ਸੜਕ ਹਾਦਸੇ ਵਿਚ ਪੰਜਾਬੀ ਸਿੰਗਰ ਬਾਦਸ਼ਾਹ ਵਾਲ ਵਾਲ ਬਚੇ

ਸਪੋਕਸਮੈਨ ਸਮਾਚਾਰ ਸੇਵਾ
Published Feb 4, 2020, 11:42 am IST
Updated Feb 4, 2020, 11:42 am IST
ਰਾਜਪੁਰਾ ਸਰਹਿੰਦ ਬਾਈਪਾਸ 'ਤੇ ਆਪਸ 'ਚ ਟਕਰਾਈਆਂ ਗੱਡੀਆਂ
File
 File

ਰਾਜਪੁਰਾ- ਪਾਲੀਵੁਡ ਅਤੇ ਬਾਲੀਵੁਡ ਸਿੰਗਰ ਤੇ ਰੈਪਰ ਬਾਦਸ਼ਾਹ ਕੱਲ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚੇ ਹਨ। ਜੀ ਹਾਂ ਸਰਹੰਦ ਰਾਜਪੁਰਾ ਰੋਡ 'ਤੇ ਕੱਲ ਸੰਘਣੀ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਕਾਰਨ ਕਿੰਨੀਆਂ ਹੀ ਗੱਡੀਆਂ ਆਪਸ 'ਚ ਜਾ ਟਕਰਾਈਆਂ, ਤਸਵੀਰਾ 'ਚ ਤੁਹਾਡੇ ਸਾਹਮਣੇ ਜਿਹੜੀ ਮਰਸਿਡੀਜ਼ ਗੱਡੀ ਹੈ।

FileFile

Advertisement

ਮੰਨਿਆ ਜਾ ਰਿਹਾ ਹੈ ਕਿ ਉਹ ਬਾਦਸ਼ਾਹ ਦੀ ਗੱਡੀ ਹੈ। ਜਾਣਕਾਰੀ ਮੁਤਾਬਿਕ ਜਦੋਂ ਗੱਡੀਆਂ ਆਪਸ 'ਚ ਜਾ ਟਕਰਾਈਆਂ ਤਾਂ ਬਾਦਸ਼ਾਹ ਦੀ ਗੱਡੀ ਦੇ ਏਅਰ ਬੈਗ ਖੁੱਲਣ ਨਾਲ ਉਹ ਵਾਲ-ਵਾਲ ਬੱਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਅੱਧਾ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

FileFile

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪੰਜਾਬੀ ਸਿੰਗਰ ਬਾਦਸ਼ਾਹ ਵੀ ਆਪਣੀ ਗੱਡੀ ਮਰਸਡੀ ਵਿੱਚ ਜਾ ਰਹੇ ਸਨ। ਪਰ ਫਿਲਹਾਲ ਇਸ ਗੱਲ ਦੀ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਨ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਪੁਲ ਬੰਨਣ ਦਾ ਕੰਮ ਪਿਛਲੇ ਲੰਬੇ ਸਮੇਂ ਤੋ ਚੱਲਿਆ ਆ ਰਿਹਾ ਹੈ। ਜਿਸ ਕਾਰਨ ਇਥੇ ਹਾਦਸੇ ਵਾਪਰਦੇ ਹਨ।

FileFile

ਨੈਸ਼ਨਲ ਹਾਈਵੇਅ ਅਥਾਰਿਟੀ ਦੀ ਲਾਪਰਵਾਹੀ ਕਾਰਨ ਕਈ ਹਾਦਸੇ ਵਾਪਰੇ ਹਨ। ਕਿਉਂਕਿ ਇੱਥੇ ਕੋਈ ਇੰਡੀਕੇਟਰ ਨਾ ਹੋਣ ਦੇ ਕਾਰਨ ਤੇ ਕੋਈ ਲਾਈਟ ਦੀ ਸਹੂਲਤ ਨਾ ਹੋਣ ਕਾਰਨ ਗੱਡੀਆਂ ਨੂੰ ਟਰਨ ਲੈਣ ਲੱਗਿਆਂ ਪਤਾ ਨਹੀਂ ਲੱਗਦਾ। ਜਿਸ ਕਾਰਨ ਹਾਦਸੇ ਵਾਪਰਦੇ ਹਨ। ਇਸ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਇਸ 'ਤੇ ਐਕਸ਼ਨ ਜਰੂਰ ਲੈਣਾ ਚਾਹੀਦਾ ਹੈ।

FileFile

Advertisement

 

Advertisement
Advertisement