
ਹਾਲ ਹੀ ਵਿਚ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪੋਸਟ ਕੀਤੀ ਹੈ।
ਜਲੰਧਰ: ਪੰਜਾਬੀ ਇੰਡਸਟਰੀ ਵਿਚ ਵੱਡੀ ਪ੍ਰਸਿੱਧੀ ਹਾਸਲ ਕਰਨ ਵਾਲੇ ਕਰਮਜੀਤ ਅਨਮੋਲ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿੰਦੇ ਹਨ। ਉਹਨਾਂ ਨੇ ਕੈਰੀ ਓਨ ਜੱਟਾ 2, ਲਾਵਾਂ ਫੇਰੇ, ਉਹ ਮਾਈ ਗੋਡ ਤੇ ਮਿੰਦੋ ਤਸੀਲਦਾਰਨੀ ਵਰਗੀਆਂ ਫ਼ਿਲਮਾਂ ਵਿਚ ਸ਼ਾਨਦਾਰ ਰੋਲ ਅਦਾ ਕੀਤੇ ਹਨ। ਕਰਮਜੀਤ ਅਨਮੋਲ ਨੇ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿਚ ਜਿੱਥੇ ਖਾਸ ਜਗ੍ਹਾ ਬਣਾਈ ਹੈ ਉੱਥੇ ਉਹ ਅਪਣੇ ਚੰਗੇ ਕੰਮਾਂ ਕਰ ਕੇ ਵੀ ਜਾਣੇ ਜਾਂਦੇ ਹਨ।
ਕਰਮਜੀਤ ਅਨਮੋਲ ਸਮਾਜ ਭਲਾਈ ਦੇ ਕੰਮ ਕਰਦੇ ਦਿਖਾਈ ਦਿੰਦੇ ਹਨ। ਕਰਮਜੀਤ ਅਨਮੋਲ ਨੇ ਕੁੱਝ ਹੀ ਦਿਨ ਪਹਿਲਾਂ ਅਪਣੀ ਮਾਂ ਦੀ ਬਰਸੀ ਤੇ ਅਪਣੀ ਨਿੱਜੀ ਜ਼ਮੀਨ ਤੇ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਾਰਣ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਸੀ ਪਰ ਹੁਣ ਉਹਨਾਂ ਦੀ ਪਿੰਡ ਦੀ ਸੁਸਾਇਟੀ ਨੇ ਉਹਨਾਂ ਦੀ ਅਗਵਾਈ ਵਿਚ ਪੰਚਾਇਤੀ ਜ਼ਮੀਨ ਵਿਚ ਬੂਟੇ ਲਗਾਏ ਹਨ। ਹਾਲ ਹੀ ਵਿਚ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਪੋਸਟ ਕੀਤੀ ਹੈ।
ਇਸ ਵੀਡੀਉ ਵਿਚ ਕਰਮਜੀਤ ਅਨਮੋਲ ਉਹਨਾਂ ਲੋਕਾਂ ਨਾਲ ਮਿਲਵਾ ਰਹੇ ਹਨ ਜਿਹਨਾਂ ਨੇ ਇਸ ਕੰਮ ਵਿਚ ਯੋਗਦਾਨ ਪਾਇਆ। ਕਰਮਜੀਤ ਅਨਮੋਲ ਇਸ ਵੀਡੀਉ ਵਿਚ ਦਸ ਰਹੇ ਹਨ ਕਿ ਇਹ ਉਹਨਾਂ ਦੇ ਪਿੰਡ ਦੀ ਪੰਚਾਇਤ ਦਾ ਇਹ ਸ਼ਲਾਘਾਯੋਗ ਕਦਮ ਹੈ।
ਕਰਮਜੀਤ ਅਨਮੋਲ ਨੇ ਅੱਗੇ ਦਸਿਆ ਕਿ ਇਸ ਤਰ੍ਹਾਂ ਦੇ ਕਦਮ ਹੋਰ ਪੰਚਾਇਤਾਂ ਨੂੰ ਵੀ ਚੁੱਕਣੇ ਚਾਹੀਦੇ ਹਨ। ਕਰਮਜੀਤ ਅਨਮੋਲ ਦਾ ਸਮਾਜ ਨੂੰ ਇਹ ਇਕ ਵਧੀਆ ਸੁਨੇਹਾ ਹੈ। ਕਰਮਜੀਤ ਅਨਮੋਲ ਇਕ ਵਾਤਾਵਰਣ ਪ੍ਰੇਮੀ ਵੀ ਹਨ। ਉਹ ਅਕਸਰ ਹੀ ਕੁਦਰਤ ਨਾਲ ਜੁੜੇ ਚੰਗੇ ਕੰਮ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।