ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਉੁਨ੍ਹਾਂ ਨੂੰ ਭਗਵਾਨ ਨਹੀਂ ਬਣਾਉਂਦੀ: ਰਣਬੀਰ ਕਪੂਰ
Published : Jul 23, 2017, 6:32 pm IST
Updated : Apr 4, 2018, 1:49 pm IST
SHARE ARTICLE
Ranbir Kapoor
Ranbir Kapoor

ਅਦਾਕਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਸੰਜੈ ਦੱਤ ਦੇ ਜੀਵਨ 'ਤੇ ਬਣਨ ਵਾਲੀ ਫ਼ਿਲਮ ਵਿਚ ਅਦਾਕਾਰ ਦੇ ਜੀਵਨ ਦੇ ਚੰਗੇ ਅਤੇ ਬੁਰੇ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ।

ਮੁੰਬਈ, 23 ਜੁਲਾਈ: ਅਦਾਕਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਸੰਜੈ ਦੱਤ ਦੇ ਜੀਵਨ 'ਤੇ ਬਣਨ ਵਾਲੀ ਫ਼ਿਲਮ ਵਿਚ ਅਦਾਕਾਰ ਦੇ ਜੀਵਨ ਦੇ ਚੰਗੇ ਅਤੇ ਬੁਰੇ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ। ਰਣਬੀਰ ਨੇ ਦਸਿਆ ਕਿ ਰਾਜ ਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿਚ ਬਣ ਰਹੀ ਫ਼ਿਲਮ ਲਈ ਸੰਜੇ ਦੱਤ ਨੇ ਬਹੁਤ ਈਮਾਨਦਾਰੀ ਨਾਲ ਅਪਣੀ ਜ਼ਿੰਦਗੀ ਦੀ ਕਹਾਣੀ ਬਾਰੇ ਜਾਣਕਾਰੀ ਦਿਤੀ।
ਰਣਬੀਰ ਨੇ ਪੀਟੀਆਈ ਨੂੰ ਦਸਿਆ ਕਿ ਉੁਨ੍ਹਾਂ ਨੇ ਅਪਣੇ ਜੀਵਨ ਬਾਰੇ ਵਿਚ ਦਿਖਾਵਾ ਨਹੀਂ ਕੀਤਾ। ਅਜਿਹੇ ਵਿਚ, ਇਹ ਇਕ ਪ੍ਰਚਾਰ ਵਾਲੀ ²ਿਫ਼ਲਮ ਨਹੀਂ ਹੈ ਜਿਸ ਵਿਚ ਉਨ੍ਹਾਂ ਨੂੰ ਭਗਵਾਨ ਦੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।''
ਉਨ੍ਹਾਂ ਦਸਿਆ,''ਅਸੀਂ ਸੰਜੇ ਦੱਤ ਦੇ ਬਹੁਤ ਮਾਨਵੀ ਪੱਖ, ਉੁਨ੍ਹਾਂ ਦੀ ਮੁਸ਼ਕਲਾਂ, ਉੁਨ੍ਹਾਂ ਦੇ ਪਤਨ, ਉੁਨ੍ਹਾਂ ਦੇ ਸੰਘਰਸ਼ਾਂ ਦੀ ਦਾਸਤਾਂ, ਉਨ੍ਹਾਂ ਦੇ ਜੇਲ ਵਿਚ ਬਿਤਾਏ ਸਮੇਂ, ਅਤਿਵਾਦ ਦੇ ਦੋਸ਼, ਉੁਨ੍ਹਾਂ ਦੇ ਨਸ਼ੀ²ਲੇ ਪਦਾਰਥ ਸੇਵਨ ਕਰਨ ਦਾ ਦੌਰ, ਉਨ੍ਹਾਂ ਦੀ ਪਹਿਲੀ ਫ਼ਿਲਮ ਪ੍ਰਦਰਸ਼ਨ ਹੋਣ ਤੋਂ ਦੋ ਦਿਨ ਪਹਿਲਾਂ ਉੁਨ੍ਹਾਂ ਦੀ ਮਾਂ ਦੀ ਮੌਤ ਦੌਰਾਨ ਉੁਨ੍ਹਾਂ ਨੇ ਖ਼ੁਦ ਨੂੰ ਕਿਵੇਂ ਸੰਭਾਲਿਆ, ਉੁਨ੍ਹਾਂ ਦੇ ਅਪਣੇ ਪਿਤਾ ਨਾਲ ਸਬੰਧਾਂ ਦੀ ਕਹਾਣੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉੁਨ੍ਹਾਂ ਦੇ ਜੀਵਨ ਦਾ ਮਾਨਵੀ ਸੰਘਰਸ਼ ਹੈ।''
ਫ਼ਿਲਮ ਵਿਚ ਰਣਬੀਰ ਨੇ ਦੱਤ ਦੀ ਭੂਮਿਕਾ ਨਿਭਾਈ ਹੈ। ਉੁਨ੍ਹਾਂ ਨੇ ਦਸਿਆ ਕਿ ਜੀਵਨ 'ਤੇ ਆਧਾਰਤ ਫ਼ਿਲਮ ਵਿਚ ਸ਼ੁਰੂ ਵਿਚ ਕੰਮ ਕਰਨਾ ਚੁਨੌਤੀਪੂਰਨ ਲੱਗ ਰਿਹਾ ਸੀ।
ਫ਼ਿਲਮ ਵਿਚ ਮਨੀ²ਸ਼ਾ ਕੋਈਰਾਲਾ, ਨਰਗਿਸ ਦੱਤ, ਪਰੇਸ਼ ਰਾਵਲ, ਸੁਨੀਲ ਦੱਤ ਅਤੇ ਦੀਆ ਮਿਰਜ਼ਾ ਸੰਜੈ ਦੱਤ ਦੀ ਵਰਤਮਾਨ ਪਤਨੀ ਮਾਇਨਤਾ ਦੀ ਭੂਮਿਕਾ ਵਿਚ ਨਜ਼ਰ ਆਵੇਗੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement