ਜਲਦ ਰਿਲੀਜ਼ ਹੋਵੇਗਾ ਸ਼ੈਰੀ ਮਾਨ ਦਾ ਨਵਾਂ ਗੀਤ 
Published : Aug 7, 2018, 6:00 pm IST
Updated : Aug 7, 2018, 6:00 pm IST
SHARE ARTICLE
sharry maan
sharry maan

ਸ਼ੈਰੀ ਮਾਨ ਪਾਲੀਵੁਡ ਦੀ ਇਕ ਮਸ਼ਹੂਰ ਹਸਤੀ ਹੈ। ਅਸੀ ਸਭ ਜਾਣਦੇ ਹੀ ਹਾਂ ਕਿ ਉਹ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਫਿਲਮ 'ਚ ਵੀਨ ਦਿਖਾ ਚੁੱਕੇ ਹਨ। ਪੰਜਾਬੀ ਮਿਊਜ਼ਿਕ...

ਸ਼ੈਰੀ ਮਾਨ ਪਾਲੀਵੁਡ ਦੀ ਇਕ ਮਸ਼ਹੂਰ ਹਸਤੀ ਹੈ। ਅਸੀ ਸਭ ਜਾਣਦੇ ਹੀ ਹਾਂ ਕਿ ਉਹ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਫਿਲਮ 'ਚ ਵੀਨ ਦਿਖਾ ਚੁੱਕੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਤੋਂ ਬਾਅਦ ਸ਼ੈਰੀ ਮਾਨ ਹੁਣ ਆਪਣਾ ਨਵਾਂ ਗੀਤ ਜਲਦ ਹੀ ਰਿਲੀਜ਼ ਕਰਨ ਜਾ ਰਹੇ ਹਨ। ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਆਉਣ ਵਾਲੇ ਗੀਤ ਬਾਰੇ ਜਾਣਕਾਰੀ ਦਿੱਤੀ ਹੈ। ਸ਼ੈਰੀ ਦਾ ਇਹ ਗੀਤ 10 ਅਗਸਤ ਨੂੰ ਰਿਲੀਜ਼ ਹੋਵੇਗਾ। ਇਸ ਗਾਣੇ ਦੇ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਸ਼ੈਰੀ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਕਿਵੇਂ ਓ ਸਾਰੇ?

sharry maansharry maan

ਬਹੁਤ ਦੇਰ ਪਿੱਛੋਂ ਸੈਡ ਸਾਂਗ ਆ ਰਿਹਾ ਹੈ, ਓ ਵੀ ਘੈਂਟ ਟੀਮ ਨਾਲ…ਨਾਲ ਹੀ ਉਹਨਾਂ ਨੇ ਆਪਣੇ ਫੈਨਜ਼ ਨੂੰ ਕਿਹਾ ਹੈ ਕਿ ਪੋਸਟਰ ਸ਼ੇਅਰ ਕਰਨਾ ਨਾ ਭੁੱਲਿਓ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੇ ਲੀਰੀਕਿਸ ਹਨ ਰਵੀ ਰਾਜ਼ ਦੇ ਅਤੇ ਲੇਬਲ ਦਿੱਤਾ ਹੈ ਟੀ ਸੀਰੀਜ਼ ਨੇ। ਇਸ ਗਾਣੇ ਨੂੰ ਪ੍ਰੋਡਿਊਸ ਕੀਤਾ ਹੈ ਅਮਿਤ ਕੁਮਾਰ ਫਿਲਮਸ ਅਤੇ ਅਸਿਸਟੈਂਟ ਡਾਇਰੈਕਟਰ ਰਾਮ ਅਰਬ ਨੇ। ਸ਼ੈਰੀ ਮਾਨ ਨੇ ਇਸ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ ਕਿ ਤਿੰਨ ਪੈੱਗ, ਯਾਰ ਅਣਮੁੱਲੇ, ਕਿਊਟ ਮੁੰਡਾ ਅਤੇ ਕਈ ਹੋਰ।

sharry maansharry maan

ਦੱਸ ਦੇਈਏ ਕਿ ਯਾਰ ਅਣਮੁੱਲੇ ਗੀਤ ਯੂ-ਟਿਊਬ ਤੇ ਆਉਂਦਿਆਂ ਹੀ ਹਿੱਟ ਹੋ ਗਿਆ ਸੀ। ਸ਼ੈਰੀ ਮਾਨ ਦੁਆਰਾ ਗਾਇਆ ਗਿਆ ਇਹ ਗੀਤ ਸਭ ਦੇ ਜ਼ੁਬਾਨੀ ਚੜ੍ਹ ਗਿਆ ਸੀ। ਇਸ ਗਾਣੇ ਨੇ ਸ਼ੈਰੀ ਮਾਨ ਨੂੰ ਰਾਤੋਂ-ਰਾਤ ਸਿਤਾਰਾ ਬਣਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਸ਼ੈਰੀ ਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ, ਇਸ ਤੋਂ ਬਾਅਦ ਉਹਨਾਂ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਅਤੇ ਕਈ ਫ਼ਿਲਮਾਂ ‘ਚ ਵੀ ਆਪਣੀ ਗੀਤਕਾਰੀ ਦਾ ਕਮਾਲ ਦਿਖਾਇਆ।

sharry maansharry maan

ਹੀਰੋ ਦੇ ਰੂਪ ਵਿਚ ਵੀ ਲੋਕਾਂ ਨੇ ਢੇਰ ਸਾਰਾ ਪਿਆਰ ਦਿੱਤਾ। ਸ਼ੈਰੀ ਮਾਨ ਲੋਕਾਂ ਵੱਲੋ ਮਿਲੇ ਪਿਆਰ ਦਾ ਅੱਜ ਵੀ ਅਹਿਸਾਨ ਮਾਣਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਨਾਲ ਹੀ ਲਿਖਿਆ ਸੀ ਕਿ ਹੁਣ ਤੱਕ ਦੇ ਸਫ਼ਰ ਵਿਚ ਜੋ ਪਿਆਰ ਤੁਸੀਂ ਮੈਨੂੰ ਦਿੱਤਾ, ਉਸ ਲਈ ਲਵ ਯੂ ਆ। ‘ਉਹ ਲਾ ਕੇ ਤਿੰਨ ਪੈਗ ਬਲੀਏ, ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲਕੇ।’ ਹਰ ਇਕ ਨੂੰ ਆਪਣੇ ਗੀਤਾਂ ਤੇ ਭੰਗੜੇ ਪਵਾਉਣ ਵਾਲੇ ਸ਼ੈਰੀ ਮਾਨ ਹੁਣ ਲੈ ਕੇ ਆ ਰਹੇ ਹਨ ਆਪਣੀ ਫ਼ਿਲਮ।

sharry maansharry maan

ਸ਼ੈਰੀ ਮਾਨ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਧੂਮਾਂ ਪਾਉਣ ਨੂੰ ਤਿਆਰ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਲਗਭਗ ਪੰਜ ਸਾਲਾਂ ਬਾਅਦ ਬਤੌਰ ਹੀਰੋ ਫ਼ਿਲਮੀ ਪਰਦੇ ‘ਤੇ ਵਾਪਸੀ ਕਰ ਰਹੇ ਹਨ। ‘ਓਏ ਹੋਏ ਪਿਆਰ ਹੋ ਗਿਆ’ ਤੋਂ ਬਾਅਦ ਹੁਣ ਸ਼ੈਰੀ ਮਾਨ ‘ਹੁਣ ਨਹੀਂ ਮੁੜਦੇ ਯਾਰ’ ਫਿਲਮ ਵਿੱਚ ਬਤੌਰ ਹੀਰੋ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੀ ਹੀਰੋਇਨ ਵਾਮਿਕਾ ਗੱਬੀ ਹੋਵੇਗੀ। ਫ਼ਿਲਮ ਲੇਖਕ ਜੱਸ ਗਰੇਵਾਲ਼ ਦੁਆਰਾ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ਡਾਇਰੈਕਟ ਵੀ ਉਹੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੈਰੀ ਮਾਨ ਦੇ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਪਿਆਰ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement