ਮਸ਼ਹੂਰ ਗਾਇਕਾ ਜੋਤੀ ਨੂਰਾਂ ਲੈਣ ਜਾ ਰਹੀ ਤਲਾਕ, ਪਤੀ ’ਤੇ ਲਗਾਏ ਕੁੱਟਮਾਰ ਦੇ ਇਲਜ਼ਾਮ
Published : Aug 6, 2022, 7:57 pm IST
Updated : Aug 6, 2022, 7:58 pm IST
SHARE ARTICLE
Jyoti Nooran announce Divorce with Kunal Passi
Jyoti Nooran announce Divorce with Kunal Passi

ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ 2014 'ਚ ਆਪਣੀ ਮਰਜ਼ੀ ਨਾਲ ਕੁਨਾਲ ਪਾਸੀ ਨਾਲ ਵਿਆਹ ਕਰਵਾਇਆ ਸੀ।



ਜਲੰਧਰ: ਦੁਨੀਆ ਭਰ 'ਚ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਮਹਿਲਾ ਸੂਫੀ ਗਾਇਕਾਂ ਦੀ ਜੋੜੀ ਦੀ ਮੈਂਬਰ ਜੋਤੀ ਨੂਰਾਂ ਨੇ ਆਪਣੇ ਪਤੀ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪ੍ਰੈੱਸ ਕਾਨਫਰੰਸ ਕਰਦਿਆਂ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਦਾ ਪਤੀ ਕੁਨਾਲ ਪਾਸੀ ਨਸ਼ੇ ਦਾ ਆਦੀ ਹੈ। ਉਸ ਨੇ ਕੁਨਾਲ ਤੋਂ ਤਲਾਕ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ 2014 'ਚ ਆਪਣੀ ਮਰਜ਼ੀ ਨਾਲ ਕੁਨਾਲ ਪਾਸੀ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ ਇਕ ਸਾਲ ਤੱਕ ਸਭ ਕੁਝ ਠੀਕ ਰਿਹਾ ਪਰ ਇਸ ਤੋਂ ਬਾਅਦ ਕੁਨਾਲ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Jyoti Nooran announce Divorce with Kunal Passi Jyoti Nooran announce Divorce with Kunal Passi

ਸੂਫੀ ਗਾਇਕਾ ਨੇ ਆਪਣੇ ਪਤੀ 'ਤੇ ਵੀਹ ਕਰੋੜ ਰੁਪਏ ਗਾਇਬ ਕਰਨ ਦਾ ਦੋਸ਼ ਵੀ ਲਾਇਆ ਹੈ। ਜੋਤੀ ਨੂਰਾਂ ਨੇ ਕਿਹਾ ਕਿ ਉਸ ਨੇ ਦੇਸ਼-ਵਿਦੇਸ਼ ਵਿਚ ਸ਼ੋਅ ਕਰਕੇ ਜੋ ਵੀ ਕਮਾਈ ਕੀਤੀ ਸੀ, ਉਸ ਨੂੰ ਉਸ ਦੇ ਪਤੀ ਕੁਨਾਲ ਪਾਸੀ ਨੇ ਗਾਇਬ ਕਰ ਦਿੱਤਾ ਸੀ। ਹੁਣ ਉਸ ਦੇ ਖਾਤੇ ਵਿਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ। ਜੋਤੀ ਨੇ ਦੱਸਿਆ ਕਿ ਕੁਨਾਲ ਪੈਸੇ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀ। ਉਹ ਸ਼ੋਅ ਵੀ ਖੁਦ ਹੀ ਬੁੱਕ ਕਰਦਾ ਸੀ। ਕਈ ਵਾਰ ਪੁੱਛਣ 'ਤੇ ਵੀ ਕੁਣਾਲ ਨੇ ਉਸ ਨੂੰ ਕੋਈ ਹਿਸਾਬ ਨਹੀਂ ਦਿੱਤਾ। ਕੁਨਾਲ ਨੇ ਅਫੀਮ-ਚਰਸ ਅਤੇ ਗਾਂਜੇ ਤੋਂ ਇਲਾਵਾ ਹੋਰ ਮਹਿੰਗੇ ਨਸ਼ੇ 'ਤੇ ਸਾਰਾ ਪੈਸਾ ਖਰਚ ਕਰ ਦਿੱਤਾ।

Jyoti Nooran announce Divorce with Kunal Passi Jyoti Nooran announce Divorce with Kunal Passi

ਜੋਤੀ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਉਸ ਨੂੰ ਸਿਰਫ ਇਹ ਪਤਾ ਸੀ ਕਿ ਕੁਨਾਲ ਸਿਗਰਟ ਪੀਂਦਾ ਹੈ। ਉਸ ਨੂੰ ਵਿਆਹ ਦੇ ਇਕ ਸਾਲ ਬਾਅਦ ਪਤਾ ਲੱਗਿਆ ਕਿ ਉਹ ਨਸ਼ੇ ਦਾ ਆਦੀ ਹੈ। ਫਗਵਾੜਾ ਦੇ ਇਕ ਸ਼ੋਅ ਦਾ ਜ਼ਿਕਰ ਕਰਦੇ ਹੋਏ ਜੋਤੀ ਨੂਰਾਂ ਨੇ ਦੱਸਿਆ ਕਿ ਰਾਤ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੇ ਕੁਨਾਲ ਨੂੰ ਕਿਹਾ ਕਿ ਉਹ ਬਹੁਤ ਥੱਕ ਗਈ ਹੈ ਅਤੇ ਜਲੰਧਰ ਜਾ ਕੇ ਆਰਾਮ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਜਿਵੇਂ ਹੀ ਉਹ ਘਰ ਜਾਣ ਲਈ ਕਾਰ 'ਚ ਬੈਠਣ ਲੱਗੀ ਤਾਂ ਕੁਨਾਲ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Jyoti Nooran announce Divorce with Kunal Passi Jyoti Nooran announce Divorce with Kunal Passi

ਜੋਤੀ ਨੇ ਕਿਹਾ ਕਿ ਉਸ ਨੂੰ ਲੱਗਦਾ ਸੀ ਕਿ ਕੁਨਾਲ 'ਚ ਸੁਧਾਰ ਹੋਵੇਗਾ ਅਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਿਆ ਤਾਂ ਉਹਨਾਂ ਨੂੰ ਅਦਾਲਤ ਵਿਚ ਤਲਾਕ ਦੇ ਕਾਗਜ਼ ਦਾਖਲ ਕਰਨੇ ਪਏ। ਜੋਤੀ ਨੂਰਾਂ ਨੇ ਕਿਹਾ ਕਿ ਹੁਣ ਉਸ ਦੀ ਸਹਿਣ ਦੀ ਤਾਕਤ ਖਤਮ ਹੋ ਗਈ ਹੈ। ਜੋਤੀ ਦਾ ਕਹਿਣਾ ਹੈ ਕਿ ਕੁਨਾਲ ਤੋਂ ਤਲਾਕ ਲੈਣ ਤੋਂ ਬਾਅਦ ਉਹ ਘਰ ਵਾਪਸ ਚਲੀ ਜਾਵੇਗੀ ਅਤੇ ਦੋਵੇਂ ਭੈਣਾਂ ਆਪਣੇ ਪਿਤਾ ਨਾਲ ਦੁਬਾਰਾ ਸ਼ੋਅ ਸ਼ੁਰੂ ਕਰਨਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement