
ਹਿਨਾ ਖਾਨ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ 'ਚ ਡੈਬਿਊ ਕਰੇਗੀ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਇੱਕ ਸ਼ਾਨਦਾਰ ਵਪਾਰਕ ਸਫਲਤਾ ਤੋਂ ਬਾਅਦ “ਕੈਰੀ ਆਨ ਜੱਟਾ 3” ਨੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਆਪਣਾ ਨਾਮ ਦਰਜ ਕਰ ਲਿਆ ਹੈ। ਹਾਲ ਹੀ 'ਚ ਫ਼ਿਲਮ 'ਕੈਰੀ ਆਨ ਜੱਟਾ 3' ਦੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜਣ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਨੇ ਆਪਣੀ ਅਗਲੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਅੱਜ ਚੰਡੀਗੜ੍ਹ ਵਿਚ ਸ਼ੁਰੂ ਕਰ ਦਿਤੀ ਹੈ। ਆਲਰਾਊਂਡਰ ਕਿਰਦਾਰ ਵਾਲਾ ਸ਼ਿੰਦਾ ਗਰੇਵਾਲ ਆਪਣੇ ਪਿਓ ਵਾਂਗ ਹੀ ਇਹ ਫ਼ਿਲਮ 2024 'ਚ ਰਿਲੀਜ਼ ਹੋਣ ਵਾਲੀ ਹੈ।
ਇੱਕ ਪਰਿਵਾਰਕ ਕਾਮੇਡੀ ‘ਸ਼ਿੰਦਾ ਸ਼ਿੰਦਾ ਨੋ ਪਾਪਾ' ਫ਼ਿਲਮ ਗਿਪੀ ਗਰੇਵਾਲ ਦੀ ਆਪਣੇ ਬੇਟੇ ਨਾਲ ਪਹਿਲੀ ਆਨ-ਸਕਰੀਨ ਕੈਮਿਸਟ੍ਰੀ ਹੈ। ਹਿਨਾ ਖਾਨ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ 'ਚ ਡੈਬਿਊ ਕਰੇਗੀ। ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਦੀ ਅਸਲ ਜ਼ਿੰਦਗੀ ਦੀ ਪਿਉ-ਪੁੱਤ ਦੀ ਜੋੜੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ ਰੀਅਲ ਲਾਈਫ਼ ਤੋਂ ਰੀਲ 'ਤੇ ਆ ਰਹੀ ਹੈ। ਇਹ ਫ਼ਿਲਮ ਇੱਕ ਪਿਤਾ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਸ਼ਰਾਰਤੀ ਪੁੱਤਰ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।
'ਸ਼ਿੰਦਾ ਸ਼ਿੰਦਾ ਨੋ ਪਾਪਾ' ਆਧੁਨਿਕ ਪਾਲਣ-ਪੋਸ਼ਣ ਦੀਆਂ ਦੁਬਿਧਾਵਾਂ ਦਾ ਬਹੁਤ ਹੀ ਮਨੋਰੰਜਕ ਅਤੇ ਪ੍ਰਮਾਣਿਕਰੂਪ ਹੈ। ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਜੋ ਕਿ ਲੰਬੇ ਸਮੇਂ ਤੋਂ 'ਉਡੀਕ ’ਚ ਸੀ, ਹੁਣ ਆਖ਼ਰਕਾਰ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਗਿੱਪੀ ਗਰੇਵਾਲ ਦੀ ਸਾਰੀ ਟੀਮ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਅਤੇ ਤਿੰਨ ਪੁੱਤਰਾਂ ਸਮੇਤ ਗਰੇਵਾਲ ਪਰਿਵਾਰ ਦੀਆਂ ਫ਼ਿਲਮ ਦੇ ਸੈੱਟ 'ਤੇ ਸ਼ੂਟ ਦੀ ਸ਼ੁਰੂਆਤ ਵਿਚ ਵਾਹਿਗੁਰੂ ਦਾ ਆਸ਼ੀਰਵਾਦ ਲੈਂਦੇ ਹੋਏ ਝਲਕ ਵੇਖੀ ਜਾ ਸਕਦੀ ਹੈ।
ਉਨ੍ਹਾਂ ਨੇ ਆਪਣੀ ਪੋਸਟ ਦੇ ਨਾਲ ਕੈਪਸ਼ਨ ਦਿਤਾ, "ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ "ਸ਼ਿੰਦਾ ਸ਼ਿੰਦਾ ਨੋ ਪਾਪਾ" ਸ਼ੂਟ ਸ਼ੁਰੂ ਹੋਇਆ"। ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਇਸ ਫ਼ਿਲਮ ਨੂੰ ਪ੍ਰੋਡਿਊਸ ਕਰੇਗੀ। ਇਹ ਫ਼ਿਲਮ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ ਅਤੇ ਅਮਰਪ੍ਰੀਤ ਛਾਬੜਾ ਨੇ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਹੈ।
ਪਿਉ-ਪੁੱਤ ਦੀ ਜੋੜੀ ਨੇ ਪਹਿਲਾਂ 'ਅਰਦਾਸ ਕਰਨ' (2019) ਵਿਚ ਨਿਰਦੇਸ਼ਕ-ਅਭਿਨੇਤਾ ਦੇ ਤੌਰ 'ਤੇ ਇਕੱਠੇ ਕੰਮ ਕੀਤਾ ਸੀ, ਇਹ ਫ਼ਿਲਮ ਯੋਡਲੀ ਫਿਲਮਜ਼ ਅਤੇ ਗਿੱਪੀ ਦੇ ਹੰਬਲ ਮੋਸ਼ਨ ਪਿਕਚਰਜ਼ ਹੇਠ ਬਣਾਈ ਗਈ ਹੈ ।ਗਿੱਪੀ ਪਹਿਲੀ ਵਾਰ ਯੋਡਲੀ ਫ਼ਿਲਮਜ਼ ਨਾਲ ਕੰਮ ਕਰਨਗੇ। ਇਹ ਭਾਰਤੀ ਫ਼ਿਲਮ ਸਟੂਡੀਓ, ਸਾਰੇ-ਗਾ-ਮਾ ਇੰਡੀਆ ਲਿਮਟਿਡ ਦਾ ਇੱਕ ਡਿਵੀਜ਼ਨ ਹੈ। 2017 ਵਿਚ ਆਪਣੀ ਸ਼ੁਰੂਆਤ ਤੋਂ ਲੈ ਕੇ,OTT ਪਲੇਟਫਾਰਮਾਂ 'ਤੇ ਇੱਕ ਜ਼ਬਰਦਸਤ ਮੌਜੂਦਗੀ ਨਾਲ ਯੋਡਲੀ ਫਿਲਮਾਂ ਨੇ ਹਿੰਦੀ ਤੋਂ ਇਲਾਵਾ ਮਲਿਆਲਮ, ਤਾਮਿਲ ਅਤੇ ਮਰਾਠੀ ਵਿਚ 18 ਤੋਂ ਵੱਧ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।