ਦਲਜੀਤ ਦੋਸਾਂਝ ਤੇ ਲਿਲੀ ਸਿੰਘ ਦੀ ਮਸਤੀ ਵਾਲੀ ਵੀਡੀਓ ਹੋਈ ਵਾਇਰਲ
Published : Apr 5, 2019, 1:28 pm IST
Updated : Apr 5, 2019, 6:22 pm IST
SHARE ARTICLE
 Diljit Dosanjh and  lilly Singh
Diljit Dosanjh and lilly Singh

 ਜਦੋਂ ਮਿਲੇ ਦੇਸੀ ਅੰਦਾਜ਼ ਵਿਚ ਦਲਜੀਤ ਦੋਸਾਝ ਤੇ ਲਿਲੀ ਸਿੰਘ

ਨਵੀਂ ਦਿੱਲੀ: ਪੰਜਾਬੀ ਕਲਾਕਾਰ ਦਲਜੀਤ ਸਿੰਘ ਗਾਇਕੀ ਅਤੇ ਐਕਟਿੰਗ ਦੇ ਮਾਲਕ ਹਨ। ਸੋਸ਼ਲ ਮੀਡੀਆ ’ਤੇ ਸੁਪਰ ਵੋਮੈਨ ਦੇ ਨਾਮ ਨਾਲ ਮਸ਼ਹੂਰ ਕੈਨੇਡੀਅਨ ਯੂਟਿਊਬ ਲਿਲੀ ਸਿੰਘ ਅਪਣੀ ਬੇਬਾਕੀ ਅਤੇ ਕਾਮੇਡੀ ਲਈ ਜਾਣੀ ਜਾਂਦੀ ਹੈ। ਜੇਕਰ ਦੋਵੇਂ ਇਕ ਦੂਜੇ ਦੇ ਸਾਹਮਣੇ ਹੋਣ ਤਾਂ ਧਮਾਲ ਹੋਣਾ ਲਾਜ਼ਮੀ ਹੈ। ਅਜਿਹਾ ਹੀ ਕੁਝ ਲਿਲੀ ਸਿੰਘ ਅਤੇ ਦਲਜੀਤ ਦੌਸਾਂਝ ਦੀ ਇਕ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਬਹੁਤ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੋਵੇਂ ਪੰਜਾਬੀ ਵਿਚ ਗੱਲਾਂ ਕਰ ਰਹੇ ਹਨ ਤੇ ਇਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਹਨ।

Diljit DosanghDiljit Dosangh

ਦਲਜੀਤ ਦੋਸਾਂਝ ਨੇ ਇਹ ਵੀਡੀਓ ਅਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸ਼ੇਅਰ ਕੀਤੀ ਹੈ ਅਤੇ ਲਿਲੀ ਸਿੰਘ ਨਾਲ ਉਸ ਦਾ ਇਹ ਪੰਜਾਬੀ ਅੰਦਾਜ਼ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਐਪ ਇੰਸਟਾਗ੍ਰਾਮ ’ਤੇ ਹੁਣ ਤੱਕ ਲਗਭਗ ਦੋ ਲੱਖ ਵਾਰ ਵੇਖਿਆ ਜਾ ਚੁੱਕਾ ਹੈ। ਦਲਜੀਤ ਦੋਸਾਂਝ ਨੇ ਇੰਸਟਾਗ੍ਰਾਮ ’ਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ‘ਟੋਰਾਂਟੋ ਦੀ ਲਿਲੀ ਤੇ ਦੋਸਾਂਝਾਵਾਲਾ।’

lilly Singhlilly Singh

ਇਸ ਤਰ੍ਹਾਂ ਦਲਜੀਤ ਦੋਸਾਂਝ ਨੇ ਅਪਣੇ ਦੇਸੀ ਅੰਦਾਜ਼ ਵਿਚ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਲਿਲੀ ਸਿੰਘ ਅਤੇ ਦਲਜੀਤ ਦਾ ਦੇਸੀ ਅੰਦਾਜ਼ ਬਹੁਤ ਮਜ਼ੇਦਾਰ ਮੰਨਿਆ ਜਾ ਰਿਹਾ ਹੈ ਅਤੇ ਇਹਨਾਂ ਦੇ ਚਹੇਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ। ਦਲਜੀਤ ਸਿੰਘ ਪੰਜਾਬੀ ਸਿਨੇਮਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਜਿੰਨੇ ਐਕਟਿਵ ਹਨ ਉੰਨੇ ਹੀ ਐਕਟਿਵ ਉਹ ਟੈਲੀਵਿਜ਼ਨ ਅਤੇ ਬਾਲੀਵੁੱਡ ਵਿਚ ਵੀ ਹਨ।

ਦਲਜੀਤ ਦੋਸਾਂਝ ਦੀ ਆਉਣ ਵਾਲੀ ਬਾਲੀਵੁੱਡ ਫਿਲਮ ਗੁੱਡ ਨਿਊਜ਼  ਹੈ ਜਿਸ ਵਿਚ ਉਹ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਨਾਲ ਨਜ਼ਰ ਆਉਣਗੇ। ਲਿਲੀ ਸੋਸ਼ਲ ਮੀਡੀਆ ਦੀ ਰਾਣੀ ਹੈ ਅਤੇ ਉਸ ਨੇ ਹਾਲ ਹੀ ਵਿਚ ਬਾਲੀਵੁੱਡ ਗਾਣਿਆਂ ਨੂੰ ਰੈਪ ਦੇ ਅੰਦਾਜ਼ ਵਿਚ ਗਾਇਆ ਸੀ ਅਤੇ ਉਸ ਦੀ ਇਹ ਵੀਡੀਓ ਦੁਨੀਆ ਵਿਚ ਬਹੁਤ ਪਸੰਦ ਕੀਤੀ ਗਈ ਸੀ।

ਵੇਖੋ ਵੀਡੀਓ:

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement