moose wala

ਮਨਕੀਰਤ ਨੇ ਕਿਹਾ ਕਿ ਬਹੁਤ ਮਾੜਾ ਹੋਇਆ। ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਹੇ। ਪੁੱਤ ਦਾ ਜਵਾਨੀ ਵਿੱਚ ਮਾਪਿਆਂ ਤੋਂ ਵਿਛੜ ਜਾਣਾ ਬਹੁਤ ਮਾੜਾ ਸੀ। ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਮਾਣ ਸੀ। ਔਲਖ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਮੈਨੇਜਰ ਨਹੀਂ ਹੈ। ਔਲਖ ਨੇ ਕਿਹਾ ਕਿ ਮੈਨੂੰ ਮਰਨ ਤੋਂ ਡਰਨ ਵਾਲਾ ਨਹੀਂ ਹੈ। ਔਲਖ ਨੇ ਕਿਹਾ ਕਿ ਗਾਇਕ ਦਾ ਕਿਸੇ ਗੈਂਗਸਟਰ ਗਰੁੱਪ ਨਾਲ ਸਬੰਧ ਨਹੀਂ ਹੈ। ਅਸੀਂ ਜੋ ਵੀ ਹਾਂ, ਸਾਡੀ ਮਿਹਨਤ ਸਦਕਾ ਹਾਂ।

Mankirat Aulakh Mankirat Aulakh

ਬੰਬੀਹਾ ਗਰੁੱਪ ਨੇ ਮੂਸੇਵਾਲਾ ਕਤਲ ਕਾਂਡ ਪਿੱਛੇ ਮਨਕੀਰਤ ਔਲਖ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਔਲਖ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਉਹ ਲਾਰੈਂਸ ਗੈਂਗ ਨੂੰ ਪੇਡ ਗਾਇਕਾਂ ਦੀ ਜਾਣਕਾਰੀ ਦਿੰਦਾ ਹੈ। ਜਿਸ ਤੋਂ ਬਾਅਦ ਉਹ ਫਿਰੌਤੀ ਇਕੱਠੀ ਕਰਦਾ ਹੈ। ਗੌਂਡਰ ਗੈਂਗ ਨੇ ਮਨਕੀਰਤ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ।

Mankirat AulakhMankirat Aulakh

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement