ਸਰਗੁਣ ਮਹਿਤਾ ਦਾ ਜਨਮਦਿਨ ਅੱਜ, ਕਮੈਂਟ ਕਰ ਕੇ ਤੁਸੀਂ ਵੀ ਕਰੋ Wish 
Published : Sep 6, 2020, 11:58 am IST
Updated : Sep 6, 2020, 11:58 am IST
SHARE ARTICLE
sargun mehta
sargun mehta

ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਉਸ ਦਾ ਨਿਕ ਨੇਮ ਜੀਆ ਹੈ।

ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਉਸ ਦਾ ਨਿਕ ਨੇਮ ਜੀਆ ਹੈ। ਸਰਗੁਣ ਨੇ ਆਪਣੀ ਮੁੱਢਲੀ ਪੜ੍ਹਾਈ ਚੰਡੀਗੜ੍ਹ ਤੋਂ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਲਈ ਦਿੱਲੀ ਆ ਗਈ। ਸਰਗੁਣ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ।

sargun mehtasargun mehta

ਪੜ੍ਹਾਈ ਦੇ ਨਾਲ ਨਾਲ ਉਹ ਥੀਏਟਰ ਵੀ ਕਰਦੀ ਸੀ। ਮਲਟੀਟੈਲੈਂਟਡ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਸਰਗੁਣ ਮਹਿਤਾ ਟੀਵੀ ਸੀਰੀਅਲਾਂ ਤੋਂ ਲੈ ਕੇ ਕਈਂ ਮਿਊਜ਼ਿਕ ਵੀਡੀਓ ਅਤੇ ਪੰਜਾਬੀ ਫਿਲਮਾਂ ਵਿਚ ਨਜ਼ਰ ਆ ਚੁੱਕੀ ਹੈ।

sargun mehtasargun mehta

ਸਰਗੁਣ ਮਹਿਤਾ ਨੂੰ ਸੀਰੀਅਲ '12 / 24 ਕਰੋਲ ਬਾਗ' ਦੁਆਰਾ ਪਛਾਣ ਮਿਲੀ ਸੀ। ਰਵੀ ਦੂਬੇ ਇਸ ਸੀਰੀਅਲ ਵਿਚ ਉਨ੍ਹਾਂ ਦੇ ਸਹਿ-ਅਦਾਕਾਰ ਸਨ। ਉਹ ਸੀਰੀਅਲ ਦੌਰਾਨ ਇਕ ਦੂਸਰੇ ਦੇ ਕਾਫ਼ੀ ਨਜ਼ਦੀਕ ਰਹੇ ਤੇ ਇੱਥੋਂ ਹੀ ਦੋਵਾਂ ਨੂੰ ਪਿਆਰ ਹੋ ਗਿਆ।

sargun mehtasargun mehta

'ਨੱਚ ਬੱਲੀਏ 5' ਦੇ ਸਟੇਜ 'ਤੇ ਰਵੀ ਨੇ ਸਰਗੁਣ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ 2013 'ਚ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ। ਸਰਗੁਣ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਸੂਟ ਹੋਵੇ ਜਾਂ ਪੱਛਮੀ ਪਹਿਰਾਵਾ, ਸਰਗੁਣ ਹਰ ਪਹਿਰਾਵੇ ਵਿਚ ਖੂਬਸੂਰਤ ਲੱਗਦੀ ਹੈ। 

sargun mehtasargun mehta

ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਸਰਗੁਣ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। 'ਅੰਗਰੇਜ਼' ਫਿਲਮ ਦੇ ਲੇਖਕ  ਨੂੰ ਅੰਬਰਦੀਪ ਇਹ ਪਹਿਲਾਂ ਤੋਂ ਜਾਣਦੀ ਸੀ।

sargun mehtasargun mehta

ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿਚ ਕੰਮ ਕਰਨ ਲਈ ਕਿਹਾ ਸੀ। ਆਖਰ ਸਰਗੁਣ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ’ਤੇ ਲੈ ਗਿਆ।

sargun mehtasargun mehta

ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਨਾਲ ਸਰਗੁਣ ਇਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ।

sargun mehtasargun mehta

ਅੰਗਰੇਜ਼ ਤੋਂ ਬਾਅਦ ਇਸ ਜੋੜੀ ਨੂੰ ਲਵ ਪੰਜਾਬ ਫਿਲਮ ਵਿਚ ਆਪਣਾ ਕਿਰਦਾਰ ਨਿਭਾਇਆ ਅਤੇ ਇਹ ਫਿਲਮ ਵੀ ਸੁਪਰਹਿੱਟ ਰਹੀ। 

sargun mehtasargun mehta

sargun mehtasargun mehta

sargun mehtasargun mehta

sargun mehtasargun mehta

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement