
ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਤੇ ਪੰਜਾਬ ਕਿਸਾਨੀ ਦੇ ਦਰਦ ਤੇ ਇਸ ਬਿਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਨੂੰ ਬਿਆਨ ਕਰਦਾ ਹੈ।
ਜਲੰਧਰ- ਕਿਸਾਨਾਂ ਦਾ ਗ਼ੁੱਸਾ ਲਗਾਤਾਰ ਦਿਨੋ ਦਿਨ ਕੇਂਦਰ ਦੀ ਸਰਕਾਰ ਖਿਲਾਫ ਵਧਦਾ ਦਿਖਾਈ ਦੇ ਰਿਹਾ ਹੈ, ਜਿੱਥੇ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਪੰਜਾਬ ਅੰਦਰ ਗੱਡੀ ਦੀਆਂ ਪਟੜੀਆਂ ਉੱਪਰ ਬੈਠ ਕੇ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਬਾਲੀਵੁੱਡ ਅਤੇ ਪੋਲੀਵੁੱਡ ਅਦਾਕਾਰ ਸੋਨੀਆ ਮਾਨ ਵੀ ਕਿਸਾਨਾਂ ਦੇ ਹੱਕ ਅੱਗੇ ਆਈ ਹੈ। ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਤੇ ਪੰਜਾਬ ਕਿਸਾਨੀ ਦੇ ਦਰਦ ਤੇ ਇਸ ਬਿਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਨੂੰ ਬਿਆਨ ਕਰਦਾ ਹੈ।
sonia mannਸੋਨੀਆ ਸਿਰਫ ਦਿਨ ਵੇਲੇ ਨਹੀਂ ਬਲਕਿ ਰਾਤ ਵੇਲੇ ਵੀ ਧਰਨੇ ਤੇ ਬੈਠੀ ਰਹੀ ਤੇ ਕਿਸਾਨ ਦਾ ਸਾਥ ਦਿੱਤਾ। ਦੇਰ ਰਾਤ 1 ਵਜੇ ਟੋਲ ਪਲਾਜਾ ਤੋਂ ਲਾਈਵ ਹੋਈ ਸੋਨੀਆ ਨੇ ਕਿਸਾਨ ਦਾ ਦਰਦ ਬਿਆਨ ਕੀਤਾ ਤੇ ਦੂਜੇ ਪਾਸੇ ਸਰਕਾਰ ਖਿਲਾਫ ਚੰਗੀ ਭੜਾਸ ਵੀ ਕੱਢੀ। ਇਸ ਦੌਰਾਨ ਸੋਨੀਆ ਨੇ ਕਿਹਾ ਰਾਤ ਦਾ ਇੱਕ ਵੱਜਿਆ ਹੋਇਆ ਹੈ ਪਰ ਸਾਡੇ ਬਜ਼ੁਰਗ ਕਿਸਾਨ ਠੰਡ ਤੇ ਹੋਰ ਪਰੇਸ਼ਾਨੀਆਂ ਦੇ ਬਾਵਜੂਦ ਖੇਤੀ ਬਿੱਲਾਂ ਖਿਲਾਫ ਧਰਨੇ ਤੇ ਡਟੇ ਹੋਏ ਹਨ। ਇਸ ਦੇ ਨਾਲ ਹੀ ਸੋਨੀਆ ਮਾਨ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਲਾਹਨਤਾਂ ਪਾਈਆਂ ਹਨ।