
ਕਰਮਜੀਤ ਅਨਮੋਲ ਕੁਦਰਤ ਨਾਲ ਜੁੜੇ ਕੰਮਕਾਜ ਕਰਦੇ ਰਹਿੰਦੇ ਹਨ
ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ, ਗਾਇਕ ਤੇ ਫਿਲਮ ਨਿਰਮਾਤਾ ਕਰਮਜੀਤ ਅਨਮੋਲ ਇੱਕ ਵਧੀਆ ਸਖਸ਼ੀਅਤ ਅਤੇ ਇੱਕ ਵਾਤਾਵਰਣ ਪ੍ਰੇਮੀ ਵਜੋਂ ਜਾਣੇ ਜਾਂਦੇ ਹਨ। ਕਰਮਜੀਤ ਅਨਮੋਲ ਕੁਦਰਤ ਨਾਲ ਜੁੜੇ ਕੰਮਕਾਜ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਸਵਰਗਵਾਸੀ ਮਾਤਾ ਦੀ ਬਰਸੀ ਮੌਕੇ ਆਪਣੇ ਪਿੰਡ ‘ਚ ਆਪਣੀ ਨਿੱਜੀ ਜ਼ਮੀਨ ਦੇ ਅੱਧੇ ਕਿੱਲੇ ਵਿਚ ਰੁੱਖ ਲਗਾਏ ਹਨ।
ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ, ਮੈਂ ਅੱਜ ਆਪਣੇ ਮਾਤਾ ਜੀ ਦੀ ਬਰਸੀ ‘ਤੇ ਛਾਂ ਦਾਰ ਤੇ ਫ਼ਲਦਾਰ ਬੂਟੇ ਲਗਾ ਰਿਹਾ ਹਾਂ। ਕਰਮਜੀਤ ਅਨਮੋਲ ਦੇ ਇਸ ਕੰਮ ਦੀ ਸੋਸ਼ਲ ਮੀਡੀਆ ‘ਤੇ ਖੂਬ ਸ਼ਲਾਘਾ ਹੋ ਰਹੀ ਹੈ। ਉਥੇ ਹੀ ਉਹਨਾਂ ਨੇ ਇਸ ਮੌਕੇ ‘ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹਨਾਂ ਨੇ ਭਾਵੁਕ ਸਤਰਾਂ ਵੀ ਲਿਖੀਆਂ ਹੈ, ਉਹਨਾਂ ਲਿਖਿਆ ਕਿ ਮਾਂ….
ਤੇਰੇ ਪੱਲੂ ਦੀ ਛਾਂ ਹੇਠ
ਜਦੋ ਵੀ ਆਉਂਦਾ ਸੀ
ਰੂਹ ‘ਚ ਉਤਰਨ ਵਾਲੀ
ਠੰਢਕ ਮਿਲਦੀ ਸੀ…ਦੱਸਣਯੋਗ ਹੈ ਕਿ ਹਾਲ ਹੀ ‘ਚ ਕਰਮਜੀਤ ਅਨਮੋਲ ਦੀ ਫਿਲਮ ‘ਮਿੰਦੋ ਤਸੀਲਦਾਰਨੀ’ ਰਿਲੀਜ਼ ਹੋਈ ਹੈ, ਜੋ ਸਫ਼ਲਤਾਪੂਰਵਕ ਸਿਨੇਮਾ ਘਰਾਂ ‘ਚ ਚੱਲ ਰਹੀ ਹੈ।