
ਹੈਕਰਾਂ ਨੇ ਅਦਨਾਨ ਦੇ ਟਵਿਟਰ ਅਕਾਊਂਟ ਦੀ ਡੀਪੀ ਬਦਲ ਕੇ ਉਸ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਸਵੀਰ ਲਗਾਈ।
ਮੁੰਬਈ : ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਤੋਂ ਬਾਅਦ ਹੁਣ ਗਾਇਕ ਅਦਨਾਨ ਸਾਮੀ ਦਾ ਟਵਿਟਰ ਅਕਾਊਂਟ ਵੀ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਦੇ ਅਕਾਊਂਟ ਨੂੰ ਵੀ ਬਿਲਕੁਲ ਉਸੇ ਅੰਦਾਜ 'ਚ ਹੈਕ ਕੀਤਾ ਗਿਆ ਹੈ, ਜਿਵੇਂ ਅਮਿਤਾਭ ਬੱਚਨ ਦੇ ਅਕਾਊਂਟ ਨੂੰ ਕੀਤਾ ਗਿਆ ਸੀ।
Adnan Sami's Twitter hacked
ਹੈਕਰਾਂ ਨੇ ਅਦਨਾਨ ਦੇ ਟਵਿਟਰ ਅਕਾਊਂਟ ਦੀ ਡੀਪੀ ਬਦਲ ਕੇ ਉਸ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਸਵੀਰ ਲਗਾ ਦਿੱਤੀ। ਇਹੀ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਅਕਾਊਂਟ ਨਾਲ ਵੀ ਕੀਤਾ ਸੀ।
Adnan Sami's Twitter hacked
ਅਦਨਾਨ ਦੇ ਟਵਿਟਰ ਅਕਾਊਂਟ 'ਤੇ ਹੈਕਰਾਂ ਨੇ ਕਈ ਟਵੀਟ ਵੀ ਕੀਤੇ। ਇਨ੍ਹਾਂ 'ਚੋਂ ਇਕ ਟਵੀਟ ਨੂੰ ਪਿਨ ਕੀਤਾ ਗਿਆ ਹੈ, ਜਿਸ 'ਚ ਲਿਖਿਆ ਹੈ, "ਜੋ ਵੀ ਸਾਡੇ ਭਰਾ ਦੇਸ਼ ਪਾਕਿਸਤਾਨ ਨਾਲ ਧੋਖਾ ਕਰੇਗਾ, ਉਹ ਇਹ ਗੱਲ ਸਮਝ ਲਵੇ ਕਿ ਉਸ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤਸਵੀਰ ਪ੍ਰੋਫ਼ਾਈਲ ਫ਼ੋਟੋ ਅਤੇ ਝੰਡਾ ਵਿਖਾਈ ਦੇਵੇਗਾ।"
Adnan Sami
ਇੰਨਾ ਹੀ ਨਹੀਂ, ਹੈਕਰਾਂ ਨੇ ਖ਼ੁਦ ਹੈਕਿੰਗ ਦੀ ਸੂਚਨਾ ਦਿੰਦਿਆਂ ਵੀ ਟਵੀਟ ਕੀਤੇ। ਉਨ੍ਹਾਂ ਲਿਖਿਆ, "ਤੁਹਾਡਾ ਅਕਾਊਂਟ ਤੁਰਕੀ ਦੀ ਸਾਈਬਰ ਆਰਮੀ Ayyıldız Tim ਨੇ ਹੈਕ ਕਰ ਲਿਆ ਹੈ। ਤੁਹਾਡੀ ਗੱਲਬਾਤ ਅਤੇ ਜ਼ਰੂਰੀ ਡਾਟਾ ਨੂੰ ਕੈਪਚਰ ਕਰ ਲਿਆ ਗਿਆ ਹੈ।"