ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦਾ ਹੈ : ਦਿਲਜੀਤ ਦੋਸਾਂਝ
Published : Jan 4, 2025, 7:24 pm IST
Updated : Jan 4, 2025, 7:24 pm IST
SHARE ARTICLE
India can host music festivals bigger than Coachella: Diljit Dosanjh
India can host music festivals bigger than Coachella: Diljit Dosanjh

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਕਾਤ ਦੀ ਪੂਰੀ ਵੀਡੀਉ ਹੋਈ ਜਨਤਕ

ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਭਾਰਤ ’ਚ ਕੋਚੇਲਾ ਵਰਗੇ ਪ੍ਰਸਿੱਧ ਗਲੋਬਲ ਸਮਾਗਮਾਂ ਨਾਲੋਂ ਵੱਡੇ ਪੱਧਰ ’ਤੇ ਸੰਗੀਤ ਸਮਾਰੋਹ ਕਰਨ ਦੀ ਸਮਰੱਥਾ ਹੈ।

ਕੋਚੇਲਾ ਇਕ ਸਾਲਾਨਾ ਸੰਗੀਤ ਅਤੇ ਕਲਾ ਉਤਸਵ ਹੈ ਜੋ ਕੈਲੀਫੋਰਨੀਆ ਦੇ ਇੰਡੀਓ ’ਚ ਐਂਪਾਇਰ ਪੋਲੋ ਕਲੱਬ ’ਚ ਕੀਤਾ ਜਾਂਦਾ ਹੈ। ਇਹ ਤਿਉਹਾਰ, ਜੋ ਮਾਰਚ-ਅਪ੍ਰੈਲ ’ਚ ਕੀਤਾ ਜਾਂਦਾ ਹੈ, ਵੱਡੀ ਗਿਣਤੀ ’ਚ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਵਿਸ਼ਵ ਪੱਧਰ ’ਤੇ ਪ੍ਰਸਿੱਧ ਗਾਇਕ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੇ ਭਾਰਤ ਦੇ ਸੰਗੀਤ, ਸਭਿਆਚਾਰ ਅਤੇ ਕਲਾਤਮਕ ਵਿਰਾਸਤ ’ਤੇ ਚਰਚਾ ਕੀਤੀ।

ਗੱਲਬਾਤ ਦੇ ਵੇਰਵਿਆਂ ਅਨੁਸਾਰ, ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੁਸਾਂਝ ਤੋਂ ਭਾਰਤ ਤੋਂ ਬਾਹਰ ਯਾਤਰਾ ਕਰਨ ਅਤੇ ਅਪ੍ਰੈਲ 2023 ’ਚ ‘ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ’ ਵਰਗੇ ਵੱਖ-ਵੱਖ ਗਲੋਬਲ ਫੈਸਟੀਵਲਾਂ ’ਚ ਪ੍ਰਦਰਸ਼ਨ ਕਰਨ ਦੇ ਤਜਰਬੇ ਬਾਰੇ ਪੁਛਿਆ ।

40 ਸਾਲਾਂ ਦੇ ਦੋਸਾਂਝ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਕੋਚੇਲਾ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਤਿਉਹਾਰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਇਸ ਤੋਂ ਵੀ ਵੱਡਾ ਤਿਉਹਾਰ ਕਰ ਸਕਦੇ ਹਾਂ। ਅਜਿਹੇ ਤਿਉਹਾਰਾਂ ਲਈ ਦੁਨੀਆਂ ਭਰ ਤੋਂ ਲੋਕ ਇਕੱਠੇ ਹੁੰਦੇ ਹਨ।’’ ਦੁਸਾਂਝ ਨੇ ਕਿਹਾ ਕਿ ਸੰਗੀਤ ਭਾਰਤ ਦੇ ਸਭਿਆਚਾਰਕ ਤਾਣੇ-ਬਾਣੇ ’ਚ ਸ਼ਾਮਲ ਹੈ।

ਦੁਸਾਂਝ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਰਕੇਲ ਨਾਲ ਸੰਗੀਤ ’ਤੇ ਹੋਈ ਚਰਚਾ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਮਰਕੇਲ ਨੇ ਮੈਨੂੰ ਸੰਗੀਤ ਬਾਰੇ ਪੁਛਿਆ। ਮੈਂ ਦਸਿਆ ਕਿ ਮੇਰੇ ਦੇਸ਼ ’ਚ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸੰਗੀਤ ਵੱਖਰਾ ਹੁੰਦਾ ਹੈ ਅਤੇ ਸੂਰਜ ਚੜ੍ਹਨ ਤੋਂ ਬਾਅਦ ਦਾ ਸੰਗੀਤ ਵੱਖਰਾ ਹੁੰਦਾ ਹੈ। ਮੈਂ ਉਨ੍ਹਾਂ ਨੂੰ ਦਸਿਆ ਕਿ ਭਾਰਤ ’ਚ ਸੰਗੀਤ ਦੀਆਂ ਵੱਖ-ਵੱਖ ਕਿਸਮਾਂ ਹਨ।’’ ਮੋਦੀ ਨੇ ਕਿਹਾ, ‘‘ਫਿਰ ਮੈਂ ਕਿਹਾ ਕਿ ਉਦਾਸੀ ਦਾ ਸੰਗੀਤ ਵੱਖਰਾ ਹੁੰਦਾ ਹੈ ਚਾਹੇ ਉਹ ਉਦਾਸ ਅਵਸਥਾ ਹੋਵੇ ਜਾਂ ਖੁਸ਼ਹਾਲ। ਉਹ (ਮਰਕੇਲ) ਇਸ ਵਿਚ ਬਹੁਤ ਦਿਲਚਸਪੀ ਰਖਦੇ ਸਨ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement