Singer Singga: ਗਾਇਕ ਸਿੰਗਾ ਨੇ ਖੋਲ੍ਹੇ ਇੰਡਸਟਰੀ ਦੇ ਰਾਜ਼, ਕਿਹਾ ਸਾਰਿਆਂ ਨੂੰ ਪਤਾ ਖਰਚਿਆਂ ਲਈ ਪੈਸੇ ਕਿੱਥੋਂ ਆਉਂਦੇ ਤੇ ਕੀ ਕੰਮ ਕਰਨਾ
Published : Aug 3, 2024, 3:23 pm IST
Updated : Aug 3, 2024, 4:22 pm IST
SHARE ARTICLE
Punjabi Singer Singga video News in punjabi
Punjabi Singer Singga video News in punjabi

Singer Singga: ਇੰਡਸਟਰੀ 'ਚ ਘਰ ਕੁਝ ਹੋਰ ਹੈ, ਰੀਲਾਂ ਵਿਚ ਕੁਝ ਹੋਰ ਹੈ ਤੇ ਫਲੈਟਾਂ ਵਿਚ ਕੁਝ ਹੋਰ ਚੱਲ ਰਿਹਾ

Punjabi Singer Singga: ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿਚ ਵੀ ਆਪਣਾ ਸਿੱਕਾ ਜਮਾਇਆ ਹੈ ਪਰ ਉਸ ਨੇ ਹਾਲ ਹੀ ਵਿਚ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕੀਤਾ। ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿਤਾ।

ਇੰਸਟਾਗ੍ਰਾਮ ਤੇ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ ਵਿਚ ਇਨਫਲੂਐਂਸਰ ਕੁੜੀਆਂ ਨੇ ਗੰਦ ਪਾਇਆ ਹੋਇਆ ਹੈ। ਘਰੋਂ ਕੁਝ ਹੋਰ ਕੇ ਆਉਂਦੀਆਂ ਤੇ ਬਾਹਰ ਕੁੱਝ ਹੋਰ ਕਰਦੀਆਂ ਹਨ। ਕੋਈ ਵੀ ਆਪਣੀ ਮਿਹਨਤ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਸਗੋਂ ਸ਼ਾਟ-ਕੱਟ ਲੱਭ ਕੇ ਪੈਸੇ ਕਮਾਉਣਾ ਚਾਹੁੰਦੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨਫਲੂਐਂਸਰ ਦੇ ਕਿਵੇਂ ਖਰਚੇ ਨਿਕਲਦੇ ਹਨ ਇਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਪਤਾ ਨਹੀਂ ਉਹ ਪ੍ਰੋਡਕਾਸਟਾਂ ਵਿਚ ਜਾ ਕੇ ਬੋਲਦੇ ਹਨ ਕਿ ਪੰਜਾਬੀ ਇੰਡਸਟਰੀ ਵਿਚ ਇਹ ਕੁਝ ਚੱਲ ਰਿਹਾ ਹੈ। ਇੰਡਸਟਰੀ ਵਿਚ ਘਰ ਕੁਝ ਹੋਰ ਹੈ, ਰੀਲਾਂ ਵਿਚ ਕੁਝ ਹੋਰ ਹੈ ਤੇ ਫਲੈਟਾਂ ਵਿਚ ਕੁਝ ਹੋਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Jalandhar News: ਅਚਾਨਕ ਬਲਦੀ ਚਿਖਾ 'ਚ ਇਕ ਵਿਅਕਤੀ ਨੇ ਮਾਰੀ ਛਾਲ, 70 ਫੀਸਦੀ ਤੱਕ ਝੁਲਸਿਆ  

ਸਿੰਗਾ ਨੇ ਕਿਹਾ ਕਿ ਕਈਆਂ ਨੂੰ ਮੇਰੀਆਂ ਗੱਲਾਂ ਨਾਲ ਸੇਕ ਲੱਗੇਗਾ ਪਰ ਸੱਚ ਤਾਂ ਸੱਚ ਹੈ।  ਜੇ ਤੁਸੀਂ ਵੀਡੀਓ ਬਣਾਉਣੀਆਂ ਹੀ ਹਨ ਤਾਂ ਵਧੀਆਂ ਬਣਾਇਆ ਕਰੋ ਆਪ ਖੁਦ ਚੀਜ਼ਾਂ ਲੱਭਿਆ ਕਰੋ, ਪਰ ਨਹੀਂ ਅੱਜ ਕੱਲ੍ਹ ਤਾਂ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਹੈ। ਲੱਕ ਵਿਖਾਏ ਜਾਂਦੇ ਹਨ। ਪ੍ਰੋਡਕਾਸਟਾਂ ਵਿਚ ਤੁਸੀਂ ਜਾ ਕੇ ਕਹਿੰਦੇ ਨੇ ਸਾਡੇ ਨਾਲ ਇਹ ਹੋ ਗਿਆ ਪਰ ਤੁਹਾਡੇ ਨਾਲ ਹੀ ਕਿਉਂ ਹੁੰਦਾ, ਚੰਗੇ ਘਰਾਂ ਦੀਆਂ ਕੁੜੀਆਂ ਨਾਲ ਕਿਉਂ ਨਹੀਂ ਐਵੇਂ ਹੁੰਦਾ।

​(For more Punjabi news apart from Punjabi Singer Singga video News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement