
ਸ਼ੈਰੀ ਮਾਨ ਨੇ ਅਪਣੇ ਚਹੇਤਿਆਂ ਨਾਲ ਅੰਗਰੇਜ਼ੀ ਵਿਚ ਕੀਤੀ ਗੱਲਬਾਤ
ਜਲੰਧਰ: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਦੀ ਹਾਲ ਹੀ ਵਿਚ ਇਕ ਵੀਡੀਉ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜਨਤਕ ਹੋ ਰਹੀ ਹੈ। ਅਸਲ ਵਿਚ ਜਨਤਕ ਹੋ ਰਹੀ ਵੀਡੀਉ ਵਿਚ ਸ਼ੈਰੀ ਮਾਨ ਗੱਡੀ ਵਿਚ ਬੈਠ ਕੇ ਕਿਤੇ ਜਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹਨਾਂ ਦੇ ਕੁੱਝ ਚਹੇਤੇ ਮਿਲਦੇ ਹਨ ਜਿਹੜੇ ਕਿ ਅੰਗਰੇਜ਼ੀ ਵਿਚ ਸ਼ੈਰੀ ਮਾਨ ਦੀ ਤਾਰੀਫ਼ ਕਰਦੇ ਹਨ।
ਉਹਨਾਂ ਨੇ ਅੰਗਰੇਜ਼ੀ ਭਾਸ਼ਾ ਵਿਚ ਉਹਨਾਂ ਦਾ ਧੰਨਵਾਦ ਕੀਤਾ ਹੈ। ਵੀਡੀਉ ਦੇ ਅੰਤ ਵਿਚ ਸ਼ੈਰੀ ਮਾਨ ਕਹਿੰਦੇ ਹਨ ਕਿ ਬਸ ਇੰਨਾ ਕੁ ਕੰਮ ਹੁੰਦਾ ਹੈ। ਇਸ ਵੀਡੀਉ ਤੋਂ ਇਕ ਸਿੱਖਿਆ ਵੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਅੰਗਰੇਜ਼ੀ ਭਾਸ਼ਾ ਬੋਲਣ ਤੋਂ ਡਰਦੇ ਹਨ। ਸ਼ੈਰੀ ਮਾਨ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ।
ਇਸ ਤੋਂ ਇਲਾਵਾ ਉਹ ਅਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਸ਼ੈਰੀ ਮਾਨ ਨੇ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਵਿਚ ਗੀਤ ਗਾਇਆ ਹੈ। ਉਹਨਾਂ ਦਾ 3 ਫਾਇਰ ਗੀਤ ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।