
ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।
ਚੰਡੀਗੜ੍ਹ- ਕਿਸਾਨਾਂ ਦੇ ਨਾਲ ਹੁਣ ਪੰਜਾਬੀ ਕਲਾਕਾਰ ਵੀ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ 'ਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ। ਹੁਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ। ਇਥੋਂ ਤੱਕ ਕਿ ਦਿਲਜੀਤ ਨੇ ਕਿਸਾਨਾਂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਚੰਗੀ ਝਾੜ ਲਾਈ ਹੈ। ਕਿਸਾਨ ਖਿਲਾਫ ਬੋਲਣ ਵਾਲਿਆਂ ਨੂੰ ਦਿਲਜੀਤ ਨੇ ਲਗਾਤਾਰ ਕਈ ਟਵੀਟ ਕਰ ਮੂੰਹ ਤੋੜ ਜਵਾਬ ਦਿੱਤਾ ਹੈ।
ਦਲਜੀਤ ਦੇ ਟਵੀਟ
-ਇੱਕ ਟਵੀਟ 'ਚ ਦਲਜੀਤ ਨੇ ਲਿਖਿਆ, "ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ।" ਟਵੀਟ ਨਾਲ ਦਲਜੀਤ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਇੱਕ ਸੰਕੇਤਕ ਤਸਵੀਰ ਵੀ ਲਾਈ।
-ਇੱਕ ਟਵੀਟ 'ਚ ਦਿਲਜੀਤ ਨੇ ਲਿਖਿਆ," ਨਾ ਹੀ ਇਹ ਲੋਕ ਅੰਨ੍ਹੇ ਹਨ ਜੋ ਆਪਣੇ ਬੰਦਿਆਂ ਨੂੰ ਆਪਣਿਆਂ ਨਾਲ ਲੜਾਉਣ ਲਈ ਕੰਮ ਕਰਦੇ ਹਨ...ਜ਼ੁਲਮ ਦੇ ਖ਼ਿਲਾਫ਼ ਤਾਂ ਬੋਲਣਾ ਹੀ ਆ..ਇਨ੍ਹਾਂ ਨੂੰ ਵੀ ਜਵਾਬ ਦੇਣਾ ਪੈਂਦਾ ਨਹੀਂ ਤਾਂ ਇਹ ਕਸਰ ਨਹੀਂ ਛੱਡ ਦੇ.."
-ਟਵੀਟ 'ਚ ਦਿਲਜੀਤ ਨੇ ਲਿਖਿਆ,"ਜਿਹੜੇ ਤਾਂ ਕਿਸਾਨਾਂ ਦੇ ਖ਼ਿਲਾਫ਼ ਆ ਉਨ੍ਹਾਂ ਦਾ ਤਾਂ ਸਮਝ ਆਉਂਦਾ,,ਉਹ ਤਾਂ ਕਲੀਅਰ ਹੈ ਕਿ ਬੰਦੇ ਕੌਣ ਹਨ..ਪਰ ਜਿਹੜੇ ਆਪਣੇ ਬਣ ਕੇ ਸਾਨੂੰ ਆਪਸ 'ਚ ਲੜਾਉਣ ਲੱਗੇ ਆ..ਲੱਤਾਂ ਖਿੱਚ ਰਹੇ ਆ..ਉਨ੍ਹਾਂ ਤੋਂ ਖ਼ਤਰਾ ਜ਼ਿਆਦਾ ਹੈ। ਇਹ ਵੀ ਇੱਕ ਤਰੀਕਾ ਹੁੰਦਾ.. ਸਮਝਣ ਤੇ ਬਚਣ ਦੀ ਲੋੜ ਆ..ਆਪਣਾ ਫਰਜ਼ ਆਪ ਪਛਾਣੀਏ।"