
ਪਦਮਸ਼੍ਰੀ ਪੂਰਨ ਚੰਦ ਵਡਾਲੀ (ਭਾਪਾ ਜੀ) ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ.....
ਚੰਡੀਗੜ੍ਹ: ਪਦਮਸ਼੍ਰੀ ਪੂਰਨ ਚੰਦ ਵਡਾਲੀ (ਭਾਪਾ ਜੀ) ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਜੋਕੇ ਦੌਰ ਵਿੱਚ ਤੇਜ਼ ਚੱਲ ਰਹੇ ਪੱਛਮੀ ਸਭਿਆਚਾਰ ਦੇ ਝੱਖੜ ਸਾਹਮਣੇ ਸੂਫੀਆਨਾ ਗਾਇਕੀ ਦੀ ਚੱਟਾਨ ਬਣ ਕੇ ਮੁਕਾਬਲਾ ਕਰਨ ਦੀ ਦਲੇਰੀ ਤੇ ਸਬਰ ਦੀ ਮਿਸਾਲ ਵੀ ਵਡਾਲੀ ਪਰਿਵਾਰ ਨੇ ਹੀ ਕਾਇਮ ਕੀਤੀ ਹੈ।
Puranchand Wadali with Lakhwinder Wadali
ਕਿਉਂਕਿ ਉਹਨਾਂ ਨੇ ਸੰਭਾਵਨਾਵਾਂ ਤੇ ਪੇਸ਼ਕਸ਼ਾਂ ਨੂੰ ਹਮੇਸ਼ਾ ਠੁਕਰਾਇਆ ਹੈ ਤੇ ਪੈਸੇ ਖਾਤਿਰ ਆਪਣੀ ਗਾਇਕੀ ਨਾਲ ਕਦੇ ਸਮਝੌਤਾ ਨਹੀਂ ਕੀਤਾ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ।
Puranchand Wadali
ਕਿ ਵਡਾਲੀ ਪਰਿਵਾਰ ਨਾਲ ਸਾਡੇ ਪਰਿਵਾਰਕ ਸੰਬੰਧ ਹਨ ਅਤੇ ਜਦੋਂ ਵੀ ਮੈਂ ਉਹਨਾਂ ਨੂੰ ਮਿਲਦਾ ਹਾਂ ਤਾਂ ਮੇਰੀ ਦਿਲੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਕੋਲੋਂ ਹਲੀਮੀ ਦੇ ਗੁਰ ਸਿੱਖਾਂ, ਕਿਉਂਕਿ ਜ਼ਿੰਦਗੀ ਦੇ ਐਨੇ ਉੱਚੇ ਮੁਕਾਮ 'ਤੇ ਪਹੁੰਚਣ ਦੇ ਬਾਵਜੂਦ ਵੀ ਵਡਾਲੀ ਪਰਿਵਾਰ ਆਪਣੀ ਮਿੱਟੀ ਨਾਲ ਜੁੜਨ ਦੇ ਨਾਲ-ਨਾਲ ਸ਼ਿਖਰਾਂ ਦੀ ਹਲੀਮੀ, ਅਪਣੱਤ ਤੇ ਸਾਦੇਪਣ ਨੂੰ ਬੁੱਕਲ ਵਿੱਚ ਸਮੋਈ ਬੈਠਾ ਹੈ।
Puranchand Wadali with Master Saleem
ਇੱਕ ਵਾਰ ਫਿਰ ਪਦਮਸ਼੍ਰੀ ਪੂਰਨ ਚੰਦ ਵਡਾਲੀ ਸਮੇਤ ਵਡਾਲੀ ਪਰਿਵਾਰ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਵਧਾਈ ਦਿੰਦਾ ਹੋਇਆ ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ।
Puranchand Wadali
ਕਿ ਵਾਹਿਗੁਰੂ ਵਡਾਲੀ ਪਰਿਵਾਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ ਅਤੇ ਇਹ ਪਰਿਵਾਰ ਇਸੇ ਤਰਾਂ ਆਪਣੀ ਸੁਰੀਲੀ, ਮਿੱਠੀ ਤੇ ਰਸਭਰੀ ਗਾਇਕੀ ਨਾਲ ਲੋਕਾਈ ਦੇ ਹਿਰਦੇ ਠਾਰਦਾ ਹੋਇਆ ਰੂਹਾਨੀ ਸਕੂਨ ਵੰਡਦਾ ਰਹੇ.....ਆਮੀਨ!!!!!
ਤੇਜਿੰਦਰ ਫ਼ਤਿਹਪੁਰ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।