ਜਾਣੋ Diljit Dosanjh ਦੀ Met Gala 2025 ਦੀ ਲੁਕ 'ਚ ਕੀ ਕੁਝ ਹੈ ਖ਼ਾਸ, ਪੰਜਾਬੀਆਂ ਨੂੰ ਹੋ ਰਿਹਾ ਮਾਣ
Published : May 6, 2025, 1:01 pm IST
Updated : May 6, 2025, 1:05 pm IST
SHARE ARTICLE
Know what's special about Diljit Dosanjh's look at the Met Gala 2025, Punjabis are feeling proud
Know what's special about Diljit Dosanjh's look at the Met Gala 2025, Punjabis are feeling proud

'ਸੋਹਣੀ ਦਸਤਾਰ ਤੇ ਕਲਗੀ ਸਜਾਉਣ ਨਾਲ ਵੱਖਰੀ ਲੁੱਕ'

Diljit Dosanjh represents Punjabi culture at Met Gala 2025: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੈੱਟ ਗਾਲਾ 2025’ ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ‘ਮੈੱਟ ਗਾਲਾ’ ਗੀਤ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਸੀ, ‘‘ਇਹ ਪਹਿਲੀ ਵਾਰ ਹੈ।’’ ‘ਮੈੱਟ ਗਾਲਾ’ ਸਮਾਰੋਹ 5 ਮਈ ਨੂੰ ਨਿਊਯਾਰਕ ਦੇ ਮੈਟਰੋਪੌਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਕਰਵਾਇਆ ਗਿਆ। ਇਸ ਸਾਲ ਇਸ ਸਮਾਰੋਹ ਦਾ ਥੀਮ ‘ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ’ ਸੀ। ਦਿਲਜੀਤ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ, ਕਿਆਰਾ ਅਡਵਾਨੀ, ਈਸ਼ਾ ਅੰਬਾਨੀ ਅਤੇ ਮਨੀਸ਼ ਮਲਹੋਤਰਾ ਸਨ।ਦਿਲਜੀਤ ਦੋਸਾਂਝ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਕਾਂ ਨੇ ਕਿਹਾ, "ਪੰਜਾਬੀ ਆ ਗਏ ਓਏ।"

ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੀਆਂ ਪ੍ਰਤੀਕ ਪੌੜੀਆਂ ਉੱਤੋਂ ਦਿਲਜੀਤ ਦੋਸਾਂਝ ਮਹਾਰਾਜਾ ਲੁੱਕ ਵਿਚ ਉਤਰਦੇ ਨਜ਼ਰ ਆਏ।  ਦਿਲਜੀਤ ਦੋਸਾਂਝ ਨੇ ਰਵਾਇਤੀ ਪਹਿਰਾਵਾ ਪਹਿਨਿਆ - ਇੱਕ ਪੱਗ (ਸਿੱਖ ਪਛਾਣ ਦਾ ਪ੍ਰਤੀਕ) ਅਤੇ ਇੱਕ ਕੁੜਤਾ ਅਤੇ ਤਹਿਮਤ (ਇੱਕ ਲੰਮਾ ਟਿਊਨਿਕ ਅਤੇ ਡਰੇਪਡ ਬੌਟਮ)। ਵਿਸ਼ਵਵਿਆਪੀ ਪਲੇਟਫਾਰਮ 'ਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਮਾਣ ਨਾਲ ਦਿਖਾਉਂਦੇ ਹੋਏ, 'ਨੈਣਾ' ਹਿੱਟਮੇਕਰ ਨੇ ਪਹਿਰਾਵੇ ਨੂੰ ਅਕਸੈਸਰੀਜ਼ ਅਤੇ ਤਲਵਾਰ ਨਾਲ ਹੋਰ ਵੀ ਆਕਰਸ਼ਕ ਬਣਾ ਦਿੱਤਾ। ਉਨ੍ਹਾਂ ਦੇ ਪਹਿਰਾਵੇ ਵਿਚ ਇੱਕ ਲੰਬੀ ਕੇਪ ਵੀ ਸੀ, ਜਿਸ ਉੱਤੇ ਪੰਜਾਬੀ ਵਰਣਮਾਲਾ ਦੇ ਅੱਖਰ ਲਿਖੇ ਹੋਏ ਸਨ। ਜੇਕਰ ਰਿਪੋਰਟਸ ਉੱਤੇ ਯਕੀਨ ਕੀਤਾ ਜਾਵੇ ਤਾਂ ਦਿਲਜੀਤ ਨੇ ਮਾਹਰਾਜਾ ਭੁਪਿੰਦਰ ਸਿੰਘ ਆਫ਼ ਪਟਿਆਲਾ ਦੇ ਮਸ਼ਹੂਰ ਕਾਰਟੀਅਰ ਕਲੈਕਸ਼ਨ ਤੋਂ ਲਏ ਗਹਿਣੇ ਪਹਿਨੇ ਸਨ।

ਦਿਲਜੀਤ ਦੇ ਹੱਥ ਵਿੱਚ ਫੜੀ ਕਿਰਪਾਨ

ਦਿਲਜੀਤ ਦੇ ਪਹਿਰਾਵੇ ਵਿੱਚ ਉਸ ਦੇ ਹੱਥ ਵਿੱਚ ਕਿਰਪਾਨ ਫੜ੍ਹੀ ਹੋਈ ਹੈ। ਸਿੱਖ ਇਤਿਹਾਸ ਵਿੱਚ ਕਿਰਪਾਨ ਦੀ ਵਿਸ਼ੇਸ਼ ਮਹੱਤਤਾ ਹੈ। ਕਿਰਪਾਨ ਹੱਥ ਵਿੱਚ ਫੜਨ ਨਾਲ ਦਿਲਜੀਤ ਦੀ ਲੁੱਕ ਹੋਰ ਵੀ ਪ੍ਰਭਾਵਸ਼ਾਲੀ ਲੱਗਦੀ ਹੈ।

ਸੋਹਣੀ ਦਸਤਾਰ ਤੇ ਕਲਗੀ ਸਜਾਉਣ ਨਾਲ ਵੱਖਰੀ ਲੁੱਕ

ਪੰਜਾਬੀ ਗਾਇਕ ਦਿਲਜੀਤ ਨੇ ਸੋਹਣੀ ਦਸਤਾਰ ਸਜਾਈ ਹੋਈ ਹੈ। ਦਸਤਾਰ ਦੀ ਇਕ ਵੱਖਰੀ ਮਹੱਤਤਾ ਹੈ। ਦਸਤਾਰ ਦਾ ਰੰਗ ਵਾਈਟ ਹੋਣ ਕਰਕੇ ਉਹ ਇਕ ਵੱਖਰੀ ਲੁੱਕ ਦੇ ਰਹੀ ਹੈ ਅਤੇ ਨਾਲ ਹੀ ਵਾਈਟ ਕਲਰ ਦੀ ਕਲਗੀ ਨੇ ਰਾਜੇ ਵਰਗੀ ਲੁਕ ਦਿੱਤੀ ਹੈ। ਅਕਸਰ ਰਾਜੇ ਆਪਣੀ ਦਸਤਾਰ ਉੱਤੇ ਕਲਗੀ ਸਜਾਉਂਦੇ ਸਨ ।

ਦਿਲਜੀਤ ਦੇ ਗਲੇ ਵਿੱਚ ਪਾਏ ਜੇਵਰ ਸੁੰਦਰਤਾ ਦਾ ਪ੍ਰਤੀਕ

ਕਲਾਕਾਰ ਦਿਲਜੀਤ ਦੁਸ਼ਾਂਝ ਨੇ ਗਲੇ ਵਿੱਚ ਕੀਮਤੀ ਜੇਵਰ ਪਾਏ ਹੋਏ ਹਨ। ਗਲੇ ਵਿੱਚ ਪਾਏ ਕਈ ਸਟੋਨ ਲੱਗੇ ਹੋਏ ਹਨ। ਹਰੇ ਰੰਗ ਦਾ ਸਟੋਨ ਅਤੇ ਰੈੱਡ ਕਲਰ ਦਾ ਸਟੋਨ ਇਕ ਖਿੱਚ ਦਾ ਕੇਂਦਰ ਬਣ ਰਿਹਾ ਹੈ।ਪੰਜਾਬੀ ਸੱਭਿਆਚਾਰ ਵਿੱਚ ਇਸ ਪਹਿਰਾਵੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ ਜਦੋਂ ਲਾੜਾ ਲਾੜੀ ਨੂੰ ਵਿਆਹੁਣ ਜਾਂਦਾ ਹੈ ਉਸ ਵਕਤ ਇਹ ਇਹ ਪਹਿਰਾਵਾ ਪਹਨਿਆ ਜਾਂਦਾ ਹੈ।

ਗੁੱਟ ਵਿੱਚ ਬਾਜੂਬੰਦ -

ਕਲਾਕਾਰ ਦਿਲਜੀਤ ਦੁਸਾਂਝ ਦੇ ਹੱਥਾਂ ਵਿੱਚ ਬਾਜੋਬੰਦ ਬੰਨੇ ਹੋਏ ਹਨ। ਇਹ ਪੰਜਾਬੀ ਮਰਦਾਂ ਦੇ ਪਹਿਰਾਵੇ ਵਿਚ ਇਕ  ਬਾਜੂਬੰਦ ਸੁੰਦਰਤਾ ਤੇ ਸਡੋਲ ਦਾ ਪ੍ਰਤੀਕ ਹੁੰਦਾ ਹੈ। ਸ਼ੋਅ ਵਿੱਚ ਜਾਣ ਵੇਲੇ ਦਿਲਜੀਤ ਦੀ ਇਹ ਡਰੈੱਸ ਸਾਰਿਆ ਲਈ ਖਿੱਚ ਦਾ ਕੇਂਦਰ ਬਣੀ ਹੋਈ।

ਕੇਪ ਉੱਤੇ ਉੱਭਰੀ ਪੰਜਾਬੀ ਵਰਣਮਾਲਾ -

ਦੁਸਾਂਝ ਨੇ ਕੇਪ ਪਹਿਣੀ ਹੋਈ ਹੈ ਇਸ ਉੱਤੇ ਪੰਜਾਬੀ ਵਰਣਮਾਲਾ ਉੱਭਰੀ ਹੋਈ ਹੈ। ਭਾਸ਼ਾ ਦਾ ਕੇਪ ਉੱਤੇ ਉਭਾਰਨ ਦਾ ਅਰਥ ਆਪਣੀ ਖੇਤਰੀ ਭਾਸ਼ਾ ਨੂੰ ਵਿਸ਼ਵ ਪੱਧਰ ਉੱਤੇ ਲੈ ਕੇ ਜਾਣ ਦਾ ਇਕ ਉਪਰਾਲਾ ਹੈ। ਇਸ ਉਪਰਾਲੇ ਨਾਲ ਲੱਖਾਂ ਲੋਕ ਪੰਜਾਬੀ ਭਾਸ਼ਾ ਵੱਲ ਪ੍ਰੇਰਿਤ ਹੋਏ।

ਮੁੱਛ ਨੂੰ ਤਾਅ ਦਿੰਦੇ ਹੋਏ ਦੀ ਲੁਕ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਕ ਫੋਟੋ ਵਿੱਚ ਮੁੱਛ ਨੂੰ ਮਰੋੜਦੇ ਹੋਏ ਦਿਖਾਈ ਦਿੰਦੇ ਹਨ। ਪੰਜਾਬੀ ਸਮਾਜ ਵਿੱਚ ਮੁੱਛ ਨੂੰ ਮਰੋੜਨਾ ਇਕ ਰੋਹਬ ਦਾ ਪ੍ਰਤੀਕ ਹੁੰਦਾ ਹੈ। ਜਦੋ ਕਿਸੇ ਵਿਅਕਤੀ ਨੇ ਗੁੱਸੇ ਨਾਲ ਡਰਾਉਣਾ ਹੋਵੇ੍ ਪਰ ਸੰਕੇਤਕ ਭਾਸ਼ਾ ਦੁਆਰਾ ਫਿਰ ਮੁੱਛ ਨੂੰ ਹੀ ਮਰੋੜਿਆ ਜਾਂਦਾ ਹੈ।

ਕੇਪ ਉੱਤੇ ਮੀਨਾਕਾਰੀ

ਕੇਪ ਉੱਤੇ ਮੀਨਾਕਾਰੀ ਦੇ ਕਈ ਨਮੂਨੇ ਵੇਖਣ ਨੂੰ ਮਿਲੇ ਹਨ। ਇਹ ਮੀਨਾਕਾਰੀ ਸਪੈਸ਼ਲ ਕਾਰੀਗਰਾਂ ਦੁਆਰਾ ਕੀਤੀ ਗਈ ਹੈ । ਮੀਨਾਕਾਰੀ ਦੇ ਨੂਮਨਿਆ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਬਹੁਤ ਮਹਿੰਗੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nihang Singhs Hungama at Suba Singh Antim Ardas: Suba Singh ਦੀ Antim Ardas 'ਤੇ ਪਹੁੰਚ ਗਏ Nihang Singh

26 Sep 2025 3:26 PM

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM
Advertisement