ਕਿਸਾਨੀ ਅੰਦੋਲਨ ਵਿਚ ਨਵੀਂ ਜਾਨ ਭਰ ਰਹੇ ਇਹ ਪੰਜਾਬੀ ਗਾਣੇ,ਯੂ-ਟਿਊਬ 'ਤੇ ਹੋ ਰਹੇ ਨੇ ਵਾਇਰਲ
Published : Dec 2, 2020, 2:22 pm IST
Updated : Dec 2, 2020, 2:22 pm IST
SHARE ARTICLE
kanwar Grewal, Harf Cheema
kanwar Grewal, Harf Cheema

ਕਿਸਾਨ ਬਿੱਲ ਨੂੰ ਕਿਸਾਨਾਂ ਦੇ ਵਿਰੁੱਧ ਅਤੇ ਦਿੱਲੀ ਵੱਲ ਜਾਣ ਬਾਰੇ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।

ਨਵੀਂ ਦਿੱਲੀ: ਕਿਸਾਨ ਬਿੱਲ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਹੌਲੀ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਦੌਰਾਨ ਕਿਸਾਨ ਅੰਦੋਲਨ ਨੂੰ ਨਵੀਂ ਊਰਜਾ ਦੇਣ ਦਾ ਕੰਮ ਕਰ ਰਹੇ ਹਨ, ਪੰਜਾਬੀ ਗਾਇਕਾਂ ਦੁਆਰਾ ਗਾਏ ਗਏ ਗੀਤਾਂ ਜਿਹਨਾਂ ਵਿੱਚ ਕਿਸਾਨ ਬਿੱਲ ਨੂੰ ਕਿਸਾਨਾਂ ਦੇ ਵਿਰੁੱਧ ਅਤੇ ਦਿੱਲੀ ਵੱਲ ਜਾਣ ਬਾਰੇ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।

Jass Bajwa Jass Bajwa

ਤਾਲਾਬੰਦੀ ਦੌਰਾਨ, ਸੰਗੀਤ ਉਦਯੋਗ ਹੋਰਨਾਂ ਖੇਤਰਾਂ ਵਾਂਗ ਠੰਢਾ ਹੋ ਗਿਆ ਸੀ। ਪੰਜਾਬੀ ਗਾਇਕਾਂ ਤੇ ਵੀ ਇਸਦਾ ਪ੍ਰਭਾਵ ਪਿਆ ਸੀ ਪਰ ਹੁਣ ਉਨ੍ਹਾਂ ਨੇ ਜੋ  ਗਾਣੇ ਕਿਸਾਨ ਅੰਦੋਲਨ ਲਈ ਲਿਖੇ ਹਨ ਉਹ ਯੂ-ਟਿਊਬ 'ਤੇ ਧੂਮ ਮਚਾ ਰਹੇ ਹਨ। ਆਓ ਅਸੀਂ ਤੁਹਾਨੂੰ ਉਨ੍ਹਾਂ ਗੀਤਾਂ ਬਾਰੇ ਦੱਸਦੇ ਹਾਂ ਜੋ ਯੂ-ਟਿਊਬ 'ਤੇ ਵਾਇਰਲ ਹੋ ਰਹੇ ਹਨ।

anwar Grewal, Harf Cheemakanwar Grewal, Harf Cheema

ਜੱਟਾ ਤਕੜਾ ਹੋਜਾ
ਪੰਜਾਬੀ ਗਾਇਕ ਜਸ ਬਾਜਵਾ ਦਾ ਲਿਖਿਆ ਗੀਤ 'ਜੱਟਾ ਤੱਕੜਾ ਹੋਜਾ' ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਗਾਣੇ ਵਿਚ ਕਿਸਾਨਾਂ ਨੂੰ ਆਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 44 ਲੱਖ ਵਾਰ ਯੂ-ਟਿਊਬ 'ਤੇ ਸੁਣਿਆ ਜਾ ਚੁੱਕਾ ਹੈ।

ਜਾਗ ਕਿਸਾਨਾਂ
ਹਰਫ ਚੀਮਾ ਦਾ ਲਿਖਿਆ ਗੀਤ ਪੇਚਾ ਵੀ ਯੂ-ਟਿਊਬ 'ਤੇ ਜ਼ਬਰਦਸਤ ਪ੍ਰਦਰਸ਼ਨ ਦਿਖਾ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਅਤੇ ਹਰਫ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਓ ਵਿੱਚ, ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ। ਗਾਣੇ ਵਿਚ ਕੁਝ ਥਾਵਾਂ ਤੇ ਅਸਲੀ ਕਲਿੱਪ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ
ਆਰ ਨੇਤ ਦਾ ਗਾਣਾ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ, ਤਕਰੀਬਨ ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤੱਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਅਸੀਂ ਵੱਢਾਂਗੇ
ਹਿੰਮਤ ਸੰਧੂ ਦੁਆਰਾ ਲਿਖਿਆ ਅਤੇ ਗਾਇਆ ਗਿਆ ਗਾਣਾ ਅਸੀ ਵੱਢਾਂਗੇ ਨੂੰ ਹੁਣ ਤੱਕ ਯੂ-ਟਿਊਬ 'ਤੇ 50 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ ਨੂੰ ਹਿੰਮਤ ਨੇ ਖੁਦ ਵੀ ਤਿਆਰ ਕੀਤਾ ਹੈ।

ਕਿਸਾਨ ਬਨਾਮ ਰਾਜਨੀਤੀ
ਅਨਮੋਲ ਗਗਨ ਮਾਨ ਨੇ ਮੈਟ ਸ਼ੇਰੋ ਵਾਲਾ ਦੁਆਰਾ ਲਿਖਿਆ ਗੀਤ  ਕਿਸਾਨ ਬਨਾਮ ਰਾਜਨੀਤੀ' ਗਾਇਆ ਹੈ। ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਹੈ ਅਤੇ ਹੁਣ ਤੱਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement